Home >>Punjab

Muktsar Bus Accident News: ਨਹਿਰ 'ਚ ਨਿੱਜੀ ਕੰਪਨੀ ਦੀ ਬੱਸ ਡਿੱਗਣ ਨਾਲ 8 ਲੋਕਾਂ ਦੀ ਮੌਤ

Muktsar Bus Accident News: ਮੁਕਤਸਰ-ਕੋਟਕਪੂਰਾ ਰੋਡ ਉਪਰ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ 'ਚੋਂ ਰਾਜਸਥਾਨ ਨਹਿਰ 'ਚ ਮੁਸਾਫ਼ਰਾਂ ਨਾਲ ਭਰੀ ਨਿੱਜੀ ਕੰਪਨੀ ਦੀ ਬੱਸ ਡਿੱਗ ਗਈ।

Advertisement
Muktsar Bus Accident News: ਨਹਿਰ 'ਚ ਨਿੱਜੀ ਕੰਪਨੀ ਦੀ ਬੱਸ ਡਿੱਗਣ ਨਾਲ 8 ਲੋਕਾਂ ਦੀ ਮੌਤ
Stop
Ravinder Singh|Updated: Sep 19, 2023, 09:07 PM IST

Muktsar Bus Accident News : ਮੁਕਤਸਰ-ਕੋਟਕਪੂਰਾ ਰੋਡ ਉਪਰ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ 'ਚੋਂ ਰਾਜਸਥਾਨ ਨਹਿਰ 'ਚ ਮੁਸਾਫ਼ਰਾਂ ਨਾਲ ਭਰੀ ਨਿੱਜੀ ਕੰਪਨੀ ਦੀ ਬੱਸ ਡਿੱਗ ਗਈ। ਇਸ ਹਾਦਸੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਯਾਤਰੀ ਜ਼ਖ਼ਮੀ ਹੋ ਗਏ ਹਨ।

ਨਹਿਰ ਦੇ ਪੁਲ 'ਤੇ ਐਂਗਲਾਂ 'ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ 'ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਰਹਿ ਗਿਆ। ਘਟਨਾ ਕਾਰਨ ਇਕਦਮ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਹੈ। ਉਧਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਣੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ ਤੇ ਬੱਸ ਵਿਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : India vs Canada: ਕੈਨੇਡੀਅਨ ਕੂਟਨੀਤਕ ਨੂੰ ਭਾਰਤ ਸਰਕਾਰ ਨੇ ਹਟਾਇਆ, 5 ਦਿਨਾਂ 'ਚ ਭਾਰਤ ਛੱਡਣ ਦੇ ਦਿੱਤੇ ਨਿਰਦੇਸ਼

ਖ਼ਬਰ ਲਿਖੇ ਜਾਣ ਤਕ ਪ੍ਰਸ਼ਾਸਨਿਕ ਅਮਲਾ ਸਵਾਰੀਆਂ ਨੂੰ ਬੱਸ 'ਚੋਂ ਬਾਹਰ ਕੱਢਣ 'ਚ ਜੁਟਿਆ ਹੋਇਆ ਸੀ। 

ਪ੍ਰਸ਼ਾਸਨ ਮੁਤਾਬਕ ਬੱਸ ਵਿੱਚ ਕਰੀਬ 35 ਯਾਤਰੀ ਸਵਾਰ ਸਨ। ਹਾਲੇ ਵੀ ਕਈ ਲੋਕਾਂ ਦੇ ਨਹਿਰ ਵਿੱਚ ਰੁੜ੍ਹ ਜਾਣ ਦਾ ਖ਼ਦਸ਼ਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਥੇ ਮੀਂਹ ਪੈ ਰਿਹਾ ਸੀ। ਇਸ ਦੌਰਾਨ ਬੱਸ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਬੱਸ ਬੇਕਾਬੂ ਹੋ ਕੇ ਐਂਗਲ ਨਾਲ ਟਕਰਾ ਕੇ ਰੇਲਿੰਗ ਤੋੜ ਕੇ ਨਹਿਰ ਵਿੱਚ ਜਾ ਡਿੱਗੀ। ਮੁਕਤਸਰ ਦੇ ਡੀਸੀ ਰੂਹੀ ਦੁਗ ਨੇ ਦੱਸਿਆ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀ ਹੋਏ 11 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਸ ਓਵਰ ਸਪੀਡ ਸੀ ਜਾਂ ਮੀਂਹ ਕਾਰਨ ਫਿਸਲ ਗਈ। ਕਈ ਮੁਸਾਫਰ ਦੇ ਨਹਿਰ ਵਿੱਚ ਰੁੜੇ ਜਾਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਇਸੇ ਨਹਿਰ 'ਚ 1992 'ਚ ਡਿੱਗੀ ਸੀ ਜਿਸ ਵਿੱਚ ਬੱਚਿਆਂ ਸਮੇਤ ਕਰੀਬ 80 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : Canada News: ਕੈਨੇਡਾ ਨੇ ਸਿੱਖ ਕਾਰਕੁਨ ਦੀ ਹੱਤਿਆ 'ਚ ਭਾਰਤ ਦੇ ਸੰਭਾਵੀ ਸਬੰਧ ਦੀ ਜਾਂਚ ਦੇ ਤਹਿਤ ਭਾਰਤੀ ਡਿਪਲੋਮੈਟ ਨੂੰ ਕੱਢਿਆ

Read More
{}{}