Home >>Punjab

Faridkot News: ਸ਼ੱਕੀ ਵਿਅਕਤੀ ਦੀ ਭਾਲ 'ਚ ਪੁਲਿਸ ਨੇ ਮਾਰੀ ਰੇਡ, ਪਿੰਡ ਵਾਸੀਆਂ ਨੇ ਕੀਤਾ ਵਿਰੋਧ

Faridkot News: ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ ਵਾਸੀਆਂ ਦੇ ਹੱਕ 'ਚ ਐਸਐਸਪੀ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਦੇ ਕੇ ਐਸਐਸਪੀ ਫਰੀਦਕੋਟ ਨੂੰ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

Advertisement
Faridkot News: ਸ਼ੱਕੀ ਵਿਅਕਤੀ ਦੀ ਭਾਲ 'ਚ ਪੁਲਿਸ ਨੇ ਮਾਰੀ ਰੇਡ, ਪਿੰਡ ਵਾਸੀਆਂ ਨੇ ਕੀਤਾ ਵਿਰੋਧ
Stop
Manpreet Singh|Updated: May 25, 2024, 05:38 PM IST

Faridkot News: ਫਰੀਦਕੋਟ ਦੇ ਪਿੰਡ ਦਲ ਸਿੰਘ ਵਾਲਾ 'ਚ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ 'ਚ ਰੇਡ ਕਰਨ ਤੋਂ ਬਾਅਦ ਪੁਲਿਸ ਪਾਰਟੀ ਨੂੰ ਪਿੰਡ ਵਾਲਿਆਂ ਵੱਲੋਂ ਘੇਰ ਲਿਆ ਗਿਆ। ਪੁਲਿਸ 'ਤੇ ਪਰਿਵਾਰ ਵਾਲਿਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੂੰ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ ਵਾਸੀਆਂ ਦੇ ਹੱਕ 'ਚ ਐਸਐਸਪੀ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਦੇ ਕੇ ਐਸਐਸਪੀ ਫਰੀਦਕੋਟ ਨੂੰ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਜਿਨ੍ਹਾਂ ਵੱਲੋਂ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ।

ਇਸ ਮੌਕੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਕੋਟਕਪੂਰਾ 'ਚ ਜੋ ਤਿੰਨ ਨਕਾਬਪੋਸ਼ਾ ਵੱਲੋਂ ਇੱਕ ਕਾਰ ਤੇ ਫਾਇਰਿੰਗ ਕੀਤੀ ਸੀ। ਉਸ ਮਾਮਲੇ 'ਚ ਪੁਲਿਸ ਵੱਲੋਂ ਦੇਰ ਰਾਤ ਦਲ ਸਿੰਘ ਵਾਲਾ ਪਿੰਡ ਦੇ ਇੱਕ ਘਰ ਚ ਰੇਡ ਕੀਤੀ ਅਤੇ ਬਿਨ੍ਹਾਂ ਵਰਦੀ ਦੇ ਕੁੱਝ ਪੁਲਿਸ ਅਧਿਕਰਿਆ ਵੱਲੋਂ ਘਰ ਦੀ ਕੰਧ ਟੱਪ ਘਰ 'ਚ ਦਾਖਲ ਹੋਏ ਅਤੇ ਘਰ ਦੇ ਦਰਵਾਜੇ ਭੰਨ ਅੰਦਰ ਦਾਖਲ ਹੋ ਕੇ ਘਰ 'ਚ ਮੌਜੂਦ ਔਰਤਾਂ ਨਾਲ ਕੁੱਟਮਾਰ ਕੀਤੀ। ਜਦਕਿ ਉਨ੍ਹਾਂ ਨਾਲ ਕੋਈ ਮਹਿਲਾ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ।

ਜਦੋਂ ਕੁੱਟ ਬਾਰੇ ਰੌਲਾ ਪਿਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਕਿਸਾਨ ਜਥੇਬੰਦੀ ਦੇ ਆਗੂ ਵੀ ਮੌਕੇ 'ਤੇ ਪੁਹੰਚ ਗਏ। ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਘੇਰ ਲਿਆ ਹਲਾਂਕਿ ਕਾਫੀ ਵਿਵਾਦ ਤੋਂ ਬਾਅਦ ਪੁਲਿਸ ਪਾਰਟੀ ਵਾਪਸ ਜਾ ਸਕੀ। ਪਰ ਪਿੰਡ ਵਾਸੀਆਂ ਦਾ ਦੋਸ਼ ਹੈ ਕੇ ਪੁਲਿਸ ਟੀਮ ਬਿਨ੍ਹਾਂ ਵਰਦੀ ਦੇ ਚੋਰਾਂ ਵਾਂਗ ਘਰ 'ਚ ਦਾਖਲ ਹੋਏ ਅਤੇ ਘਰ 'ਚ ਮੌਜੂਦ ਮਹਿਲਾ ਨਾਲ ਦੁਰਵਿਹਾਰ ਕੀਤਾ ਅਤੇ ਕੁੱਟਮਾਰ ਵੀ ਕੀਤੀ। ਜਿਸ ਦੇ ਰੋਸ ਵੱਜੋਂ ਅੱਜ ਐਸਐਸਪੀ ਫਰੀਦਕੋਟ ਨੂੰ ਇੱਕ ਮੰਗ ਪੱਤਰ ਦੇਕੇ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਿੰਨ੍ਹਾਂ ਵੱਲੋਂ ਰੇਡ ਕੀਤੀ ਗਈ ਸੀ।

ਇਸ ਮੌਕੇ ਐਸਐਸਪੀ ਹਰਜੀਤ ਹਰਜੀਤ ਸਿੰਘ ਵੱਲੋਂ ਕਿਸਾਨ ਜਥੇਬੰਦੀਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਤੋਂ ਸ਼ਿਕਾਇਤ ਪੱਤਰ ਲੈ ਕੇ ਇਸ ਮਾਮਲੇ ਵਿੱਚ ਮੌਜੂਦ ਲੋਕਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Read More
{}{}