Home >>Punjab

Ferozepur Flood News: ਪੰਜਾਬ ਸਰਕਾਰ ਨੇ ਫਿਰੋਜ਼ਪੁਰ 'ਚ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ 22 ਕਰੋੜ ਰੁਪਏ ਕੀਤੇ ਜਾਰੀ

Ferozepur Flood News:ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਫਸਲਾਂ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕੀਆਂ ਹਨ। ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ। ਲੋਕਾਂ ਨੇ ਦੱਸਿਆ ਕਿ ਹੁਣ ਤਾਂ ਪਸ਼ੂਆਂ ਲਈ ਚਾਰਾ ਵੀ ਨਹੀਂ ਬਚਿਆ ਅਗਰ ਕੋਈ ਚਾਰਾ ਜਾਂ ਫਿਰ ਖਾਣ ਪੀਣ ਲਈ ਕੋਈ ਸਮਾਨ ਆਉਂਦਾ ਵੀ ਹੈ।   

Advertisement
Ferozepur Flood News: ਪੰਜਾਬ ਸਰਕਾਰ ਨੇ ਫਿਰੋਜ਼ਪੁਰ 'ਚ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ 22 ਕਰੋੜ ਰੁਪਏ ਕੀਤੇ ਜਾਰੀ
Stop
Riya Bawa|Updated: Aug 26, 2023, 12:04 PM IST

Ferozepur Flood News: ਫਿਰੋਜ਼ਪੁਰ ਦੇ ਸਰਹੱਦੀ ਪਿੰਡ ਪਿਛਲੇ ਕਈ ਦਿਨਾਂ ਤੋਂ ਹੜ੍ਹ ਮਾਰ ਝੇਲ ਰਹੇ ਹਨ ਅਗਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਸਰਹੱਦੀ ਪਿੰਡ ਗੱਟੀ ਰਾਜੋਕੇ ਅਤੇ ਚਾਂਦੀ ਵਾਲਾ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ। ਗੱਲਬਾਤ ਦੌਰਾਨ ਪਿੰਡ ਗੱਟੀ ਰਾਜੋਕੇ ਦੇ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਾਣੀ ਵਿੱਚ ਫਸੇ ਹੋਏ ਹਨ ਅਤੇ ਘਰ ਬਾਰ ਛੱਡ ਬੰਨ੍ਹ ਉੱਤੇ ਆ ਗੁਜਾਰਾ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਇੱਕ ਵਾਰ ਫਿਰ ਦੋ ਦੋ ਫੁੱਟ ਪਾਣੀ ਵੱਧ ਚੁੱਕਿਆ ਹੈ ਜਿਸ ਨਾਲ ਉਨ੍ਹਾਂ ਦੀ ਚਿੰਤਾ ਹੋਰ ਵੱਧ ਗਈ ਹੈ। 

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਫਸਲਾਂ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕੀਆਂ ਹਨ। ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ। ਲੋਕਾਂ ਨੇ ਦੱਸਿਆ ਕਿ ਹੁਣ ਤਾਂ ਪਸ਼ੂਆਂ ਲਈ ਚਾਰਾ ਵੀ ਨਹੀਂ ਬਚਿਆ ਅਗਰ ਕੋਈ ਚਾਰਾ ਜਾਂ ਫਿਰ ਖਾਣ ਪੀਣ ਲਈ ਕੋਈ ਸਮਾਨ ਆਉਂਦਾ ਵੀ ਹੈ ਤਾਂ ਉਹ ਪਿਛੇ ਪਿੰਡ ਵਿੱਚ ਹੀ ਵੰਡਿਆ ਜਾਂਦਾ ਹੈ। ਉਨ੍ਹਾਂ ਤੱਕ ਪਹੁੰਚਦਾ ਹੀ ਨਹੀਂ ਹੈ। ਲੋਕਾਂ ਨੇ ਮਦਦ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ: punjab News: ਸਤਲੁਜ ਦੇ ਤੇਜ਼ ਵਹਾਈ ਕਰਕੇ ਪਿੰਡ ਪ੍ਰਭਾਵਿਤ, ਟਰੈਕਟਰ 'ਤੇ ਸਵਾਰ ਹੋ ਕੇ ਹਰਜੋਤ ਬੈਂਸ ਪਹੁੰਚੇ ਪਿੰਡ ਹਰਸਾ ਬੇਲਾ

ਇਸੇ ਤਰ੍ਹਾਂ ਪਿੰਡ ਚਾਂਦੀ ਵਾਲਾ ਵਿੱਚ ਵੀ ਪਾਣੀ ਪਹੁੰਚ ਚੁੱਕਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਆਉਣ ਕਾਰਨ ਉਹ ਆਪਣੇ ਪਸ਼ੂ ਲੈਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਈ ਪਰਿਵਾਰ ਪਾਣੀ ਵਿੱਚ ਘਿਰ ਚੁੱਕੇ ਹਨ ਅਤੇ ਫਸਲਾਂ ਡੁੱਬ ਚੁੱਕੀਆਂ ਹਨ।

ਫਿਰੋਜ਼ਪੁਰ ਦੇ ਆਖਰੀ ਪਿੰਡ 'ਚ ਹੜ੍ਹ ਤੋਂ ਬਾਅਦ ਕਾਫੀ ਨੁਕਸਾਨ ਹੋਇਆ ਹੈ, ਜਿੱਥੇ ਇਕ ਪਾਸੇ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਉਥੇ ਹੀ ਪਿੰਡ ਦਾ ਫਿਰੋਜ਼ਪੁਰ ਨਾਲ ਸੰਪਰਕ ਟੁੱਟ ਗਿਆ ਹੈ, ਲੋਕਾਂ ਦੇ ਘਰ ਢਹਿ-ਢੇਰੀ ਹੋ ਰਹੇ ਹਨ, ਕਈ 14 ਤੋਂ ਸਰਹੱਦੀ ਖੇਤਰ ਦੇ 15 ਪਿੰਡ ਇਸ ਹੜ੍ਹ ਦੀ ਲਪੇਟ ਵਿਚ ਆ ਗਏ ਹਨ, ਥਾਂ-ਥਾਂ ਤੋਂ ਸੜਕਾਂ ਟੁੱਟ ਚੁੱਕੀਆਂ ਹਨ, ਹੁਣ ਲੋਕ ਸਰਕਾਰ ਵੱਲ ਦੇਖ ਰਹੇ ਹਨ ਕਿ ਸਰਕਾਰ ਸੜਕਾਂ ਬਣਾਉਣ ਦਾ ਕੰਮ ਕਦੋਂ ਸ਼ੁਰੂ ਕਰੇਗੀ ਕਿਉਂਕਿ ਇਨ੍ਹਾਂ ਉਪਰੋਂ ਬਿਜਲੀ ਦੇ ਖੰਭੇ ਲੰਘ ਰਹੇ ਹਨ। 

ਪੰਜਾਬ ਸਰਕਾਰ ਨੇ ਫਿਰੋਜ਼ਪੁਰ ਵਿੱਚ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ 22 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਅਸੀਂ ਪੂਰੇ ਜ਼ਿਲ੍ਹੇ ਵਿੱਚ ਐਸ.ਡੀ.ਐਮ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਹੈ, ਜੋ ਕਿ ਸਾਰੇ ਪਿੰਡ ਜਿਨ੍ਹਾਂ ਵਿੱਚ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ, ਉਹਨਾਂ ਨੂੰ ਰਜਿਸਟਰ ਵਿੱਚ ਪਾਓ ਅਤੇ ਉਹਨਾਂ ਦੇ ਬੈਂਕ ਖਾਤਾ ਨੰਬਰ ਲਓ ਅਤੇ ਮੁਆਵਜ਼ੇ ਦੀ ਰਕਮ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਹੋ ਜਾਵੇਗੀ।

ਇਹ ਵੀ ਪੜ੍ਹੋ:Chandrayaan-3: ਗ੍ਰੀਸ ਤੋਂ ਸਿੱਧੇ ਬੈਂਗਲੁਰੂ ਪਹੁੰਚੇ PM ਮੋਦੀ, ISRO ਹੈੱਡਕੁਆਰਟਰ 'ਚ ਵਿਗਿਆਨੀਆਂ ਨਾਲ ਕਰਨਗੇ ਮੁਲਾਕਾਤ

(ਰਾਜੇਸ਼ ਕਟਾਰੀਆ ਦੀ ਰਿਪੋਰਟ)

Read More
{}{}