Home >>Punjab

Faridkot News: ਫਰੀਦਕੋਟ ਜ਼ਿਲ੍ਹੇ 'ਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ !

Faridkot Mining News:  ਪੁਲਿਸ ਨੇ ਪਿੰਡ ਚੰਦਬਾਜਾ ਦੀ ਹਦੂਦ ਵਿੱਚ ਚੱਲ ਰਹੀ ਖੱਡ 'ਤੇ ਰੇਡ ਕਰ ਨਜਾਇਜ਼ ਮਾਈਨਿੰਗ ਕਰ ਵਿਅਕਤੀਆਂ ਦੀ ਪੋਕਲੇਮ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਜ਼ਬਤ ਕਰ ਲਿਆ ਅਣਪਛਾਤੇ ਲੋਕਾਂ ਤੇ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।

Advertisement
Faridkot News: ਫਰੀਦਕੋਟ ਜ਼ਿਲ੍ਹੇ 'ਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ !
Stop
Manpreet Singh|Updated: Feb 18, 2024, 04:16 PM IST

Faridkot News (DEVA NAND SHARMA SHARMA): ਪੰਜਾਬ ਅੰਦਰ ਰੇਤੇ ਦੀ ਨਜਾਇਜ਼ ਮਾਈਨਿੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਹਰ ਰੋਜ਼ ਦਿਨ ਕੀਤੇ ਨਾ ਕਿਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਫਰੀਦਕੋਟ ਜ਼ਿਲ੍ਹੇ ਅੰਦਰ ਵੀ ਨਜਾਇਜ਼ ਮਾਈਨਿੰਗ ਦੇ ਕਈ ਮਾਮਲੇ ਸਹਾਮਣੇ ਆਏ ਹਨ। ਬੇਸ਼ਕ ਪਿਛਲੇ 3-4 ਮਹੀਨਿਆਂ ਵਿੱਚ ਫਰੀਦਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਮਸ਼ੀਨਰੀ ਜ਼ਬਤ ਕਰ ਉਨ੍ਹਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ। ਫਿਰ ਵੀ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਅੰਦਰ ਕਥਿਤ ਨਜਾਇਜ਼ ਮਾਈਨਿੰਗ ਰੁਕ ਨਹੀਂ ਰਹੀ।

ਹਲਕੇ ਦੇ ਪਿੰਡ ਚੰਦਬਾਜਾ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਥਿਤ ਨਜਾਇਜ਼ ਮਾਈਨਿੰਗਦਾ ਤੀਜਾ ਮਾਮਲਾ ਸਾਹਮਣੇ ਆਇਆ। ਗੁਪਤ ਸੂਚਨਾ ਦੇ ਅਧਾਰ 'ਤੇ ਥਾਣਾ ਸਦਰ ਫਰੀਦਕੋਟ ਅਧੀਨ ਪੈਂਦੀ ਚੌਂਕੀ ਕਲੇਰ ਪੁਲਿਸ ਨੇ ਪਿੰਡ ਚੰਦਬਾਜਾ ਦੀ ਹਦੂਦ ਵਿੱਚ ਚੱਲ ਰਹੀ ਖੱਡ 'ਤੇ ਰੇਡ ਕਰ ਨਜਾਇਜ਼ ਮਾਈਨਿੰਗ ਕਰ ਵਿਅਕਤੀਆਂ ਦੀ ਪੋਕਲੇਮ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਜ਼ਬਤ ਕਰ ਲਿਆ ਅਣਪਛਾਤੇ ਲੋਕਾਂ ਤੇ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆ SSP ਜਸਮੀਤ ਸਿੰਘ ਨੇ ਦਸਿਆ ਕਿ ਮਾਈਨਿੰਗ ਵਿਭਾਗ ਦੀ ਸ਼ਿਕਾਇਤ 'ਤੇ ਨਜਾਇਜ਼ ਮਾਈਨਿੰਗ ਕਰ ਰਹੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮਾਈਨਿੰਗ ਵਿਭਾਗ ਨੇ ਸ਼ਿਕਾਇਤ ਦਿੱਤੀ ਸੀ ਕਿ ਚੰਦਬਾਜਾ ਦੇ ਖੇਤਾਂ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਪੁਲਿਸ ਪਾਰਟੀ ਨੇ ਜਦੋਂ ਰੇਡ ਕੀਤਾ ਤਾਂ ਨਜਾਇਜ਼ ਮਾਈਨਿੰਗ ਕਰ ਰਹੇ ਲੋਕ ਮੌਕੇ ਤੋਂ ਫਰਾਰ ਹੋ ਗਏ। ਜਦੋਂਕਿ ਮੌਕੇ ਤੋਂ ਇੱਕ ਪੋਕਲੇਮ ਮਸ਼ੀਨ ਅਤੇ ਰੇਤੇ ਨਾਲ ਭਰੀ ਟਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਰੇਡ ਦੌਰਾਨ ਜੋ ਟਰੈਕਟਰ ਜ਼ਬਤ ਕੀਤਾ ਹੈ ਉਹ ਧਰਮਵੀਰ ਸਿੰਘ ਵਾਸੀ ਜੰਡ ਵਾਲੇ ਦੇ ਨਾਂਅ ਤੇ ਰਜਿਸਟਰ ਹੈ, ਫਿਲਾਹਲ ਇਸ ਮਾਮਲੇ ਵਿੱਚ ਇੱਕਲੋਤੇ ਉਸ ਵਿਅਕਤੀ ਨੂੰ ਹੀ ਨਾਮਜਦ ਕੀਤਾ ਗਿਆ ਹੈ। ਬਾਕੀ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਵਿੱਚ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਜੋ ਵੀ ਇਸ ਮਾਮਲੇ ਸ਼ਾਮਲ ਹੋਇਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

{}{}