Home >>Punjab

Khanna News: ਖੰਨਾ 'ਚ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਮੋਬਾਈਲ ਟਾਵਰ ਨੂੰ ਲੱਗੀ ਅੱਗ; ਲੋਕਾਂ ਵਿੱਚ ਮਚੀ ਹਫੜਾ-ਦਫੜੀ

  Khanna News:  ਖੰਨਾ ਦੇ ਜਰਗ ਪਿੰਡ ਵਿੱਚ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਲੱਗੇ ਮੋਬਾਈਲ ਟਾਵਰ ਵਿੱਚ ਭਿਆਨਕ ਅੱਗ ਲੱਗ ਗਈ।

Advertisement
Khanna News: ਖੰਨਾ 'ਚ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਮੋਬਾਈਲ ਟਾਵਰ ਨੂੰ ਲੱਗੀ ਅੱਗ; ਲੋਕਾਂ ਵਿੱਚ ਮਚੀ ਹਫੜਾ-ਦਫੜੀ
Stop
Ravinder Singh|Updated: Jun 02, 2024, 07:02 PM IST

Khanna News:  ਖੰਨਾ ਦੇ ਜਰਗ ਪਿੰਡ ਵਿੱਚ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਲੱਗੇ ਮੋਬਾਈਲ ਟਾਵਰ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਨਾਲ ਮੋਬਾਈਲ ਟਾਵਰ ਦਾ ਕਾਫੀ ਹਿੱਸਾ ਸੜ ਗਿਆ। ਅਗਜ਼ਨੀ ਦੀ ਘਟਨਾ ਵਿੱਚ ਲੋਕਾਂ ਦੇ ਵਿਚਕਾਰ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉਤੇ ਪਹੁੰਚ ਸਥਿਤੀ ਸੰਭਾਲੀ ਅਤੇ ਇਸ ਦੌਰਾਨ ਵੱਡਾ ਹਾਦਸਾ ਟਲ ਗਿਆ। ਇਸ ਹਾਦੇ ਤੋਂ ਬਾਅਦ ਆਸਪਾਸ ਦੇ ਇਲਾਕੇ ਵਿੱਚ ਸਬੰਧਤ ਕੰਪਨੀ ਦੀ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ ਹਨ।

ਕੂੜੇ ਜਾਂ ਖੇਤਾਂ ਵਿੱਚੋਂ ਚੰਗਿਆੜੀਆਂ ਟਾਵਰ ਤੱਕ ਪਹੁੰਚ ਗਈਆਂ
ਜਾਣਕਾਰੀ ਅਨੁਸਾਰ ਪਿੰਡ ਵਿੱਚ ਘਰਾਂ ਦੇ ਵਿਚਕਾਰ ਮੋਬਾਈਲ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ। ਲੋਕ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਟਾਵਰ ਦੇ ਨੇੜੇ ਖੇਤ ਹਨ ਅਤੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਖੇਤਾਂ ਜਾਂ ਕੂੜੇ ਤੋਂ ਅੱਗ ਦੀਆਂ ਚੰਗਿਆੜੀਆਂ ਟਾਵਰ ਦੇ ਆਪਰੇਟਿੰਗ ਸਿਸਟਮ ਰੂਮ ਤੱਕ ਪਹੁੰਚ ਗਈਆਂ ਅਤੇ ਇੱਥੋਂ ਫੈਲ ਗਈਆਂ। ਖੰਨਾ ਫਾਇਰ ਸਟੇਸ਼ਨ ਤੋਂ ਮਨੋਜ ਕੁਮਾਰ, ਅੰਮ੍ਰਿਤਪਾਲ, ਜਸਵਿੰਦਰ ਸਿੰਘ ਅਤੇ ਵਿਨੀਤ ਸਿੰਘ ਮੌਕੇ ’ਤੇ ਪੁੱਜੇ। ਅੱਗ ਨੂੰ ਟਾਵਰ ਦੇ ਸਿਖਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਸੀ। ਜੇਕਰ ਅੱਗ ਪੂਰੇ ਟਾਵਰ ਵਿੱਚ ਫੈਲ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ : Punjab Politics: ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ

ਵੱਡੀ ਲਾਪਰਵਾਹੀ, ਕੋਈ ਸਫਾਈ ਨਹੀਂ, ਕੋਈ ਚੌਕੀਦਾਰ ਨਹੀਂ
ਇਸ ਹਾਦਸੇ ਵਿੱਚ ਇੰਡਸ ਟਾਵਰ ਮੈਨੇਜਮੈਂਟ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਟਾਵਰ ਆਪ੍ਰੇਸ਼ਨ ਸਿਸਟਮ ਰੂਮ ਦੇ ਬਾਹਰਲੇ ਹਿੱਸੇ ਦੀ ਕਦੇ ਵੀ ਸਫ਼ਾਈ ਨਹੀਂ ਕੀਤੀ ਗਈ। ਬਹੁਤ ਸਾਰਾ ਘਾਹ ਅਤੇ ਕੂੜਾ ਖਿਲਰਿਆ ਪਿਆ ਹੈ। ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਦੀ ਮੰਗ ਹੈ ਕਿ ਟਾਵਰ ਨੂੰ ਰਿਹਾਇਸ਼ੀ ਖੇਤਰ ਤੋਂ ਬਾਹਰ ਕੀਤਾ ਜਾਵੇ।

ਜੇ ਪਾਸੇ ਲੁਧਿਆਣਾ ਆਰਤੀ ਚੌਂਕ ਵਿਚ ਹਾਡਵੇਅਰ ਦੀ ਦੁਕਾਨ ਉਤੇ ਸ਼ਾਟ ਸਰਕਟ ਹੋਣ ਨਾਲ ਚੌਥੀ ਮੰਜ਼ਿਲ ਉਪਰ ਭਿਆਨਕ ਅੱਗ ਲੱਗ ਗਈ। ਦੁਕਾਨ ਦੇ ਮਾਲਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਫੋਨ ਕੀਤਾ। ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ। ਅੱਗ ਉਤੇ ਕਾਬੂ ਪਾਉਣ ਲਗਾਤਾਰ ਫਾਇਰ ਟੈਂਡਰ ਮੰਗਵਾਏ ਜਾ ਰਹੇ ਸਨ।

ਇਹ ਵੀ ਪੜ੍ਹੋ : Faridkot News: ਪੁਲਿਸ ਤੇ ਨੀਮ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਰੱਖੀਆਂ ਈਵੀਐਮ ਮਸ਼ੀਨਾਂ

Read More
{}{}