Home >>Punjab

Fatehgarh Sahib Lok Sabha Seat 2024: ਗੁਰਪ੍ਰੀਤ ਜੀ.ਪੀ ਦਾ ਬਿਆਨ- 'ਕਾਂਗਰਸ ਦੀ ਲੀਡਰਸ਼ਿਪ ਕੋਲ ਫੈਸਲਾ ਲੈਣ ਦੀ ਤਾਕਤ ਨਹੀਂ'

Fatehgarh Sahib Lok Sabha Constituency: ਸਿੱਖ ਇਤਿਹਾਸ ਵਿੱਚ ਫ਼ਤਹਿਗੜ੍ਹ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਫ਼ਤਹਿਗੜ੍ਹ ਸਾਹਿਬ (ਰਿਜ਼ਰਵ) ਦੇ ਅੰਦਰ ਕੁੱਲ 13,96,957 ਵੋਟਰ ਹਨ, ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 7,40,390 ਤੇ ਮਹਿਲਾ ਵੋਟਰਾਂ ਦੀ ਗਿਣਤੀ 6,56,554 ਹੈ। 2014 ਦੀਆਂ ਚੋਣਾਂ ਵਿੱਚ ਇੱਥੇ ਕੁੱਲ 1330 ਪੋਲਿੰਗ ਸਟੇਸ਼ਨ ਬਣਾਏ ਗਏ ਸਨ।  

Advertisement
Fatehgarh Sahib Lok Sabha Seat 2024: ਗੁਰਪ੍ਰੀਤ ਜੀ.ਪੀ ਦਾ ਬਿਆਨ- 'ਕਾਂਗਰਸ ਦੀ ਲੀਡਰਸ਼ਿਪ ਕੋਲ ਫੈਸਲਾ ਲੈਣ ਦੀ ਤਾਕਤ ਨਹੀਂ'
Stop
Riya Bawa|Updated: Apr 24, 2024, 11:06 AM IST

Fatehgarh Sahib Lok Sabha Seat 2024/ਮਨੋਜ ਜੋਸ਼ੀ​: ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ, ਫ਼ਤਹਿਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਜੀ.ਪੀ. ਪੂਰੇ ਇਲਾਕੇ ਵਿਚ ਉਹ ਲੋਕਾਂ ਦੇ ਕੰਮ ਕਰਵਾਉਂਦੇ ਹਨ, ਇਸੇ ਲਈ ਆਮ ਆਦਮੀ ਪਾਰਟੀ ਨੇ ਉਸ ਨੂੰ ਆਪਣਾ ਹਿੱਸਾ ਬਣਾਇਆ।

ਕਾਂਗਰਸ ਪਾਰਟੀ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਹੋਇਆ
ਕਾਂਗਰਸ ਪਾਰਟੀ ਕੋਲ ਫੈਸਲੇ ਲੈਣ ਦੀ ਤਾਕਤ ਨਹੀਂ ਹੈ ਭਾਵੇਂ ਉਹ ਰਾਹੁਲ ਗਾਂਧੀ ਹੀ ਕਿਉਂ ਨਾ ਹੋਵੇ ਜਦੋਂ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਮੇਰੇ ਬੱਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ 2022 ਦੀਆਂ ਚੋਣਾਂ ਲੜ ਰਿਹਾ ਸੀ ਤਾਂ ਨਾ ਤਾਂ ਰਾਹੁਲ ਗਾਂਧੀ ਉਨ੍ਹਾਂ ਨੂੰ ਉਥੋਂ ਹਟਾ ਸਕੇ ਅਤੇ ਨਾ ਹੀ ਪੰਜਾਬ ਦੀ ਲੀਡਰਸ਼ਿਪ ਅਤੇ ਨਾ ਹੀ ਇਲਾਕੇ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦਖਲ ਦਿੱਤਾ। ਇਸ ਲਈ ਕਾਂਗਰਸ ਪਾਰਟੀ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਹੋਇਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 13-0 ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਲੋਕ ਆਪ ਹੀ ਫਤਹਿਗੜ੍ਹ ਸਾਹਿਬ ਦੀ ਇਹ ਸੀਟ (Fatehgarh Sahib Lok Sabha Seat 2024) ਜਿੱਤ ਕੇ ਮੁੱਖ ਮੰਤਰੀ ਦੇ ਝੋਲੇ ਵਿੱਚ ਪਾ ਦੇਣਗੇ।

ਇਹ ਵੀ ਪੜ੍ਹੋ: Fatehgarh Sahib Lok Sabha Seat: ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ; ਸਿੱਖ ਧਰਮ 'ਚ ਵਿਸ਼ੇਸ਼ ਮਹੱਤਤਾ ਰੱਖਣ ਵਾਲੀ ਸੀਟ ਦਾ ਇਤਿਹਾਸ

ਗੌਰਤਲਬ ਹੈ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਲੋਕਾਂ ਨਾਲ ਰੂ-ਬ-ਰੂ ਹੁੰਦਿਆਂ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ 2024 ਦੀਆਂ ਲੋਕ ਸਭਾ ਚੋਣਾਂ (Fatehgarh Sahib Lok Sabha Seat 2024)  ਕੋਈ ਹਾਰ-ਜਿੱਤ ਦੀਆਂ ਚੋਣਾਂ ਨਹੀਂ ਹਨ। ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਹਰ ਪਰਿਵਾਰ ਨੂੰ ਲਗਭੱਗ ਇੱਕ ਲੱਖ ਰੁਪਏ ਦੀ ਬਚਤ,.ਬਿਜਲੀ ਮੁਫ਼ਤ, ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਅਤੇ ਦਵਾਈ ਮੁਫ਼ਤ, ਪ੍ਰਾਈਵੇਟ ਸਕੂਲਾਂ ਦੇ ਲੈਵਲ ਦੀ ਸਿੱਖਿਆ ਮੁਫ਼ਤ, ਅਸੀਂ ਹਰ ਉਹ ਲੋਕ ਪੱਖੀ ਫ਼ੈਸਲੇ ਲੈਂਦੇ ਹਾਂ ਜਿਸਦੇ ਨਾਲ਼ ਲੋਕਾਂ ਨੂੰ ਸਿੱਧਾ ਫ਼ਾਇਦਾ ਹੋਵੇ।

ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਰਾਖਵੀਂ

ਜਲੰਧਰ, ਹੁਸ਼ਿਆਰਪੁਰ ਤੇ ਫਰੀਦਕੋਟ ਵਾਂਗ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਰਾਖਵੀਂ ਸੀਟ ਹੈ। ਇਹ ਸੀਟ 2008 ਵਿੱਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਦੀ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਸੀ।  ਫ਼ਤਹਿਗੜ੍ਹ ਸਾਹਿਬ (ਰਿਜ਼ਰਵ) ਦੇ ਅੰਦਰ ਕੁੱਲ 13,96,957 ਵੋਟਰ ਹਨ, ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 7,40,390 ਤੇ ਮਹਿਲਾ ਵੋਟਰਾਂ ਦੀ ਗਿਣਤੀ 6,56,554 ਹੈ। 2014 ਦੀਆਂ ਚੋਣਾਂ ਵਿੱਚ ਇੱਥੇ ਕੁੱਲ 1330 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

ਇਹ ਵੀ ਪੜ੍ਹੋ: Lok Sabha Elections 2024: ਬਠਿੰਡਾ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਵਿਰੋਧੀਆਂ ਉੱਤੇ ਕੱਸੇ ਤੰਜ

Read More
{}{}