Home >>Punjab

Farmers Tractor March: ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁੜ ਟਰੈਕਟਰ ਰੈਲੀ ਕੱਢਣ ਦਾ ਐਲਾਨ

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਵੱਲੋਂ ਏਕਤਾ ਨੂੰ ਤੋੜਨ ਦੀ "ਸਾਜ਼ਿਸ਼ ਦਾ ਪਰਦਾਫਾਸ਼" ਕਰੇਗਾ।

Advertisement
Farmers Tractor March: ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁੜ ਟਰੈਕਟਰ ਰੈਲੀ ਕੱਢਣ ਦਾ ਐਲਾਨ
Stop
Zee Media Bureau|Updated: Dec 25, 2022, 02:09 PM IST

Farmers Tractor March Rally Protest News: ਸੰਯੁਕਤ ਕਿਸਾਨ ਮੋਰਚਾ (Samyukta Kisan Morcha) ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਟਰੈਕਟਰ ਰੈਲੀਆਂ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਨੂੰ ਹਰਿਆਣਾ ਦੇ ਜੀਂਦ ਵਿੱਚ ‘ਕਿਸਾਨ ਮਹਾਂਪੰਚਾਇਤ’ ਵੀ ਕੀਤੀ ਜਾਵੇਗੀ। 

ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (Samyukta Kisan Morcha) ਦੇ ਨੇਤਾਵਾਂ ਵੱਲੋਂ ਸ਼ਨੀਵਾਰ ਨੂੰ ਕਰਨਾਲ ਵਿੱਚ ਇੱਕ ਬੈਠਕ ਕੀਤੀ ਗਈ ਅਤੇ ਇਸ ਸੰਬੰਧੀ ਫ਼ੈਸਲਾ ਵੀ ਲਿਆ ਗਿਆ।

ਕਿਸਾਨਾਂ ਦੀ ਇਸ ਮੀਟਿੰਗ ਵਿੱਚ ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ ਸਣੇ ਕਈ ਕਿਸਾਨ ਆਗੂ ਮੌਜੂਦ ਸਨ। ਇਸ ਦੌਰਾਨ ਦਰਸ਼ਨ ਪਾਲ ਨੇ ਕਿਹਾ ਕਿ ਉੱਤਰੀ ਸੂਬਿਆਂ ਦੀ ਮਹਾਪੰਚਾਇਤ 26 ਜਨਵਰੀ ਨੂੰ ਹਰਿਆਣਾ ਦੇ ਜੀਂਦ ਵਿਖੇ ਕੀਤੀ ਜਾਵੇਗੀ।

ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਸੰਯੁਕਤ ਕਿਸਾਨ ਮੋਰਚਾ (Samyukta Kisan Morcha) ਨੇ ਕਿਹਾ ਕਿ ਇਹ ਭਾਜਪਾ ਸਰਕਾਰ ਵੱਲੋਂ ਏਕਤਾ ਨੂੰ ਤੋੜਨ ਦੀ "ਸਾਜ਼ਿਸ਼ ਦਾ ਪਰਦਾਫਾਸ਼" ਕਰੇਗਾ।

ਹੋਰ ਪੜ੍ਹੋ: Tunisha Sharma Suicide case: ਤੁਨੀਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ 'ਚ ਪੁਲਿਸ ਨੂੰ ਮਿਲੀ Sheezan Khan ਦੀ 4 ਦਿਨਾਂ ਦੀ ਰਿਮਾਂਡ

ਇਸ ਦੌਰਾਨ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਅੱਗਲੇ ਸਾਲ ਮਾਰਚ 'ਚ ਦਿੱਲੀ ਵਿੱਚ ‘ਕਿਸਾਨ ਰੈਲੀ’ ਕੀਤੀ ਜਾਵੇਗੀ, ਜਿਸ ਦੀ ਤਰੀਕ 26 ਜਨਵਰੀ ਨੂੰ ਜੀਂਦ ਵਿੱਚ ਐਲਾਨੀ ਜਾਵੇਗੀ।

ਹੁਣ ਐਸਕੇਐਮ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਵਿੱਚ MSP ਲਈ ਕਾਨੂੰਨੀ ਗਾਰੰਟੀ, ਕਿਸਾਨਾਂ ਦੇ ਖ਼ਿਲਾਫ਼ ਦਰਜ ਕੇਸਾਂ ਨੂੰ ਵਾਪਸ ਲੈਣ, ਕਰਜ਼ਾ ਮੁਆਫ਼ੀ, ਲਖੀਮਪੁਰ ਖੇੜੀ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਅਤੇ ਬਿਜਲੀ ਬਿੱਲ ਵਾਪਸ ਲੈਣ ਦੀ ਮੰਗ ਸ਼ਾਮਿਲ ਹੈ।

ਹੋਰ ਪੜ੍ਹੋ: Year Ender 2022: ਸਾਲ ਦੇ ਆਖਰੀ Mann Ki Baat 'ਚ PM ਨਰਿੰਦਰ ਮੋਦੀ ਨੇ ਅਰਥਵਿਵਸਥਾ ਬਾਰੇ ਕਹੀ ਇਹ ਗੱਲ

 

Read More
{}{}