Home >>Punjab

ਸ਼ਿਵਾ ਚੌਹਾਨ ਬਣੀ ਸਿਆਚਿਨ 'ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ, ਬਰਫ਼ 'ਚ ਕਰੇਗੀ ਡਿਊਟੀ

Captain Shiva Chauhan News: ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਵਿੱਚ ਸਰਗਰਮੀ ਨਾਲ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਆਪਣੀ ਤਾਇਨਾਤੀ ਤੋਂ ਪਹਿਲਾਂ, ਚੌਹਾਨ ਨੇ ਭਾਰਤੀ ਸੈਨਾ ਦੇ ਹੋਰ ਅਧਿਕਾਰੀਆਂ ਦੇ ਨਾਲ ਸਿਆਚਿਨ ਬੈਟਲ ਸਕੂਲ ਵਿੱਚ ਇੱਕ ਮਹੀਨੇ ਦੀ ਸਖ਼ਤ ਸਿਖਲਾਈ ਲਈ। ਕੈਪਟਨ ਸ਼ਿਵਾ ਚੌਹਾਨ ਨੇ ਇਤਿਹਾਸ ਰਚਿਆ ਹੈ। 

Advertisement
ਸ਼ਿਵਾ ਚੌਹਾਨ ਬਣੀ ਸਿਆਚਿਨ 'ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ, ਬਰਫ਼ 'ਚ ਕਰੇਗੀ ਡਿਊਟੀ
Stop
Zee News Desk|Updated: Jan 04, 2023, 12:30 PM IST

Captain Shiva Chauhan News:  ਫੌਜ ਦੀ ਟੀਮ 'ਚ ਪਹਿਲੀ ਵਾਰ ਇਕ ਵਿਲੱਖਣ ਹੀ ਬਦਲਾਅ ਕੀਤਾ ਗਿਆ ਹੈ। ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋਵੇਗਾ। ਸਿਆਚਿਨ ਨੂੰ  ਭਾਰਤ ਦਾ ਸਭ ਤੋਂ ਖਤਰਨਾਕ ਜੰਗ ਦਾ ਮੈਦਾਨ (world's highest battlefield) ਮੰਨਿਆ ਜਾਂਦਾ ਹੈ। ਇੱਥੇ ਪਹਿਲੀ ਵਾਰ ਇੱਕ ਮਹਿਲਾ ਫੌਜੀ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੂੰ  (First woman officer Shiva Chouhan) ਤਾਇਨਾਤ ਕੀਤਾ ਗਿਆਹੈ। ਸਖ਼ਤ ਸਿਖਲਾਈ ਤੋਂ ਬਾਅਦ, ਕੈਪਟਨ ਸ਼ਿਵਾ ਚੌਹਾਨ (Capt Shiva Chauhan) ਨੂੰ ਸਿਆਚਿਵ ਗਲੇਸ਼ੀਅਰ ਵਿਖੇ ਤਾਇਨਾਤ ਕੀਤਾ ਗਿਆ ਸੀ। 

ਕੈਪਟਨ ਸ਼ਿਵਾ ਸਿਆਚਿਨ ਵਿੱਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਭਾਰਤੀ ਅਧਿਕਾਰੀ ਬਣ ਗਈ ਹੈ। ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ਸਭ ਤੋਂ ਉੱਚਾ ਜੰਗੀ ਮੈਦਾਨ ਹੈ। ਸ਼ਿਵ ਚੌਹਾਨ ਨੂੰ ਸਿਆਚਿਨ (Captain Shiva Chauhan) ਵਿੱਚ ਤਾਇਨਾਤ ਹੋਣ ਤੋਂ ਪਹਿਲਾਂ ਸਖ਼ਤ ਸਿਖਲਾਈ ਲੈਣੀ ਪਈ। ਸ਼ਿਵਾ ਚੌਹਾਨ ਇਸ ਅਹੁਦੇ 'ਤੇ ਕੰਮ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।

ਇਹ ਵੀ ਪੜ੍ਹੋ: ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਲਗਜ਼ਰੀ ਘਰ, ਕਮਾਏ ਕਰੋੜਾਂ ਦਾ ਮੁਨਾਫਾ

ਦੇਸ਼ ਦੀ ਬਹਾਦਰ ਧੀ ਨੇ ਇੱਕ ਵਾਰ ਫਿਰ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਹਰ ਪਾਸੇ ਕੈਪਟਨ ਸ਼ਿਵ ਚੌਹਾਨ ਦੀ ਚਰਚਾ ਹੈ ਅਤੇ ਚਰਚਾ ਕਿਉਂ ਨਾ ਕੀਤੀ ਜਾਵੇ, ਸ਼ਿਵਾ ਨੇ ਕੋਈ ਮਾਮੂਲੀ ਕੰਮ (Captain Shiva Chauhan) ਵੀ ਨਹੀਂ ਕੀਤਾ। ਫਾਇਰ ਐਂਡ ਫਿਊਰੀ ਕੋਰ ਦੇ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੂੰ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਵਿੱਚ ਤਾਇਨਾਤ ਕੀਤਾ ਗਿਆ ਹੈ। ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਚ ਕੁਮਾਰ ਪੋਸਟ 'ਤੇ ਤਾਇਨਾਤ ਹੋਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। 

ਸ਼ਿਵਾ ਚੌਹਾਨ ਨੂੰ ਕਪਤਾਨ ਬਣਨ ਲਈ ਕਿਹੜੀਆਂ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ? ਇੱਥੇ ਵੇਖੋ ਵੀਡੀਓ ---

ਇਸ ਖੇਤਰ ਵਿੱਚ ਰਹਿਣਾ ਆਪਣੇ ਆਪ ਵਿੱਚ ਜ਼ਿੰਦਗੀ ਨਾਲ ਲੜਨ ਵਰਗਾ ਹੈ। ਉੱਥੇ ਔਸਤ ਤਾਪਮਾਨ ਜ਼ੀਰੋ -10 ਡਿਗਰੀ ਸੈਂਟੀਗਰੇਡ ਤੋਂ ਘੱਟ ਰਹਿੰਦਾ ਹੈ। ਅਜਿਹੇ ਵਿੱਚ ਸ਼ਿਵਾ ਨੂੰ ਇੱਥੇ ਤਾਇਨਾਤ ਹੋਣ ਲਈ ਵੀ ਸਖ਼ਤ ਟ੍ਰੇਨਿੰਗ ਲੈਣੀ ਪਈ। ਸਿਖਲਾਈ ਦੌਰਾਨ, ਉਨ੍ਹਾਂ ਨੂੰ ਦਿਨ ਵਿੱਚ ਕਈ ਘੰਟੇ ਬਰਫ਼ ਦੀ ਕੰਧ 'ਤੇ ਚੜ੍ਹਨਾ ਸਿਖਾਇਆ ਗਿਆ। ਇਸ ਕੜਾਕੇ ਦੀ ਠੰਢ ਵਿੱਚ ਜਦੋਂ ਤੁਸੀਂ ਘਰੋਂ ਬਾਹਰ ਨਿਕਲਣ ਲਈ ਦਸ ਵਾਰ ਸੋਚਦੇ ਹੋ, ਅਜਿਹੀ ਸਥਿਤੀ ਵਿੱਚ ਦੇਸ਼ ਦੀ ਧੀ ਨੇ  (Captain Shiva Chauhan)ਮਾਤ ਭੂਮੀ ਦੀ ਰੱਖਿਆ ਲਈ ਬਰਫ਼ ਦੀ ਚਾਦਰ 'ਤੇ ਉੱਠ ਕੇ ਜੀਣਾ ਸਿੱਖ ਲਿਆ ਹੈ। 

Read More
{}{}