Home >>Punjab

ਗਲਵਾਨ ਘਾਟੀ ਹਿੰਸਾ ਤੋਂ ਬਾਅਦ PM ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲੀ ਵਾਰ ਮਿਲਾਇਆ ਹੱਥ

ਦੱਸ ਦਈਏ ਕਿ ਗਲਵਾਨ ਘਾਟੀ ਹਿੰਸਾ ਤੋਂ ਬਾਅਦ ਭਾਰਤ ਤੇ ਚੀਨ ਵਿਚਾਲੇ ਤਣਾਅ ਬਹੁਤ ਵੱਧ ਗਿਆ ਸੀ ਤੇ ਕਈ ਗੇੜਿਆਂ ਦੀ ਮੀਟਿੰਗਾਂ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਆਪਣੀ-ਆਪਣੀ ਫੌਜ ਨੂੰ ਵਾਪਸ ਲੈ ਲਿਆ ਸੀ।      

Advertisement
ਗਲਵਾਨ ਘਾਟੀ ਹਿੰਸਾ ਤੋਂ ਬਾਅਦ PM ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲੀ ਵਾਰ ਮਿਲਾਇਆ ਹੱਥ
Stop
Zee Media Bureau|Updated: Nov 16, 2022, 04:26 PM IST

G20 Summit 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਆਯੋਜਿਤ ਜੀ-20 ਸੰਮੇਲਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ (China President Xi Jinping) ਨਾਲ ਮੁਲਾਕਾਤ ਕੀਤੀ। ਇਹ ਗਲਵਾਨ ਘਾਟੀ 'ਚ ਹੋਈ ਹਿੰਸਾ ਦੇ ਬਾਅਦ ਇਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਹੈ। 

ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਈ-ਪ੍ਰੋਫਾਈਲ ਡਿਨਰ 'ਤੇ ਖੁਸ਼ੀ ਦਾ ਅਦਾਨ-ਪ੍ਰਦਾਨ ਕੀਤਾ। ਜ਼ਿਕਰਯੋਗ ਹੈ ਕਿ ਅਪ੍ਰੈਲ 2020 'ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਭਾਰਤੀ ਫੌਜ ਦੇ ਵਿਚਾਲੇ ਹੋਈ ਹਿੰਸਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੀਏਮ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹੱਥ ਮਿਲਾਇਆ ਹੈ।  

ਦੱਸ ਦਈਏ ਕਿ ਅਪਰੈਲ-ਮਈ 2020 ਵਿੱਚ ਫਿੰਗਰ ਏਰੀਆ, ਗਲਵਾਨ ਵੈਲੀ, ਹੌਟ ਸਪ੍ਰਿੰਗਜ਼ ਅਤੇ ਕੋਂਗਰੂੰਗ ਨਾਲਾ ਸਮੇਤ ਕਈ ਖੇਤਰਾਂ ਵਿੱਚ ਚੀਨੀ ਫੌਜ ਦੁਆਰਾ ਕੀਤੇ ਗਏ ਉਲੰਘਣ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ। ਜੂਨ ਵਿਚ ਗਲਵਾਨ ਘਾਟੀ ਹਿੰਸਾ ਵਾਪਰੀ ਜਦੋਂ ਚੀਨੀ ਸੈਨਿਕਾਂ ਨਾਲ ਭਾਰਤੀ ਫੋਜ਼ ਦੀ ਹਿੰਸਕ ਝੜਪਾਂ ਤੋਂ ਬਾਅਦ ਸਥਿਤੀ ਵਿਗੜ ਗਈ। ਜੂਨ 2020 ਵਿੱਚ, ਦੋਵੇਂ ਫੌਜਾਂ ਇੱਕ ਹਿੰਸਕ ਝੜਪ ਵਿੱਚ ਰੁੱਝੀਆਂ ਹੋਈਆਂ ਸਨ ਜਿਸ ਦੇ ਨਤੀਜੇ ਵਜੋਂ 20 ਭਾਰਤੀ ਸੈਨਿਕਾਂ ਅਤੇ ਘੱਟੋ-ਘੱਟ ਤਿੰਨ ਚੀਨੀ ਸੈਨਿਕਾਂ ਦੀ ਮੌਤ ਹੋ ਗਈ ਸੀ।

ਹੋਰ ਪੜ੍ਹੋ: ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦੇਹਾਂਤ

ਅਤੀਤ ਤੋਂ ਅੱਗੇ ਵਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਨੇ G20 Summit 2022 'ਚ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜ਼ਬੇਕਿਸਤਾਨ ਦੇ ਸਮਰਕੰਦ 'ਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ 'ਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਕਿਹਾ ਜਦਕਿ ਉਨ੍ਹਾਂ ਨੇ ਸ਼ੀ ਜਿਨਪਿੰਗ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੀ।

ਗਲਵਾਨ ਘਾਟੀ ਹਿੰਸਾ ਤੋਂ ਬਾਅਦ PM Narendra Modi ਅਤੇ China ਦੇ President Xi Jinping ਨੇ ਪਹਿਲੀ ਵਾਰ ਵਿਸ਼ਵ ਮੰਚ ਸਾਂਝਾ ਕੀਤਾ। ਭਾਰਤ-ਚੀਨ ਸਰਹੱਦ 'ਤੇ ਤਣਾਅ ਕਰਕੇ ਦੋਵਾਂ ਨੇਤਾਵਾਂ ਨੇ ਸਿਖਰ ਸੰਮੇਲਨ ਦੌਰਾਨ ਇਕ-ਦੂਜੇ ਤੋਂ ਬਣਾਈ ਬਣਾਈ ਰੱਖੀ।

ਹੋਰ ਪੜ੍ਹੋ: Shraddha Murder Case: ਆਫਤਾਬ ਨੇ ਕਬੂਲੀਆ ਸ਼ਰਧਾ ਦਾ ਕਤਲ, ਕਿਹਾ "Sorry Uncle... ਮੇਰੇ ਤੋਂ ਗਲਤੀ ਹੋ ਗਈ...'

Read More
{}{}