Home >>Punjab

ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ

Dream11 Unplug Policy: ਕੰਪਨੀ ਵੱਲੋਂ ਨਵੀਂ ਪਾਲਿਸੀ ਜਾਰੀ ਕੀਤੀ ਗਈ ਹੈ। ਇਸ ਮੁਤਾਬਿਕ ਹੁਣ ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ 1 ਲੱਖ ਦਾ ਜੁਰਮਾਨਾ ਲੱਗੇਗਾ।  ਹੁਣ ਕਰਮਚਾਰੀ ਆਪਣੀ ਛੁਟੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਤਾ ਸਕਦੇ ਹਨ।   

Advertisement
ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ
Stop
Zee News Desk|Updated: Jan 01, 2023, 05:58 AM IST

Dream11 Unplug Policy news: ਅਕਸਰ ਕਰਮਚਾਰੀ ਛੁੱਟੀ ਵਾਲੇ ਦਿਨ ਵੀ ਘਰ ਵਿਚ ਕੰਮ ਨੂੰਲੈ ਕੇ ਚਿੰਤਾ ਵਿਚ ਰਹਿੰਦੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਕਰਮਚਾਰੀ ਛੁੱਟੀ ਵਾਲੇ ਦਿਨ ਬਿਨਾਂ ਕੰਮ ਦੀ ਚਿੰਤਾ ਲਏ ਆਰਾਮ ਨਾਲ ਆਪਣੀ ਛੁੱਟੀ ਦਾ ਆਨੰਦ ਲੈ ਸਕਦੇ ਹਨ। ਛੁੱਟੀ ਵਾਲੇ ਦਿਨ ਕੋਈ ਵੀ ਕੰਮ ਨਾਲ ਸਬੰਧਤ ਕਾਲਾਂ ਜਾਂ ਸੰਦੇਸ਼ਾਂ ਨਾਲ ਪਰੇਸ਼ਾਨ ਨਹੀਂ ਹੋਣਾ ਚਾਹੁੰਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਕਦੇ ਨਹੀਂ ਹੁੰਦਾ।  ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਫੈਂਟੇਸੀ ਸਪੋਰਟਸ ਪਲੇਟਫਾਰਮ ਡਰੀਮ 11 ਨੇ ਇੱਕ ਦਿਲਚਸਪ (Dream11 Unplug Policy)ਨੀਤੀ ਬਣਾਈ ਹੈ ਇਸ ਨਾਲ ਕਰਮਚਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ। 

ਕੀ ਹੈ ਨਵੀਂ ਪਾਲਿਸੀ ਦਾ ਫਾਇਦਾ (Dream11 Unplug Policy)
ਇਸ ਪਾਲਿਸੀ ਦੇ ਮੁਤਾਬਿਕ ਹੁਣ ਕਰਮਚਾਰੀਆਂ ਨੂੰ ਛੁੱਟੀ ਵਾਲੇ ਦਿਨ ਕੰਮ ਨਾਲ ਸਬੰਧਤ ਕੋਈ ਕਾਲ ਜਾਂ ਮੈਸੇਜ ਨਹੀਂ ਕੀਤਾ ਜਾਵੇਗਾ। Dream11 ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਛੁੱਟੀ ਵਾਲੇ ਦਿਨ ਕੰਮ ਕਰਨ ਲਈ ਕਿਸੇ ਕਰਮਚਾਰੀ ਨੂੰ ਤੰਗ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਕੰਪਨੀ ਇਹ ਨਵੀਂ ਪਾਲਿਸੀ ਇਸ ਲਈ ਲੈ ਕੇ ਆਈ ਹੈ ਤਾਂ ਜੋ ਕਰਮਚਾਰੀ ਆਪਣੀਆਂ ਛੁੱਟੀਆਂ ਬਿਹਤਰ ਤਰੀਕੇ ਨਾਲ ਬਿਤਾ ਸਕਣ। ਇਸ ਮੁਤਾਬਿਕ ਹੁਣ ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ 1 ਲੱਖ ਦਾ ਜੁਰਮਾਨਾ ਲੱਗੇਗਾ।

ਇਹ ਵੀ ਪੜ੍ਹੋ: ਉਰਫੀ ਜਾਵੇਦ ਦਾ ਇਹ ਰੂਪ ਵੇਖ ਫੈਨਸ ਹੈਰਾਨ, ਵੇਖੋ ਵੀਡੀਓ

ਡ੍ਰੀਮ 11 ਦੀ 'ਅਨਪਲੱਗ ਪਾਲਿਸੀ' (Dream11 Unplug Policy) ਅਨੁਸਾਰ ਕਰਮਚਾਰੀ ਆਪਣੀਆਂ ਛੁੱਟੀਆਂ ਬਿਨਾਂ ਕੰਮ ਨਾਲ ਸਬੰਧਤ ਈਮੇਲਾਂ, ਸੰਦੇਸ਼ਾਂ ਅਤੇ ਕਾਲਾਂ ਦੇ ਬਿਤਾਉਣ ਦੇ ਯੋਗ ਹੋਣਗੇ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇੱਕ ਹਫ਼ਤੇ ਦੀਆਂ ਛੁੱਟੀਆਂ ਦੌਰਾਨ ਕਰਮਚਾਰੀ ਆਪਣੇ ਆਪ ਨੂੰ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਦੂਰ ਰੱਖ ਸਕਦੇ ਹਨ। ਕੰਪਨੀ ਨੇ ਲਿੰਕਡਇਨ 'ਤੇ ਇਸ ਨੀਤੀ ਦਾ ਐਲਾਨ ਕੀਤਾ ਹੈ। ਲਿੰਕਡਇਨ ਪੋਸਟ ਵਿੱਚ, ਕੰਪਨੀ ਨੇ ਲਿਖਿਆ- 'ਡ੍ਰੀਮ 11 ਵਿੱਚ ਅਸੀਂ ਅਸਲ ਵਿੱਚ 'ਡ੍ਰੀਮਸਟਰ' ਨੂੰ ਲੌਗ ਆਫ ਕਰਦੇ ਹਾਂ।'

ਕੰਪਨੀ ਨੇ ਕਿਹਾ, ਸਾਡਾ ਮੰਨਣਾ ਹੈ ਕਿ (Dream11 Unplug Policy)  ਪਰਿਵਾਰ ਨਾਲ ਗੁਣਵੱਤਾ ਦਾ ਸਮਾਂ ਬਿਤਾਉਣਾ ਜਾਂ ਛੁੱਟੀਆਂ 'ਤੇ ਪੂਰੀ ਤਰ੍ਹਾਂ ਆਰਾਮ ਕਰਨ ਨਾਲ ਕਰਮਚਾਰੀਆਂ ਦੇ ਮੂਡ, ਜੀਵਨ ਦੀ ਗੁਣਵੱਤਾ, ਉਤਪਾਦਕਤਾ ਆਦਿ ਵਿੱਚ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ।

Read More
{}{}