Home >>Punjab

Cotton Farming News: ਨਰਮੇ ਦੀ ਪੱਟੀ ਨਾਂ ਨਾਲ ਜਾਣੇ ਜਾਂਦੇ ਮਾਲਵੇ ਦੇ ਕਿਸਾਨਾਂ ਦਾ ਹੁਣ ਮੋਹ ਹੋ ਰਿਹੈ ਭੰਗ

Cotton Farming News:  ਮਾਲਵੇ ਵਿੱਚ ਕਿਸਾਨ ਹੁਣ ਨਰਮੇ ਦੀ ਖੇਤੀ ਤੋਂ ਮੂੰਹ ਫੇਰਨ ਲੱਗੇ ਹਨ।

Advertisement
Cotton Farming News: ਨਰਮੇ ਦੀ ਪੱਟੀ ਨਾਂ ਨਾਲ ਜਾਣੇ ਜਾਂਦੇ ਮਾਲਵੇ ਦੇ ਕਿਸਾਨਾਂ ਦਾ ਹੁਣ ਮੋਹ ਹੋ ਰਿਹੈ ਭੰਗ
Stop
Ravinder Singh|Updated: Jun 12, 2024, 07:01 PM IST

Cotton Farming News(ਕਮਲਦੀਪ ਸਿੰਘ) : ਖੇਤੀ ਪ੍ਰਧਾਨ ਸੂਬਾ ਪੰਜਾਬ ਜਿਸ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਨਰਮੇ ਦੀ ਖੇਤੀ ਲੱਖਾਂ ਏਕੜ ਦੇ ਵਿੱਚ ਹੁੰਦੀ ਸੀ। ਉਸ ਖੇਤੀ ਪ੍ਰਧਾਨ ਸੂਬੇ ਵਿੱਚ ਇਸ ਸਾਲ ਨਰਮੇ ਦੀ ਖੇਤੀ ਮਹਿਜ 96000 ਏਕੜ ਦੇ ਵਿੱਚ ਸਿਮਟ ਕੇ ਰਹਿ ਚੁੱਕੀ ਹੈ। ਕਿਸਾਨ ਵੀਰਾਂ ਦਾ ਲਗਾਤਾਰ ਨਰਮੇ ਤੋਂ ਨਿਰਾਸ਼ ਹੋਣਾ ਤੇ ਝੋਨੇ ਵੱਲ ਜ਼ਿਆਦਾ ਆਕਰਸ਼ਿਤ ਹੋਣਾ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਖੇਤੀ ਲਈ ਇੱਕ ਵੱਡਾ ਸੰਕਟ ਬਣ ਸਕਦਾ ਹੈ ਜਿੱਥੇ ਇਸ ਸਾਲ 96000 ਏਕੜ ਦੇ ਵਿੱਚ ਨਰਮੇ ਦੀ ਖੇਤੀ ਹੋਈ ਹੈ ਉੱਥੇ ਹੀ 2023 ਵਿੱਚ 1 ਲੱਖ 69 ਹਜ਼ਾਰ ਏਕੜ ਅਤੇ 2022 ਵਿੱਚ 2 ਲੱਖ 48 ਹਜ਼ਾਰ ਏਕੜ ਵਿੱਚ ਨਰਮੇ ਦੀ ਖੇਤੀ ਹੋਈ ਸੀ।

ਸਾਲ 2024 ਵਿੱਚ ਜ਼ਿਲ੍ਹੇ ਵਿੱਚ ਖੇਤੀ
ਫਾਜ਼ਿਲਕਾ-50301 ਏਕੜ
ਮਾਨਸਾ-22516 ਏਕੜ
ਬਠਿੰਡਾ-12496 ਏਕੜ
ਸ੍ਰੀ ਮੁਕਤਸਰ ਸਾਹਿਬ-10019 ਏਕੜ
ਸੰਗਰੂਰ-224 ਏਕੜ
ਬਰਨਾਲਾ-440 ਏਕੜ
ਫਰੀਦਕੋਟ-232 ਏਕੜ
ਮੋਗਾ-72 ਏਕੜ

ਇਹ ਵੀ ਪੜ੍ਹੋ : Ukraine Punjabi Youth Death: ਯੂਕ੍ਰੇਨ ਦੀ ਸਰਹੱਦ 'ਤੇ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ; ਪਰਿਵਾਰ ਨੇ ਲਗਾਏ ਦੋਸ਼

ਨਰਮੇ ਤੋਂ ਹੱਟ ਕੇ ਝੋਨੇ ਵੱਲ ਨੂੰ ਆਕਰਸ਼ਿਤ ਹੋ ਰਹੇ ਕਿਸਾਨ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਲਈ ਚਿੰਤਾਜਨਕ ਸਾਬਿਤ ਹੋ ਸਕਦਾ ਹੈ ਕਿਉਂ ਕਿ ਨਰਮੇ ਦੀ ਬਜਾਏ ਝੋਨੇ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਜਿਸ ਹਿਸਾਬ ਨਾਲ ਪਾਣੀ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਉਸ ਹਿਸਾਬ ਨਾਲ ਪਾਣੀ ਦਾ ਧਰਾਤਲ ਬਹੁਤ ਜਲਦੀ ਹੇਠਾਂ ਜਾ ਸਕਦਾ ਹੈ।

ਕਾਬਿਲੇਗੌਰ ਹੈ ਕਿ 2015 ’ਚ, ਚਿੱਟੀ ਮੱਖੀ ਦੇ ਹਮਲੇ ਨਾਲ ਕਪਾਹ ਦੀਆਂ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਸਨ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਹੋਏ ਸਨ। ਪੰਜਾਬ ਸਰਕਾਰ ਨੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ, ਪਰ ਬਾਅਦ ਦੇ ਸਾਲਾਂ ਵਿੱਚ ਨਰਮੇ ਦੀ ਕਾਸ਼ਤ ਅਧੀਨ ਰਕਬਾ ਘਟਦਾ ਰਿਹਾ। ਕਿਸਾਨ ਨਰਮੇ ਦੀ ਕਾਸ਼ਤ ’ਚ ਕਮੀ ਲਈ ਕੀੜਿਆਂ ਦੇ ਹਮਲੇ, ਬਾਜ਼ਾਰ ’ਚ ਨਕਲੀ ਬੀਜ ਅਤੇ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਵਲੋਂ ਮੰਡੀਆਂ ਤੋਂ ਕਪਾਹ ਦੀ ਘੱਟ ਖਰੀਦ ਵਰਗੇ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਨਤੀਜੇ ਵਜੋਂ, ਕਿਸਾਨਾਂ ਨੂੰ ਅਕਸਰ ਅਪਣੀ ਫਸਲ ਘੱਟੋ ਘੱਟ ਵਿਕਰੀ ਮੁੱਲ (ਐਮ.ਐਸ.ਪੀ.) ਤੋਂ ਹੇਠਾਂ ਵੇਚਣੀ ਪੈਂਦੀ ਹੈ। 

ਇਨ੍ਹਾਂ ਚੁਣੌਤੀਆਂ ਕਾਰਨ ਬਹੁਤ ਸਾਰੇ ਕਿਸਾਨ ਝੋਨੇ ਦੀ ਕਾਸ਼ਤ ਵਲ ਰੁਖ ਕਰ ਰਹੇ ਹਨ। ਉਹ ਸਿੰਚਾਈ ਲਈ ਧਰਤੀ ਹੇਠਲੇ ਖਾਰੇ ਪਾਣੀ ਅਤੇ ਨਹਿਰੀ ਪਾਣੀ ਦੇ ਮਿਸ਼ਰਣ ਦੀ ਵਰਤੋਂ ਕਰਦੇ ਹਨ। ਝੋਨੇ ਦੀ ਕਾਸ਼ਤ ਵਲ ਵੱਧ ਰਹੀ ਤਬਦੀਲੀ ਪੰਜਾਬ ਸਰਕਾਰ ਦੇ ਫਸਲੀ ਵੰਨ-ਸੁਵੰਨਤਾ ਦੇ ਦਾਅਵਿਆਂ ਦੇ ਉਲਟ ਹੈ। 

ਇਹ ਵੀ ਪੜ੍ਹੋ : Punjab News: ਵਿਧਾਇਕ ਨੂੰ ਹਸਪਤਾਲ 'ਚ ਮਿਲ ਰਿਹਾ VVIP ਟ੍ਰਰੀਟਮੈਂਟ, RTI ਕਾਰਕੁੰਨ ਮਾਨਿਕ ਗੋਇਲ ਨੇ ਕੀਤਾ ਖੁਲਾਸਾ

Read More
{}{}