Home >>Punjab

Fazilka News: ਫਾਜ਼ਿਲਕਾ 'ਚ ਕਵਰੇਜ ਕਰਦੇ ਹੋਏ ਪੱਤਰਕਾਰ ਨਹਿਰ 'ਚ ਡਿੱਗਿਆ, ਪੱਤਰਕਾਰ ਭਾਈਚਾਰੇ 'ਚ ਪ੍ਰਸ਼ਾਸਨ ਖਿਲਾਫ਼ ਗੁੱਸਾ

Fazilka Latest News: ਫਾਜ਼ਿਲਕਾ ਦੇ ਪਿੰਡ ਘੁਬਾਇਆ ਨੇੜੇ ਲਾਧੂਕਾ ਮਾਈਨਰ 'ਚ ਅਚਾਨਕ ਪਾੜ ਪੈ ਗਿਆ ਹੈ, ਜਿਸ ਕਾਰਨ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਥੋੜ੍ਹੇ ਸਮੇਂ 'ਚ ਹੀ ਕਰੀਬ 100 ਏਕੜ ਝੋਨੇ ਦੀ ਫਸਲ 'ਚ ਪਾਣੀ ਵੜ ਗਿਆ ਹੈ। 

Advertisement
Fazilka News: ਫਾਜ਼ਿਲਕਾ 'ਚ ਕਵਰੇਜ ਕਰਦੇ ਹੋਏ ਪੱਤਰਕਾਰ ਨਹਿਰ 'ਚ ਡਿੱਗਿਆ, ਪੱਤਰਕਾਰ ਭਾਈਚਾਰੇ 'ਚ ਪ੍ਰਸ਼ਾਸਨ ਖਿਲਾਫ਼ ਗੁੱਸਾ
Stop
Riya Bawa|Updated: Jul 08, 2024, 08:54 AM IST

Fazilka Latest News/ਸੁਨੀਲ ਨਾਗਪਾਲ: ਫਾਜ਼ਿਲਕਾ 'ਚ ਨਹਿਰ ਦੇ ਪਾੜ ਦੀ ਕਵਰੇਜ ਕਰਨ ਗਿਆ ਇਕ ਪੱਤਰਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਪਿੰਡ ਘੁਬਾਇਆ ਨੇੜੇ ਨਹਿਰ 'ਚ ਪਾਣੀ ਭਰ ਗਿਆ ਜਿਸ ਤੋਂ ਬਾਅਦ ਨਿੱਜੀ ਚੈਨਲ ਦਾ ਪੱਤਰਕਾਰ ਵੀ ਕਵਰੇਜ ਕਰਦੇ ਸਮੇਂ ਅਚਾਨਕ ਨਹਿਰ ਦਾ ਬੈੱਡ ਜ਼ਮੀਨ 'ਚ ਧਸ ਗਿਆ ਅਤੇ ਉੱਪਰ ਕਵਰੇਜ ਕਰ ਰਿਹਾ ਪੱਤਰਕਾਰ ਵੀ ਮਿੱਟੀ ਹੇਠਾਂ ਦੱਬ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਇਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ।

ਪੱਤਰਕਾਰ ਦੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਘੁਬਾਇਆ ਨੇੜੇ ਲਾਧੂਕਾ ਮਾਈਨਰ 'ਚ ਪਾਣੀ ਖੜ੍ਹਨ ਲੱਗਾ ਤਾਂ ਉਸ ਦਾ ਭਰਾ ਮਿੱਠੂ ਸੇਤੀਆ ਜੋ ਕਿ ਇਕ ਨਿੱਜੀ ਚੈਨਲ 'ਚ ਪੱਤਰਕਾਰ ਹੈ, ਮੌਕੇ 'ਤੇ ਪਹੁੰਚ ਗਿਆ ਅਤੇ ਜਦੋਂ ਉਹ ਆਇਆ ਟੁੱਟੀ ਹੋਈ ਨਹਿਰ ਦੀ ਖ਼ਬਰ ਕਵਰ ਕਰ ਰਿਹਾ ਸੀ ਕਿ ਅਚਾਨਕ ਨਹਿਰ ਦਾ ਪੱਲਾ ਜ਼ਮੀਨ ਵਿੱਚ ਧਸ ਗਿਆ ਅਤੇ ਉਸ ਦੇ ਉੱਪਰ ਖੜ੍ਹੇ ਪੱਤਰਕਾਰ ਦਾ ਮੂੰਹ ਹੇਠਾਂ ਜ਼ਮੀਨ ਵਿੱਚ ਧਸ ਗਿਆ।  ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਦੱਬੇ ਪੱਤਰਕਾਰ ਨੂੰ ਬਾਹਰ ਕੱਢਿਆ ਜੋ ਕਿ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਸੀ, ਹੁਣ ਉਸ ਦੀ ਹਾਲਤ 'ਚ ਸੁਧਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ l

ਇਹ ਵੀ ਪੜ੍ਹੋ: Gurdaspur Firing Update: ਪਾਣੀ ਦੇ ਮੁੱਦੇ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਫਾਇਰਿੰਗ, 2 ਲੋਕਾਂ ਦੀ ਮੌਤ
 

ਪੱਤਰਕਾਰ ਨਾਲ ਵਾਪਰੇ ਹਾਦਸੇ ਸਬੰਧੀ ਕਿਸੇ ਵੀ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਸਪਤਾਲ ਪੁੱਜਿਆ ਜਿਸ ਕਾਰਨ ਪੱਤਰਕਾਰ ਭਾਈਚਾਰੇ ਵਿੱਚ ਰੋਸ ਹੈ। ਫਾਜ਼ਿਲਕਾ ਦੇ ਪਿੰਡ ਘੁਬਾਇਆ ਨੇੜੇ ਲਾਧੂਕਾ ਮਾਈਨਰ 'ਚ ਅਚਾਨਕ ਪਾੜ ਪੈ ਗਿਆ ਹੈ, ਜਿਸ ਕਾਰਨ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਥੋੜ੍ਹੇ ਸਮੇਂ 'ਚ ਹੀ ਕਰੀਬ 100 ਏਕੜ ਝੋਨੇ ਦੀ ਫਸਲ 'ਚ ਪਾਣੀ ਵੜ ਗਿਆ ਹੈ ਇਸੇ ਜਗ੍ਹਾ 'ਤੇ ਮਾਈਨਰ 'ਚ ਕਟੌਤੀ ਹੋ ਗਈ ਸੀ ਜਿਸ ਦੀ ਸਹੀ ਢੰਗ ਨਾਲ ਮੁਰੰਮਤ ਨਹੀਂ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਇੱਥੇ ਮੁੜ ਨੁਕਸਾਨ ਹੋਇਆ ਹੈ ਅਤੇ ਹੁਣ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈ।

ਹੁਣ ਅਚਾਨਕ ਹੀ ਮਾਈਨਰਾਂ ਵਿੱਚ ਕਰੰਟ ਆ ਗਿਆ ਹੈ ਅਤੇ ਤੇਜ਼ ਕਰੰਟ ਨਾਲ ਉਨ੍ਹਾਂ ਦੀਆਂ ਫ਼ਸਲਾਂ ਵਿੱਚ ਪਾਣੀ ਵੜ ਗਿਆ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਣ ਦੇ ਕੰਢੇ ਹੈ।

Read More
{}{}