Home >>Punjab

Exclusive: ਨਸ਼ਿਆਂ ਖਿਲਾਫ਼ ਐਕਸ਼ਨ 'ਚ ਪੰਜਾਬ ਪੁਲਿਸ! ਕਈ ਪਿੰਡ ਸੀਲ, ਕਈ ਘਰਾਂ ਦੀ ਲਈ ਗਈ ਤਲਾਸ਼ੀ

Punjab Police action against drugs: ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਅਤੇ ਸਿਰਫ਼ ਮਰਦ ਹੀ ਨਹੀਂ ਸਗੋਂ ਕਈ ਔਰਤਾਂ ਵੀ ਨਸ਼ੇ ਕਰਦੀਆਂ ਹਨ।  

Advertisement
Exclusive: ਨਸ਼ਿਆਂ ਖਿਲਾਫ਼ ਐਕਸ਼ਨ 'ਚ ਪੰਜਾਬ ਪੁਲਿਸ! ਕਈ ਪਿੰਡ ਸੀਲ, ਕਈ ਘਰਾਂ ਦੀ ਲਈ ਗਈ ਤਲਾਸ਼ੀ
Stop
Riya Bawa|Updated: Feb 06, 2023, 01:34 PM IST

Punjab Police action against drugs: ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ। ਇਸ ਨੂੰ ਲੈ ਕੇ ਸਰਕਾਰਾਂ ਵੱਲੋਂ ਹਰ ਰੋਜ਼ ਨਵੀਆਂ ਮੁਹਿੰਮ,ਅਹਿਮ ਕਦਮ ਚੁੱਕੇ ਜਾਂਦੇ ਹਨ ਪਰ ਫਿਰ ਵੀ ਪੰਜਾਬ ਵਿੱਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ (drugs)ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ।

ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਆਪਣੇ ਜਾਲ ’ਚ ਜਕੜ ਲਿਆ ਹੈ। ਇਸ ਵਿਚਕਾਰ ਅੱਜ ਪੰਜਾਬ ਪੁਲਿਸ ਵੱਲੋਂ ਹਾਈਲੈਵਲ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨਸ਼ਿਆਂ ਖਿਲਾਫ ਹਰਕਤ ਵਿੱਚ ਆਈ ਹੈ। ਇਸ ਦੌਰਾਨ ਪੰਜਾਬ ਪੁਲਿਸ (Punjab Police action against drugs) ਵੱਲੋਂ ਕਈ ਜ਼ਿਲ੍ਹਿਆਂ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਤਾਂ ਨਸ਼ਿਆਂ 'ਤੇ ਠੱਲ ਪਾਈ ਜਾ ਸਕੇ। ਪੁਲਿਸ ਵੱਲੋਂ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਸਰਚ ਅਭਿਆਨ ਚਲਾ ਕੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ:  ਪ੍ਰਨੀਤ ਕੌਰ ਨੇ ਅਨੁਸ਼ਾਸਨ ਕਮੇਟੀ ਦੇ ਨੋਟਿਸ ਦਾ ਦਿੱਤਾ ਜਵਾਬ, ਕਿਹਾ- 'ਜੋ ਕਾਰਵਾਈ ਕਰਨੀ ਹੈ ਕਰ ਸਕਦੇ ਹੋ'

ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀਆਂ ਸਰਚ ਟੀਮਾਂ ਵੱਲੋਂ ਕਈ ਪਿੰਡ ਸੀਲ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਅਤੇ ਫਤਹਿਗੜ੍ਹ ਸਾਹਿਬ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਸੀਲ ਕਰਕੇ ਪੁਲਿਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਭੂੰਗਰਾਣੀ 'ਚ ਪੁਲਿਸ ਨੇ ਇੱਕ ਔਰਤ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਪਿੰਡ ਵਿੱਚ 200 ਤੋਂ ਵੱਧ ਪੁਲੀਸ ਮੁਲਾਜ਼ਮ ਮੌਜੂਦ ਹਨ। ਦੱਸ ਦੇਈਏ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਇੱਕ ਵਿਅਕਤੀ ਕੋਲੋਂ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ ਸੀ।

ਇਹ ਵੀ ਪੜ੍ਹੋ:  Sidharth-Kiara Wedding: ਸਿਧਾਰਥ-ਕਿਆਰਾ ਦੇ ਵਿਆਹ ਦੀ ਬਦਲੀ ਤਰੀਕ ? ਹੁਣ ਇਸ ਦਿਨ ਹੋਵਗਾ ਵਿਆਹ!

ਦੱਸਣਯੋਗ ਹੈ ਬੀਤੇ ਦਿਨੀ ਪੰਜਾਬ ਪੁਲਿਸ DGP ਗੌਰਵ ਯਾਦਵ ਵੱਲੋਂ ਮੀਟਿੰਗ ਵਿੱਚ ਪੰਜਾਬ ਪੁਲਿਸ ਦੀਆਂ ਸਰਚ ਟੀਮਾਂ (Punjab Police action against drugs)  ਬਣਾਈਆਂ ਗਈਆਂ ਸਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਦੌਰਾਨ 200 ਦੇ ਕਰੀਬ ਟੀਮਾਂ ਗਠਿਤ ਕੀਤੀਆਂ ਗਈਆਂ ਸਨ।

ਕੀ ਹੁੰਦਾ CASO?
CASO ਇੱਕ ਅਜਿਹਾ ਪ੍ਰੋਸੱਸ ਹੈ ਜਿਸ ਵਿੱਚ ਸਰਚ ਟੀਮਾਂ ਵੱਲੋਂ ਪੂਰੇ ਪਿੰਡ ਨੂੰ ਚਾਰੋਂ ਪਾਸੋਂ ਘੇਰ ਕੇ ਤਲਾਸ਼ੀ ਲਈ ਜਾਂਦੀ ਹੈ।  ਇਸ ਦੌਰਾਨ ਜਿਸ ਥਾਂ 'ਤੇ ਇਹ ਚੈਕਿੰਗ ਕੀਤੀ ਜਾਂਦੀ ਉਸ ਇਲਾਕੇ ਵਿੱਚ ਐਂਟਰੀ ਅਤੇ EXIT ਪੁਆਇੰਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਆਵਾਜਾਈ ਪੂਰੀ ਤਰ੍ਹਾਂ ਬੰਦ ਕੀਤੀ ਜਾਂਦੀ ਹੈ। ਪਿੰਡ ਦੇ ਬਾਹਰਲੇ ਇਲਾਕੇ ਵਿੱਚ ਵੀ ਪੂਰੀ ਤਰ੍ਹਾਂ ਨਾਕੇਬੰਦੀ ਕੀਤੀ ਜਾਂਦੀ ਹੈ

{}{}