Home >>Punjab

Ferozepur News: ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਘਰ 'ਤੇ ਕੀਤੀ ਹਵਾਈ ਫਾਇਰ

Ferozepur News: ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ 'ਚ ਰਹਿ ਰਹੇ ਗੁਰਪਾਲ ਸਿੰਘ ਨੂੰ ਜਦੋਂ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਆਰੋਪੀ ਵੱਲੋਂ ਬਾਹਰੋਂ ਆਪਣੇ ਸਾਥੀ ਬੁਲਾ ਕੇ ਪਿੰਡ ਵਿੱਚ ਗੁੰਡਾਗਰਦੀ ਕਰਦੇ ਹੋਏ ਹਵਾਈ ਫਾਇਰ ਕੀਤੇ ਅਤੇ ਇੱਟਾਂ ਰੋੜੇ ਚਲਾਏ ਗਏ।

Advertisement
Ferozepur News: ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਬਦਮਾਸ਼ਾਂ ਨੇ ਘਰ 'ਤੇ ਕੀਤੀ ਹਵਾਈ ਫਾਇਰ
Stop
Manpreet Singh|Updated: Jul 22, 2024, 04:26 PM IST

Ferozepur News: ਫ਼ਿਰੋਜ਼ਪੁਰ ਦੇ ਪਿੰਡ ਨੌਰੰਗ ਕੇ ਸਿਆਲ ਵਿੱਚ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਪਿੰਡ ਵਿੱਚ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਸੀ। ਜਿਸ ਨੂੰ ਪਿੰਡ ਵਾਲਿਆ ਨੇ ਜਦੋਂ ਰੋਕਿਆ ਤਾਂ ਉਸ ਵੱਲੋਂ ਗੁੰਡੇ ਬੁਲਾਕੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਤਿੰਨ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਲੋਕਾਂ ਵੱਲੋਂ ਹਸਪਤਾਲ ਪਹੁੰਚਿਆ ਗਿਆ। ਲੋਕਾਂ ਦਾ ਇਲਜ਼ਾਮ ਹੈ ਕਿ ਪਹਿਲਾਂ ਪੁਲਿਸ ਨੇ ਆਰੋਪੀਆਂ ਦੇ ਦਬਾਅ ਹੇਠਾਂ ਕੋਈ ਮਾਮਲਾ ਦਰਜ ਨਹੀਂ ਕੀਤਾ। ਜਦੋਂ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਪੰਜ ਲੋਕਾਂ ਦੇ ਖਿਲਾਫ ਅਸਲਾ ਐਕਟ ਅਤੇ ਅਲੱਗ-ਅਲੱਗ ਧਾਰਾਵਾਂ ਵਿੱਚ ਮੁਕਦਮਾ ਦਰਜ ਕੀਤਾ ਗਿਆ।

ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ 'ਚ ਰਹਿ ਰਹੇ ਗੁਰਪਾਲ ਸਿੰਘ ਨੂੰ ਜਦੋਂ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਆਰੋਪੀ ਵੱਲੋਂ ਬਾਹਰੋਂ ਆਪਣੇ ਸਾਥੀ ਬੁਲਾ ਕੇ ਪਿੰਡ ਵਿੱਚ ਗੁੰਡਾਗਰਦੀ ਕਰਦੇ ਹੋਏ ਹਵਾਈ ਫਾਇਰ ਕੀਤੇ ਅਤੇ ਇੱਟਾਂ ਰੋੜੇ ਚਲਾਏ ਗਏ। ਜਿਸ ਵਿੱਚ ਸੁਖਜੀਤ ਸਿੰਘ ਅਤੇ ਉਸੇ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਜਖਮੀ ਹੋਏ ਗਏ। ਇਸ ਗੁੰਡਾਗਰਦੀ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਕਿ ਕਿਸ ਤਰ੍ਹਾਂ ਅਸਲਾ ਲੈ ਕੇ ਬਾਹਰੋਂ ਆਏ ਗੁੰਡੇ ਪਿੰਡ ਵਿੱਚ ਗੁੰਡਾਗਰਦੀ ਫੈਲਾਉਂਦੇ ਰਹੇ ਅਤੇ ਹਵਾਈ ਫਾਇਰ ਕਰਦੇ ਰਹੇ। ਸ਼ਰਾਬ ਵੇਚਣ ਵਾਲਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਵੀ ਸੱਟਾਂ ਲੱਗੀਆਂ ਨੇ ਅਤੇ ਗੁੰਡਿਆਂ ਨੇ ਬਜ਼ੁਰਗ ਔਰਤ ਦਾ ਵੀ ਲਿਹਾਜ਼ ਨਹੀਂ ਕੀਤਾ ਤੇ ਉਸ ਦੀ ਵੀ ਲੱਤ ਤੋੜ ਦਿੱਤੀ।

ਇਸ ਘਟਨਾ ਦੇ ਪੰਜ ਦਿਨ ਬੀਤ ਜਾਣ ਬਾਅਦ ਵੀ ਪੁਲਿਸ ਵੱਲੋਂ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਥਾਣੇ ਦੇ ਬਾਹਰ ਧਰਨੇ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਪੁਲਿਸ ਨੇ ਆਨਨ ਫਾਨਨ ਵਿੱਚ ਪੰਜ ਲੋਕਾਂ ਦੇ ਖਿਲਾਫ ਅਸਲਾ ਐਕਟ ਅਤੇ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ, ਜਦਕਿ ਇਸ ਬਾਬਤ ਅਜੇ ਤੱਕ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।

Read More
{}{}