Home >>Punjab

Jammu Train Breaking News:ਜੰਮੂ 'ਚ ਬਿਨ੍ਹਾਂ ਡਰਾਈਵਰ ਦੇ ਚੱਲੀ ਟ੍ਰੇਨ, ਵੱਡਾ ਹਾਦਸਾ ਹੋਣ ਤੋਂ ਟਲਿਆ! ਰੇਲ ਮੰਤਰੀ ਨੇ ਜਾਂਚ ਦੇ ਦਿੱਤੇ ਹੁਕਮ

Jammu Train Breaking News: ਵੱਡੀ ਖਬਰ ਆ ਰਹੀ ਹੈ, ਜੰਮੂ 'ਚ ਬਿਨਾਂ ਡਰਾਈਵਰ ਦੇ ਚੱਲੀ ਟਰੇਨ, ਦੱਸ ਦਈਏ ਕਿ ਰੇਲਗੱਡੀ ਰੋਲ ਡਾਊਨ ਕਾਰਨ ਸ਼ੁਰੂ ਹੋ ਗਈ ਸੀ। ਖਬਰ ਹੈ ਕਿ ਟਰੇਨ ਜੰਮੂ ਤੋਂ ਪੰਜਾਬ ਵੱਲ ਜਾ ਰਹੀ ਸੀ। ਟਰੇਨ 70 ਤੋਂ 80 ਦੀ ਰਫਤਾਰ ਨਾਲ ਚੱਲ ਰਹੀ ਸੀ।

Advertisement
Jammu Train Breaking News:ਜੰਮੂ 'ਚ ਬਿਨ੍ਹਾਂ ਡਰਾਈਵਰ ਦੇ ਚੱਲੀ ਟ੍ਰੇਨ, ਵੱਡਾ ਹਾਦਸਾ ਹੋਣ ਤੋਂ ਟਲਿਆ! ਰੇਲ ਮੰਤਰੀ ਨੇ ਜਾਂਚ ਦੇ ਦਿੱਤੇ ਹੁਕਮ
Stop
Riya Bawa|Updated: Feb 25, 2024, 11:22 AM IST

Jammu Train Exclusive News: ਹਾਲ ਹੀ ਵਿੱਚ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਇਆ ਹੈ ਜੋ ਕਿ ਰੇਲਗੱਡੀ ਨਾਲ ਜੁੜੀ ਹੈ। ਕਿਹਾ ਜਾ ਰਿਹਾ ਹੈ ਕਿ ਜੰਮੂ ਤੋਂ ਪੰਜਾਬ ਜਾ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ। ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਨਾਲ ਤੇਜ਼ੀ ਨਾਲ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਗੱਡੀ ਬੇਕਾਬੂ ਹੋ ਕੇ 70 ਤੋਂ 80 ਦੀ ਰਫਤਾਰ ਨਾਲ ਜਾ ਰਹੀ ਸੀ। ਹੁਣ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਮੁਕੇਰੀਆ ਸਟੇਸ਼ਨ ਤੋਂ ਲੰਘਦੇ ਹੋਏ ਦਸੂਹਾ ਨੂੰ ਪਾਰ ਕਰਕੇ ਜਲੰਧਰ, ਭੋਗਪੁਰ ਅਤੇ ਟਾਂਡਾ  ਤੋਂ ਹੁੰਦੇ ਹੋਏ ਕਾਲਾ ਬੱਕਰਾ ਪਾਰ ਕਰਕੇ ਜਲੰਧਰ ਵਿੱਚ ਦਾਖਲ ਹੋ ਜਾਵੇਗੀ, ਜੇਕਰ ਇਸ ਨੂੰ ਨਾ ਰੋਕਿਆ ਗਿਆ। ਰੇਲ ਮੰਤਰਾਲੇ ਨੇ ਬਿਨਾਂ ਡਰਾਈਵਰ ਤੋਂ ਟਰੇਨ ਚੱਲਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।ਮੰਤਰਾਲਾ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇਗਾ।

ਚੱਲ ਰਹੀ ਮਾਲ ਗੱਡੀ ਹੁਣ ਆਖਰਕਾਰ ਮੁਕੇਰੀਆਂ ਨੇੜੇ ਉਚੀ ਬੱਸੀ ਵਿਖੇ ਰੁਕ ਗਈ ਹੈ। ਜੰਮੂ ਤੋਂ ਇੱਕ ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਦੇ ਪੰਜਾਬ ਵੱਲ ਰਵਾਨਾ ਹੋਈ। ਮਾਲ ਗੱਡੀ 70-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਜਿਸ ਨੂੰ ਉਚਾ ਬੱਸੀ ਪੰਜਾਬ ਵਿਖੇ ਰੋਕਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਇਹ ਵੀ ਪੜ੍ਹੋ: Farmers Protest News: ਵੱਡੀ ਖ਼ਬਰ! ਦਿੱਲੀ ਦੇ ਕੁੰਡਲੀ-ਸਿੰਘੂ ਤੇ ਟਿਕਰੀ ਬਾਰਡਰ ਖੁੱਲ੍ਹਣੇ ਹੋਏ ਸ਼ੁਰੂ 

ਇਹ ਟਰੇਨ ਬਿਨਾਂ ਡਰਾਈਵਰ ਦੇ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਲਾਈਟ ਦਾ ਕੁਨੈਕਸ਼ਨ ਕੱਟ ਕੇ ਬੰਦ ਕਰ ਦਿੱਤਾ ਗਿਆ। ਪਠਾਨਕੋਟ ਨੇੜੇ ਦਮਤਲ ਤੋਂ ਚੱਲ ਰਹੀ ਮਾਲ ਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਬਿਨਾਂ ਡਰਾਈਵਰ ਦੇ ਟ੍ਰੈਕ 'ਤੇ ਚੱਲ ਰਹੀ ਹੈ, ਇਸ ਨੂੰ ਰੋਕਣ ਲਈ ਅਲਾਵਲਪੁਰ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਟੇਸ਼ਨ 'ਤੇ ਇਕ ਅਨਾਊਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਪਟੜੀਆਂ ਨੂੰ ਖਾਲੀ ਕਰ ਦਿੱਤਾ ਜਾਵੇ। 

ਫਿਲਹਾਲ ਰੇਲ ਗੱਡੀ ਨੂੰ ਅਲਾਵਲਪੁਰ ਵਿਖੇ ਰੋਕਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਚੀ ਬੱਸੀ ਵਿਖੇ ਬਿਜਲੀ ਸਪਲਾਈ ਬੰਦ ਕਰਕੇ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਅਤੇ ਰੇਲਵੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਬਾਰੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਅਗਲਾ ਪਲਾਨ, ਕਿਹਾ  WTO 'ਤੇ  ਹੋਵੇਗੀ ਚਰਚਾ

 

Read More
{}{}