Home >>Punjab

Ferozepur Drug News: ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰ ਤੋਂ 7 ਕਿਲੋ ਹੈਰੋਇਨ ਤੇ 36 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

Ferozepur Drug News: ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ 35 ਕਰੋੜ ਦੀ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਦੀ ਡਰੈਗ ਮਨੀ, ਇੱਕ ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪੰਜ ਜ਼ਿੰਦਾ ਕਾਰਤੂਸ ਸਮੇਤ, ਇੱਕ ਰਾਈਫ਼ਲ 315 ਬੋਰ, ਇੱਕ ਮੈਗਜ਼ੀਨ ਪੰਜ ਜਿੰਦਾ ਕਾਰਤੂਸਾਂ ਸਮੇਤ, 2 .30 ਬੋਰ ਦੇ ਪਿਸਤੌਲ ਅਤੇ 10 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

Advertisement
Ferozepur Drug News: ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰ ਤੋਂ 7 ਕਿਲੋ ਹੈਰੋਇਨ ਤੇ 36 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ
Stop
Manpreet Singh|Updated: Apr 15, 2024, 05:29 PM IST

Ferozepur Drug News: ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਸੀਆਈਏ ਨੇ ਪਾਕਿਸਤਾਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ 35 ਕਰੋੜ ਦੀ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਦੀ ਡਰੈਗ ਮਨੀ, ਇੱਕ ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪੰਜ ਜ਼ਿੰਦਾ ਕਾਰਤੂਸ ਸਮੇਤ, ਇੱਕ ਰਾਈਫ਼ਲ 315 ਬੋਰ, ਇੱਕ ਮੈਗਜ਼ੀਨ ਪੰਜ ਜਿੰਦਾ ਕਾਰਤੂਸਾਂ ਸਮੇਤ, 2 .30 ਬੋਰ ਦੇ ਪਿਸਤੌਲ ਅਤੇ 10 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਸੀਆਈਏ ਮੁਤਾਬਕ ਕੈਨੇਡਾ ਵਿੱਚ ਬੈਠਾ ਇੱਕ ਵਿਅਕਤੀ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਸੀਆਈਏ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਵਾਸੀ ਪਿੰਡ ਕਮਲੀਵਾਲਾ ਵਜੋਂ ਹੋਈ ਹੈ। ਸੀਆਈਏ ਹੁਣ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਸਰਹੱਦ ਪਾਰ ਤੋਂ ਭਾਰਤ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਕਿਵੇਂ ਪਹੁੰਚੇ।

ਸੌਮਿਆ ਮਿਸ਼ਰਾ ਐਸਐਸਪੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਬਾਬਾ ਦੀਪ ਸਿੰਘ ਐਵੀਨਿਊ ਵਿੱਚ ਰਹਿੰਦੇ ਕੁਝ ਵਿਅਕਤੀ ਪਾਕਿਸਤਾਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ। ਉਕਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: Arvind Kejriwal News: ਤਿਹਾੜ ਜੇਲ੍ਹ 'ਚ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ-ਸੀਐਮ ਮਾਨ

ਉਸ ਦੀ ਤਲਾਸ਼ੀ ਲੈਣ 'ਤੇ 7 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 132 ਬੋਰ ਦਾ ਪਿਸਤੌਲ, 315 ਬੋਰ ਦਾ ਰਾਈਫਲ ਮੈਗਜ਼ੀਨ, 30 ਬੋਰ ਦੇ ਦੋ ਪਿਸਤੌਲ ਮੈਗਜ਼ੀਨ ਅਤੇ 15 ਤੋਂ ਵੱਧ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਕ ਆਈਫੋਨ ਅਤੇ ਇਕ EV ਕਾਰ ਬਰਾਮਦ ਹੋਈ ਹੈ, ਜਿਸ ਦੀ ਤਲਾਸ਼ੀ ਦੌਰਾਨ 5500 ਰੁਪਏ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: High Court News: ਲਾਰੈਂਸ ਇੰਟਰਵਿਊ ਮਾਮਲੇ 'ਚ ਏਡੀਜੀਪੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਾਈ ਕੋਰਟ; ਦੁਬਾਰਾ ਜਵਾਬ ਦਾਖ਼ਲ ਕਰਨ ਦੇ ਹੁਕਮ

 

Read More
{}{}