Home >>Punjab

Gurmeet Khudian News: ਖੇਤੀ 'ਚ ਵਰਤੋਂ ਹੋਣ ਵਾਲੀ ਮਸ਼ੀਨਰੀ, ਖਾਦ ਤੇ ਬਾਕੀ ਸਾਮਾਨ 'ਤੇ ਜੀਐਸਟੀ ਤੋਂ ਮਿਲੇ ਛੋਟ-ਗੁਰਮੀਤ ਖੁੱਡੀਆਂ

Gurmeet Khudian News:  ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੀਕੇਯੂ ਕਾਦੀਆਂ ਨਾਲ ਮੀਟਿੰਗ ਕਰਕੇ ਝੋਨੇ ਦੀ ਲੁਆਈ ਸਬੰਧੀ ਚਰਚਾ ਕੀਤੀ।

Advertisement
Gurmeet Khudian News: ਖੇਤੀ 'ਚ ਵਰਤੋਂ ਹੋਣ ਵਾਲੀ ਮਸ਼ੀਨਰੀ, ਖਾਦ ਤੇ ਬਾਕੀ ਸਾਮਾਨ 'ਤੇ ਜੀਐਸਟੀ ਤੋਂ ਮਿਲੇ ਛੋਟ-ਗੁਰਮੀਤ ਖੁੱਡੀਆਂ
Stop
Ravinder Singh|Updated: Jun 13, 2024, 06:19 PM IST

Gurmeet Khudian News:  ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਸਹੀ ਸਮੇਂ 'ਤੇ ਬਿਜਲੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਕਿਸਾਨਾਂ ਨੂੰ ਪਾਣੀ ਵੀ ਸਹੀ ਸਮੇਂ 'ਤੇ ਮਿਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੀਕੇਯੂ ਕਾਦੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਿੱਧੀ ਬਿਜਾਈ ਕਰਨ।

ਇਸ ਦੇ ਨਾਲ ਹੀ ਕਿਸਾਨ ਬਾਸਮਤੀ ਕਿਸਮ ਦੇ ਚੌਲਾਂ ਦੀ ਵੱਧ ਤੋਂ ਵੱਧ ਕਾਸ਼ਤ ਕਰਨ। ਇਸ ਕਦਮ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਅਤੇ ਆਮਦਨ ਵੀ ਵੱਧ ਹੋਵੇਗੀ।  ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦਿੱਤੇ ਜਾ ਰਹੇ ਹਨ। ਕਈ ਥਾਵਾਂ ਤੋਂ ਇਹ ਪਤਾ ਚੱਲਿਆ ਹੈ ਕਿ ਨਕਲੀ ਖਾਦ ਪਦਾਰਥ ਵੇਚੇ ਜਾ ਰਹੇ ਹਨ, ਨਕਲੀ ਡੀਏਪੀ ਵੇਚੀ ਜਾ ਰਹੀ ਹੈ। ਵਿਭਾਗ ਨੇ ਉਨ੍ਹਾਂ ਨਾਲ ਮਿਲਦੀਆਂ-ਜੁਲਦੀਆਂ ਕੰਪਨੀਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਬਾਕੀ ਕੰਪਨੀਆਂ ਨੂੰ ਵੀ ਬਲਾਕ ਕਰ ਦਿੱਤਾ ਹੈ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਅਜਿਹਾ ਕਰਨ ਵਾਲੀ ਹਰ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਕਿਸਾਨਾਂ ਨੇ ਅੱਜ ਸਾਡੇ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਚਰਚਾ ਹੋਈ ਕਿ ਫਗਵਾੜਾ ਦੀ ਖੰਡ ਮਿੱਲ ਦੇ ਪੈਸੇ ਜਲਦ ਹੀ ਦਿੱਤੇ ਜਾਣਗੇ। ਇਸ ਮਾਮਲੇ ਸਬੰਧੀ ਮਿੱਲ ਮਾਲਕ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜਲਦੀ ਹੀ ਪੈਸੇ ਦੇਣ ਲਈ ਕਿਹਾ ਜਾਵੇਗਾ। ਦੂਜੇ ਪਾਸੇ ਸਰਹੱਦ ਦੇ ਨਾਲ ਲੱਗਦੀ ਜ਼ਮੀਨ ਨੂੰ ਦਿਨ ਵੇਲੇ ਸਵੇਰੇ ਬਿਜਲੀ ਦਿੱਤੀ ਜਾਵੇ ਤਾਂ ਕਿਉਂਕਿ ਉੱਥੇ ਰਾਤ ਨੂੰ ਖੇਤੀ ਨਹੀਂ ਕੀਤੀ ਜਾ ਸਕਦੀ।

ਕੋਆਪਰੇਟਿਵ ਬੈਂਕ 'ਚ ਕਿਸਾਨਾਂ ਦਾ ਬਹੁਤ ਜ਼ਿਆਦਾ ਕਰਜ਼ਾ ਹੈ, ਜਿਸ ਨੂੰ ਕਿਸਾਨ ਵਾਪਸ ਨਹੀਂ ਕਰ ਰਹੇ। ਉਨ੍ਹਾਂ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਖੇਤੀ ਲਈ ਜੋ ਸਾਮਾਨ ਹੁੰਦਾ ਹੈ ਅਤੇ ਖੇਤੀ ਲਈ ਜੋ ਖਾਦ ਦਾ ਇਸਤੇਮਾਲ ਹੁੰਦਾ ਹੈ ਉਸ ਉਪਰ ਜੀਐਸਟੀ ਨੂੰ ਲੱਗਣਾ ਚਾਹੀਦਾ। 22 ਤਾਰੀਕ ਨੂੰ ਜੀਐਸਟੀ ਦੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆ ਜਾਵੇਗਾ।

ਗਿੱਦੜਬਾਹਾ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਜਿਸ ਨੂੰ ਟਿਕਟ ਦਿੱਤੀ ਜਾਵੇਗੀ। ਉਸ ਦੀ ਜਿੱਤ ਲਈ ਪਾਰਟੀ ਇਕਜੁਟੀ ਹੋ ਕੇ ਹੰਭਲਾ ਮਾਰੇਗੀ। ਅਕਾਲੀ ਦਲ ਵੱਲੋਂ ਕਿਸ ਨੂੰ ਟਿਕਟ ਦਿੱਤੀ ਜਾਵੇਗੀ ਜਾਂ ਫਿਰ 20 ਤਰੀਕ ਤੱਕ ਅਸਤੀਫਾ ਆਵੇਗਾ।ਸੀਟ ਖਾਲੀ ਹੋਣ ਤੋਂ ਬਾਅਦ ਉਥੇ ਚੋਣ ਹੋਣ ਜਾ ਰਹੀ ਹੈ।

 

Read More
{}{}