Home >>Punjab

Eye flu cases in Mohali: ਮੁਹਾਲੀ ਤੋਂ ਆਈ ਫਲੂ ਦੇ ਰੋਜ਼ਾਨਾ 300 ਤੋਂ ਵੱਧ ਮਾਮਲੇ ਕੀਤੇ ਜਾ ਰਹੇ ਦਰਜ, ਡੇਰਾਬੱਸੀ ਬਣਿਆ ਹੌਟਸਪੌਟ

Eye flu or Conjunctivitis cases in Punjab's Mohali news: ਜ਼ੀ ਮੀਡਿਆ ਨਾਲ ਗੱਲਬਾਤ ਕਰਦਿਆਂ ਸਿਵਿਲ ਸਰਜਨ ਡਾ. ਮਹੇਸ਼ ਅਹੂਜਾ ਨੇ ਦੱਸਿਆ ਕਿ ਮੁਹਾਲੀ ਵਿੱਚ 300 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

Advertisement
Eye flu cases in Mohali: ਮੁਹਾਲੀ ਤੋਂ ਆਈ ਫਲੂ ਦੇ ਰੋਜ਼ਾਨਾ 300 ਤੋਂ ਵੱਧ ਮਾਮਲੇ ਕੀਤੇ ਜਾ ਰਹੇ ਦਰਜ, ਡੇਰਾਬੱਸੀ ਬਣਿਆ ਹੌਟਸਪੌਟ
Stop
Rajan Nath|Updated: Aug 01, 2023, 11:52 AM IST

Eye flu or Conjunctivitis cases in Punjab's Mohali news: ਪੰਜਾਬ ਦੇ ਵਿੱਚ ਕੰਨਜਕਟਿਵਾਇਟਿਸ ਜਾਂ ਆਈ ਫਲੂ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਨੌਜਵਾਨਾਂ ਤੋਂ ਲੈ ਕੇ ਬੱਚੇ ਤੱਕ ਹਰ ਉਮਰ ਦੇ ਬੱਚਿਆਂ ਨੂੰ ਇਹ ਇਨਫੈਕਸ਼ਨ ਹੋ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਰੋਜ਼ਾਨਾ 300 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। 

ਜ਼ੀ ਮੀਡਿਆ ਨਾਲ ਗੱਲਬਾਤ ਕਰਦਿਆਂ ਸਿਵਿਲ ਸਰਜਨ ਡਾ. ਮਹੇਸ਼ ਅਹੂਜਾ ਨੇ ਦੱਸਿਆ ਕਿ ਮੁਹਾਲੀ ਵਿੱਚ 300 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸ ਦੌਰਾਨ ਡੇਰਾਬੱਸੀ ਤੇ ਢਕੋਲੀ ਹੌਟਸਪੌਟ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਇਲਾਕਿਆਂ ਤੋਂ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ।  

ਇਸ ਦੌਰਾਨ ਹਾਲ ਹੀ ਵਿੱਚ ਕਈ ਮੀਡਿਆ ਰਿਪੋਟਾਂ ਵੱਲੋਂ ਖ਼ਬਰ ਦਿਖਾਈ ਗਈ ਸੀ ਕਿ ਚੰਡੀਗੜ੍ਹ ਵਿਖੇ ਕੰਨਜਕਟਿਵਾਇਟਿਸ ਜਾਂ ਆਈ ਫਲੂ ਦੇ ਲਈ ਦਵਾਈਆਂ ਦੀ ਘਾਟ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਾਅਦ ਵਿੱਚ ਸਪਸ਼ਟੀਕਰਨ ਦਿੱਤਾ ਗਿਆ ਸੀ ਕਿ ਕੰਨਜਕਟਿਵਾਇਟਿਸ ਜਾਂ ਆਈ ਫਲੂ ਖਿਲਾਫ ਉਨ੍ਹਾਂ ਦੀ ਪੂਰੀ ਤਿਆਰੀ ਹੈ ਤੇ ਦਵਾਈਆਂ ਵੀ ਉਪਲਬਧ ਹਨ।  

ਇਸੇ ਤਰ੍ਹਾਂ ਮੁਹਾਲੀ ਦੇ ਸਿਵਿਲ ਸਰਜਨ ਡਾ. ਮਹੇਸ਼ ਅਹੂਜਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੀ ਦਵਾਈਆਂ, ਜਿਵੇਂ ਕਿ ਐਂਟੀਬਾਇਓਟਿਕਸ ਅਤੇ ਅੱਖਾਂ ਦੀਆਂ ਡ੍ਰਾਪਸ, ਦੀ ਕੋਈ ਕਮੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਐਸ.ਐਮ.ਓ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮਾਮਲਿਆਂ ਦੀ ਵੱਧ ਰਹੀ ਗਿਣਤੀ 'ਤੇ ਨਜ਼ਰ ਰੱਖਣ। 

ਕੰਨਜਕਟਿਵਾਇਟਿਸ ਜਾਂ ਆਈ ਫਲੂ ਦੇ ਲੱਛਣ ਬਾਰੇ ਗੱਲ ਕਰਦਿਆਂ ਡਾ. ਮਹੇਸ਼ ਅਹੂਜਾ ਨੇ ਕਿਹਾ ਕਿ ਜੇਕਰ ਤੁਹਾਡੀ ਅੱਖਾਂ ਵਿੱਚ ਪਾਣੀ ਆ ਰਿਹਾ ਹੈ, ਖੁਜਲੀ ਹੋ ਰਹੀ ਹੈ, ਅੱਖਾਂ ਵਿੱਚ ਦਰਦ ਹੈ ਤੇ ਅੱਖਾਂ ਲਾਲ ਹੋ ਰਹੀਆਂ ਹਨ ਤਾਂ ਇਹ ਸਾਰੇ ਇਸੇ ਇਨਫੈਕਸ਼ਨ ਦੇ ਲੱਛਣ ਹਨ।  

ਹੁਣ ਇਸ ਬਿਮਾਰੀ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ? 

ਡਾ. ਮਹੇਸ਼ ਅਹੂਜਾ ਨੇ ਦੱਸਿਆ ਕਿ ਹੱਥਾਂ ਨੂੰ ਲਗਾਤਾਰ ਧੋਵੋ ਅਤੇ ਸਵੀਮਿੰਗ ਪੂਲ 'ਚ ਜਾਣ ਤੋਂ ਬਚੋ ਤੇ ਨਾਲ ਹੀ ਅੱਖਾਂ 'ਚੋਂ ਆਉਣ ਵਾਲੇ ਪਾਣੀ ਨੂੰ ਹੱਥਾਂ ਨਾਲ ਨਹੀਂ ਸਗੋਂ ਕਿਸੇ ਕੱਪੜੇ ਨਾਲ ਲਗਾਤਾਰ ਸਾਫ ਕਰਦੇ ਰਹੋ।

(For more news apart from Eye flu or Conjunctivitis cases in Punjab's Mohali, stay tuned to Zee PHH)

Read More
{}{}