Home >>Punjab

Faridkot News: ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ

Faridkot News: ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਉਸਦੀ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ।

Advertisement
Faridkot News: ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ
Stop
Manpreet Singh|Updated: Jun 14, 2024, 03:03 PM IST

Faridkot News (Naresh Sethi): ਫ਼ਰੀਦਕੋਟ ਦੇ ਨਾਨਕਸਰ ਬਸਤੀ ਦੇ ਨੌਜਵਾਨ ਗੱਬਰ ਸਿੰਘ ਦੀ ਦੇਰ ਸ਼ਾਮ ਨਸ਼ੇ ਦੀ ਓਵਰ ਡੋਜ਼ ਹੋਣ ਕਾਰਨ ਮੌਤ ਹੋ ਗਈ ਜੋ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਨਿੱਕੇ ਨਿੱਕੇ ਬੱਚੇ ਛੱਡ ਗਿਆ। ਮ੍ਰਿਤਕ ਨੌਜਵਾਨ ਕਣਕ ਦੇ ਗੋਦਾਮਾਂ ਚ ਦਿਹਾੜੀ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ। ਬੀਤੀ ਰਾਤ ਜਦੋਂ ਉਹ ਘਰ ਵਾਪਸ ਨਹੀਂ ਪਰਤਿਆਂ ਤਾਂ ਜਦੋਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਕਣਕ ਦੇ ਗੋਦਾਮ ਵਿੱਚ ਡਿੱਗਿਆ ਹੋਇਆ ਸੀ। ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ ਸੁਖਚੈਨ ਕੌਰ ਨੇ ਦੱਸਿਆ ਕਿ ਪਿੰਡ ਦਾ 24 ਸਾਲਾ ਨੌਜਵਾਨ ਗੱਬਰ ਸਿੰਘ ਜੋ ਨਸ਼ੇ ਦਾ ਆਦੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕੇ ਗੱਬਰ ਸਿੰਘ ਜਿਸ ਵੱਲੋਂ ਨਸ਼ੇ ਦਾ ਟੀਕਾ ਲਾਇਆ ਗਿਆ ਸੀ ਗੋਦਾਮਾਂ ਚ ਬੇਹੋਸ਼ ਪਿਆ ਹੈ ਅਤੇ ਜਦੋਂ ਉਸਦੇ ਮਾਤਾ-ਪਿਤਾ ਉਥੇ ਗਏ ਤਾਂ ਉਹ ਬੇਸੁਰਤ ਪਿਆ ਸੀ। ਜਿਸਨੂੰ ਹਸਪਤਾਲ ਲੈਕੇ ਗਏ ਜਿਥੇ ਉਨ੍ਹਾਂ ਨੇ ਮ੍ਰਿਤ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਕੋਈ ਵੀ ਰੋਕਣ ਵਾਲਾ ਨਹੀਂ ਸ਼ਰੇਆਮ ਨੌਜਵਾਨਾਂ ਨਸ਼ਾ ਕਰ ਰਹੇ ਹਨ ਅਤੇ ਨਸ਼ੇ ਕਾਰਨ ਮਰ ਰਹੇ ਹਨ। 

ਉਧਰ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਨੂੰ ਸੂਚਨਾ ਵੀ ਦਿੱਤੀ ਅਤੇ ਕਈ ਵਾਰ ਨਸ਼ਾ ਵੇਚਣ ਵਾਲੇ ਫੜ ਕੇ ਪੁਲਿਸ ਹਵਾਲੇ ਵੀ ਕੀਤੇ ਪਰ ਪੁਲਿਸ ਉਨ੍ਹਾਂ ਨੂੰ ਕੁੱਝ ਦੇਰ ਬਾਅਦ ਹੀ ਛੱਡ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ਾ ਕਰਨ ਵਾਲੇ ਨੂੰ ਰੋਕਦੇ ਹਾਂ ਤਾਂ ਓਹ ਬੁਰਾ ਭਲਾ ਕਹਿੰਦਾ ਹੈ ਅਤੇ ਜੇਕਰ ਨਸ਼ਾ ਵੇਚਣ ਵਾਲਿਆਂ ਨੂੰ ਰੋਕਦੇ ਹਾਂ ਤਾਂ ਉਹ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਨਸ਼ਿਆਂ ਤੇ ਰੋਕ ਲਾਉਣ 'ਚ ਨਾਕਾਮ ਰਹੀ ਹੈ।

ਮ੍ਰਿਤਕ ਦੇ ਮਾਤਾ ਪਿਤਾ ਨੇ ਮੰਗ ਕੀਤੀ ਕਿ ਨਸ਼ਿਆਂ ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਨੌਜਵਾਨ ਪੁੱਤ ਨਸ਼ੇ ਕਾਰਨ ਨਾ ਮਰੇ ਅਤੇ ਕੋਈ ਧੀ ਵਿਧਵਾ ਨਾ ਹੋਵੇ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਿੱਛੇ ਉਸਦੇ ਪਤਨੀ ਅਤੇ ਦੋ ਨਿੱਕੇ ਨਿੱਕੇ ਬੱਚੇ ਰਹਿ ਗਏ ਹਨ। ਸਰਕਾਰ ਉਨ੍ਹਾਂ ਲਈ ਕੋਈ ਰੋਜ਼ਗਾਰ ਦਾ ਹੱਲ ਕਰ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲ ਸਕੇ।

Read More
{}{}