Home >>Punjab

Mohali News: ਚੀਨ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰ, ਮੋਹਾਲੀ ਦੇ ਇਮੀਗ੍ਰੇਸ਼ਨ ਕੰਪਨੀ ਨਾਲ ਜੁੜੇ ਤਾਰ

Mohali News: ਪੂਰੇ ਮਾਮਲੇ ਬਾਰੇ ਉਦੋਂ ਖੁਲਾਸਾ ਹੋਇਆ ਜਦੋਂ ਦਿੱਲੀ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਸ਼ਿਕਾਇਤ ਕਿ ਉਸ ਨੂੰ ਮੋਹਾਲੀ ਵਿੱਚ ਚੱਲ ਰਹੇ ਇੱਕ ਫਰਜ਼ੀ ਇਮੀਗ੍ਰੇਸ਼ਨ ਵਾਲੇ ਵਿਅਕਤੀ ਜਿਸਦਾ ਪਛਾਣ ਸਮਰ ਸਿੰਘ ਵੱਜੋਂ ਹੋਈ ਹੈ। ਉਸ ਨੇ ਅਮਨਦੀਪ ਕੌਰ ਨੂੰ ਕਾਲ ਸੈਂਟਰ ਵਿੱਚ ਨੌਕਰੀ ਕਰਨ ਲਈ ਵੇਤਨਾਮ ਭੇਜਿਆ ਸੀ ਅਤੇ ਕਾਲ ਸੈਂਟਰ ਵਿੱਚ ਨੌਕਰੀ ਲਗਵਾਈ ਸੀ। 

Advertisement
Mohali News: ਚੀਨ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰ, ਮੋਹਾਲੀ ਦੇ ਇਮੀਗ੍ਰੇਸ਼ਨ ਕੰਪਨੀ ਨਾਲ ਜੁੜੇ ਤਾਰ
Stop
Manpreet Singh|Updated: Jun 06, 2024, 10:07 AM IST

Mohali News: ਮੋਹਾਲੀ ਵਿੱਚ ਪੁਲਿਸ ਇੱਕ ਫਰਜ਼ੀ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਵੱਲੋਂ ਮੋਹਾਲੀ ਵਿੱਚ ਚੱਲ ਰਹੇ ਕਾਲ ਸੈਂਟਰ ਵਿੱਚ ਨੌਕਰੀ ਕਰਨ ਵਾਲਿਆ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉੱਥੇ ਕਾਲ ਸੈਂਟਰਾਂ ਵਿੱਚੋਂ ਭਾਰਤੀਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਹਾਮਣੇ ਆਇਆ ਹੈ।

ਪੂਰੇ ਮਾਮਲੇ ਬਾਰੇ ਉਦੋਂ ਖੁਲਾਸਾ ਹੋਇਆ ਜਦੋਂ ਦਿੱਲੀ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਸ਼ਿਕਾਇਤ ਕਿ ਉਸ ਨੂੰ ਮੋਹਾਲੀ ਵਿੱਚ ਚੱਲ ਰਹੇ ਇੱਕ ਫਰਜ਼ੀ ਇਮੀਗ੍ਰੇਸ਼ਨ ਵਾਲੇ ਵਿਅਕਤੀ ਜਿਸਦਾ ਪਛਾਣ ਸਮਰ ਸਿੰਘ ਵੱਜੋਂ ਹੋਈ ਹੈ। ਉਸ ਨੇ ਅਮਨਦੀਪ ਕੌਰ ਨੂੰ ਕਾਲ ਸੈਂਟਰ ਵਿੱਚ ਨੌਕਰੀ ਕਰਨ ਲਈ ਵੇਤਨਾਮ ਭੇਜਿਆ ਸੀ ਅਤੇ ਕਾਲ ਸੈਂਟਰ ਵਿੱਚ ਨੌਕਰੀ ਲਗਵਾਈ ਸੀ। ਉਸ ਤੋਂ ਬਾਅਦ ਅਮਨਦੀਪ ਕੌਰ ਨੂੰ ਦੂਸਰੇ ਕਾਲ ਸੈਂਟਰ ਵਿੱਚ ਕੰਮ ਕਰਨ ਲਈ ਕਿਹਾ ਗਿਆ। ਜਿਸ 'ਤੇ ਲੜਕੀ ਵੱਲੋਂ ਇਨਕਾਰ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਪਾਸਪੋਰਟ ਰੱਖ ਲਿਆ ਗਿਆ ਅਤੇ ਉਸ ਨੂੰ ਬੰਧਕ ਬਣਾ ਲਿਆ ਗਿਆ। ਉਸ ਵੱਲੋਂ ਇੰਡੀਅਨ ਅੰਬੈਸੀ ਨਾਲ ਸੰਪਰਕ ਕੀਤਾ ਗਿਆ ਤਾਂ ਕੰਪਨੀ ਨੇ ਉਸ ਨੂੰ 500 ਯੂਆਨ ਦਿੱਤੇ ਅਤੇ ਪਾਸਪੋਰਟ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਅਮਨਦੀਪ ਕੌਰ ਵਾਪਸ ਭਾਰਤ ਆ ਗਈ।

ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਅਮਨਦੀਪ ਕੌਰ ਇੱਕ ਵਾਰ ਫੇਰ ਸਮਰ ਦੇ ਸੰਪਰਕ ਵਿੱਚ ਆਈ ਜੋ ਕਿ ਮੋਹਾਲੀ ਦੇ ਉਦਯੋਗਿਕ ਖੇਤਰ 8 ਬੀ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਚਲਾ ਰਿਹਾ ਹੈ। ਉਸ ਦੇ ਭਰਾ ਨੂੰ ਦਿੱਲੀ ਤੋਂ ਬੈਂਕੋਕ ਭੇਜਿਆ ਅਤੇ ਬੈਂਕਕ ਤੋਂ ਨਦੀ ਦੇ ਰਾਹੀਂ ਥਾਈਲੈਂਡ ਪਹੁੰਚਾਇਆ। ਜਿੱਥੇ ਉਸ ਦੇ ਭਰਾ ਨੂੰ ਇੱਕ ਚਾਈਨੀਜ਼ ਵਿਅਕਤੀ ਮਿਲਿਆ ਅਤੇ ਉਸਨੇ ਕਿਹਾ ਕਿ ਉਹ ਕੰਪਨੀ ਵਿੱਚ ਟਰਾਂਸਲੇਟਰ ਦੇ ਤੌਰ 'ਤੇ ਲੱਗਾ ਹੋਇਆ ਹੈ। ਉਸ ਵੱਲੋਂ ਕਿਹਾ ਗਿਆ ਕਿ ਡਾਟਾ ਐਂਟਰੀ ਆਪਰੇਟਰ/ ਚੈਟ ਪ੍ਰੋਸੈਸਰ ਦੀ ਨੌਕਰੀ ਹੈ। ਉਸ ਨੌਕਰੀ ਦੇ ਲੀਗਲ ਪ੍ਰੋਸੈਸ ਲਈ 2 ਲੱਖ ਰੁਪਏ ਲੈ ਲਏ ਗਏ।

ਇਸ ਤੋਂ ਬਾਅਦ ਅਮਨਦੀਪ ਕੌਰ ਨੇ 20000 ਰੁਪਏ ਇਮੀਗ੍ਰੇਸ਼ਨ ਕੰਪਨੀ ਵਾਲਿਆਂ ਨੂੰ ਦਿੱਤੇ ਅਤੇ ਲਾਊਸ ਚਲੀ ਗਈ ਜਿਸ ਵਿੱਚ ਉਸ ਨਾਲ ਇਕਰਾਰਨਾਮਾ ਹੋਇਆ ਸੀ। ਉਸ ਨੂੰ 6 ਹਜ਼ਾਰ ਯੂਆਨ ਦੀ ਨੌਕਰੀ ਦਿੱਤੀ ਜਾਵੇਗੀ ਪਰ ਜਦੋਂ ਚਾਈਨਾ ਪਹੁੰਚੀ ਤਾਂ ਉਸ ਨੂੰ ਕੇਵਲ 3500 ਯੂਨ ਹੀ ਦਿੱਤੇ ਗਏ ਅਤੇ ਚਾਈਨਾ ਵਿੱਚ ਇੱਕ ਇਕਰਾਰਨਾਮਾ ਸਾਈਨ ਕਰਵਾਇਆ ਗਿਆ ਕਿ ਛੇ ਮਹੀਨੇ ਤੱਕ 3500 ਯੂਨ ਹੀ ਮਿਲਣਗੇ। ਜੇਕਰ ਨੌਕਰੀ ਛੱਡੀ ਤਾਂ ਉਸ ਨੂੰ 25 ਹਜ਼ਾਰ ਯੂਆਨ ਬਤੌਰ ਜੁਰਮਾਨਾ ਦੇਣੇ ਪੈਣਗੇ। ਜਦੋਂ ਉਸ ਵੱਲੋਂ ਕਾਲ ਸੈਂਟਰ ਜਾ ਕੇ ਨੌਕਰੀ ਸ਼ੁਰੂ ਕੀਤੀ ਗਈ ਤਾਂ ਪਤਾ ਚੱਲਿਆ ਕਿ ਵਿਦੇਸ਼ਾਂ ਵਿੱਚ ਚੱਲ ਰਹੇ ਕਾਲ ਸੈਂਟਰਾਂ ਦੁਆਰਾ ਹਿੰਦੁਸਤਾਨ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।

{}{}