Home >>Punjab

Manpreet Badal News: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਨਹੀਂ ਹੋਣਗੇ ਪੇਸ਼, ਜਾਣੋ ਕਾਰਨ

Manpreet Badal News: ਵਿਜੀਲੈਂਸ ਤੋਂ ਦੱਸ ਦਿਨਾਂ ਦਾ ਟਾਈਮ ਮੰਗਿਆ ਹੈ। ਕਿਹਾ ਹੈ ਕਿ ਮਨਪ੍ਰੀਤ ਬਾਦ  ਬੈਡ ਰੈਸਟ ਉੱਤੇ ਹਨ।   

Advertisement
Manpreet Badal News:  ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਨਹੀਂ ਹੋਣਗੇ ਪੇਸ਼, ਜਾਣੋ ਕਾਰਨ
Stop
Zee News Desk|Updated: Oct 23, 2023, 12:25 PM IST

Manpreet Badal News: ਬਠਿੰਡਾ ਦੀ ਪਲਾਟ ਖਰੀਦ ਮਾਮਲੇ 'ਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਲਈ ਬੁਲਾਇਆ ਸੀ। ਕੁਝ ਸਮਾਂ ਪਹਿਲਾਂ ਉਹਨਾਂ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ।

ਪਰ ਅੱਜ ਮਨਪ੍ਰੀਤ ਸਿੰਘ ਬਾਦਲ (Manpreet Badal News)  ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ। ਦੱਸ ਦਈਏ ਕਿ ਹਾਲ ਹੀ ਵਿੱਚ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਵਿਜੀਲੈਂਸ ਨੂੰ ਅਰਜ਼ੀ ਦਿੱਤੀ ਹੈ ਜਿਸ ਵਿੱਚ ਡਿਸਕ ਦੀ ਸਮੱਸਿਆ ਦੱਸੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਤੋਂ ਦੱਸ ਦਿਨਾਂ ਦਾ ਟਾਈਮ ਮੰਗਿਆ ਹੈ। ਕਿਹਾ ਹੈ ਕਿ ਮਨਪ੍ਰੀਤ ਬਾਦਲ ਬੈਡ ਰੈਸਟ ਉੱਤੇ ਹਨ। 

ਦੱਸ ਦਈਏ ਕਿ ਵਿਜੀਲੈਂਜ ਬਿਊਰੋ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ (Manpreet Badal News) ਅਤੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 23 ਅਕਤੂਬਰ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਸਾਢੇ 10 ਵਜੇ ਬੁਲਾਇਆ ਗਿਆ ਸੀ। ਮਨਪ੍ਰੀਤ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ ਹੋਈ ਹੈ ਪਰ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ।

ਇਹ ਵੀ ਪੜ੍ਹੋ: Manpreet Badal News: ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸੋਮਵਾਰ ਨੂੰ ਕੀਤਾ ਤਲਬ

ਉਨ੍ਹਾਂ ਨੂੰ ਪਹਿਲਾਂ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਅੱਜ ਬੁਲਾਇਆ ਗਿਆ ਸੀ ਪਰ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਅਤੇ ਪਿੱਠ ਦੇ ਦਰਦ ਦਾ ਹਵਾਲਾ ਦੇ ਕੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਛੋਟ ਮੰਗੀ ਸੀ। ਬਠਿੰਡਾ ਦੇ ਮਾਡਲ ਟਾਊਨ ਇਲਾਕੇ ਵਿੱਚ ਕਾਰੋਬਾਰੀ ਪਲਾਟ ਨੂੰ ਰਿਹਾਹਿਸ਼ੀ ਵਿੱਚ ਤਬਦੀਲ ਕਰਵਾ ਕੇ ਸੂਬਾ ਸਰਕਾਰ ਨੂੰ ਚੂਨਾ ਲਗਾਉਣ ਦੇ ਦੋਸ਼ ਹੇਠ ਦਰਜ ਮਾਮਲੇ ਵਿੱਚ ਭਾਵੇਂ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਗਾਊਂ ਜ਼ਮਾਨਤ ਹਾਸਲ ਕਰ ਲਈ ਹੈ ਪਰ ਵਿਜੀਲੈਂਸ ਅਜੇ ਵੀ ਮਨਪ੍ਰੀਤ ਦੇ ਮਾਮਲੇ ਵਿੱਚ ਘੋਖ ਕਰ ਰਹੀ ਹੈ।

ਇਸ ਦੌਰਾਨ ਅੱਜ ਵੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਣਗੇ। ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਵਿਜੀਲੈਂਸ ਨੂੰ ਅਰਜੀ ਦਿੱਤੀ ਹੈ ਜਿਸ ਵਿੱਚ ਡਿਸਕ ਦੀ ਸਮੱਸਿਆ ਦੱਸੀ ਹੈ। 

ਕਾਬਿਲੇਗੌਰ ਹੈ ਕਿ 23 ਸਤੰਬਰ ਨੂੰ ਵਿਜੀਲੈਂਸ ਨੇ ਪਲਾਟ ਖਰੀਦ ਮਾਮਲੇ ਵਿੱਚ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, (Manpreet Badal News) ਅਸਟੇਟ ਅਫ਼ਸਰ ਪੰਕਜ ਕਾਲੀਆ,ਪੀਸੀਐਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਸਮੇਤ ਛੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ

(ਕੁਲਬੀਰ ਬੀਰਾ ਦੀ ਰਿਪੋਰਟ)

Read More
{}{}