Home >>Punjab

ਨਸ਼ੇ 'ਚ ਧੁੱਤ ਪੁੱਤ ਨੇ ਆਪਣੀ ਮਾਂ ਦਾ ਕੁਹਾੜੀ ਮਾਰ ਕੇ ਕੀਤਾ ਕਤਲ, ਘਰ ਵਿਚ ਟੋਇਆ ਪੁੱਟ ਕੇ ਦੱਬੀ ਲਾਸ਼

ਨਾਭਾ ਦੇ ਵਿਚ ਇਕ ਕਲਯੁਗੀ ਪੁੱਤਰ ਦੀ ਕਰਤੂਤ ਸਾਹਮਣੇ ਆਈ ਹੈ। ਜਿਸਨੇ ਆਪਣੀ ਮਾਂ ਦਾ ਇਸ ਕਰਕੇ ਕਤਲ ਕਰ ਦਿੱਤਾ ਕਿਉਂਕਿ ਉਸਦੀ ਮਾਂ ਨੇ ਨਸ਼ਾ ਕਰਨ ਲਈ ਉਸਨੂ ਪੈਸੇ ਨਹੀਂ ਦਿੱਤੀ। ਉਹ ਅਕਸਰ ਪੈਸਿਆਂ ਨੂੰ ਲੈ ਕੇ ਆਪਣੀ ਮਾਂ ਨਾਲ ਝਗੜਦਾ ਰਹਿੰਦਾ ਸੀ।

Advertisement
ਨਸ਼ੇ 'ਚ ਧੁੱਤ ਪੁੱਤ ਨੇ ਆਪਣੀ ਮਾਂ ਦਾ ਕੁਹਾੜੀ ਮਾਰ ਕੇ ਕੀਤਾ ਕਤਲ, ਘਰ ਵਿਚ ਟੋਇਆ ਪੁੱਟ ਕੇ ਦੱਬੀ ਲਾਸ਼
Stop
Zee Media Bureau|Updated: Oct 20, 2022, 10:40 AM IST

ਚੰਡੀਗੜ:  ਇਕ ਮਾਂ ਆਪਣੇ ਬੱਚੇ ਨੂੰ ਕਿੰਨੇ ਹੀ ਲਾਡਾਂ ਨਾਲ ਪਾਲਦੀ ਹੈ, ਆਪਣੀ ਜਾਨ ਲਾ ਕੇ ਆਪਣੀ ਔਲਾਦ ਨੂੰ ਵੱਡਾ ਕਰਦੀ ਹੈ। ਆਪਣੀਆਂ ਸੱਧਰਾਂ ਮਾਰ ਕੇ ਬੱਚੇ ਦੀ ਹਰ ਖਵਾਹਿਸ਼ ਪੂਰੀ ਕਰਦੀ ਹੈ। ਪਰ ਜਦੋਂ ਓਹੀ ਔਲਾਦ ਵੱਡੀ ਹੋ ਕੇ ਆਪਣੀ ਮਾਂ ਦੀ ਜਾਨ ਲੈ ਲਵੇ ਤਾਂ ਇਸਤੋਂ ਮਾੜਾ ਹੋਰ ਕੀ ਹੋ ਸਕਦਾ ਹੈ। ਨਾਭਾ ਦੇ ਵਿਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਿਲਆ ਹੈ ਜਿਥੇ ਇਕ ਕਲਯੁਗੀ ਪੁੱਤ ਨੇ ਮਾਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸਦੀ ਲਾਸ਼ ਘਰ ਵਿਚ ਟੋਇਆ ਪੁੱਟ ਕੇ ਦੱਬ ਦਿੱਤਾ।

 

ਨਸ਼ੇ ਦਾ ਆਦੀ ਸੀ ਮਾਂ ਨੂੰ ਕਤਲ ਕਰਨ ਵਾਲਾ ਪੁੱਤ

ਇਹ ਘਟਨਾ ਨਾਭਾ ਅਧੀਨ ਆਉਂਦੇ ਪਿੰਡ ਫੈਜ਼ਗੜ੍ਹ ਦੀ ਹੈ।ਦੱਸਿਆ ਜਾ ਰਿਹਾ ਹੈ ਮਾਂ ਦਾ ਕਤਲ ਕਰਨ ਵਾਲਾ ਪੁੱਤ ਜਿਸਦਾ ਨਾਂ ਸਾਬਰ ਅਲੀ ਹੈ ਅਤੇ ਉਮਰ 22 ਸਾਲ ਦੀ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਸਾਬਰ ਅਲੀ ਨਸ਼ੇ ਦਾ ਆਦੀ ਸੀ ਅਤੇ ਪੈਸਿਆਂ ਨੂੰ ਲੈ ਕੇ ਮਾਂ ਨਾਲ ਅਕਸਰ ਉਸਦਾ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਸ਼ਾਮ ਵੀ ਨਸ਼ੇ ਨਾਲ ਰੱਜ ਕੇ ਆਏ ਪੁੱਤ ਨੇ ਮਾਂ ਤੋਂ ਪੈਸਿਆਂ ਦੀ ਮੰਗ ਕੀਤੀ। ਪਰ ਮਾਂ ਨੇ ਉਸਨੂੰ ਮਨ੍ਹਾ ਕਰ ਦਿੱਤਾ ਜਿਸਤੋਂ ਬਾਅਦ ਉਸਨੇ ਆਪਣੀ ਮਾਂ ਦੇ ਸਿਰ ਵਿਚ ਕੁਹਾੜੀ ਮਾਰੀ ਅਤੇ ਉਸਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਘਰ ਦੇ ਅੰਦਰ ਹੀ ਟੋਇਆ ਪੁੱਟਿਆ ਅਤੇ ਲਾਸ਼ ਨੂੰ ਟੋਏ ਵਿਚ ਦੱਬ ਦਿੱਤਾ। ਪੁਲਿਸ ਵੱਲੋਂ ਸਾਬਰ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੌਕੇ ਤੋਂ ਉਹ ਕੁਹਾੜੀ ਵੀ ਬਰਾਮਦ ਜਿਸ ਨਾਲ ਉਸਦੀ ਮਾਂ ਦਾ ਕਤਲ ਕੀਤਾ ਗਿਆ।

 

ਵਾਰਦਾਤ ਦਾ ਪਤਾ ਕਿਵੇਂ ਲੱਗਾ ?

ਮ੍ਰਿਤਕਾ ਦਾ ਨਾਂ ਕਿਰਨਾ ਦੇਵੀ ਸੀ ਅਤੇ ਉਸਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦਰਅਸਲ 2 ਦਿਨ ਪਹਿਲਾਂ ਕਿਰਨਾ ਨਾਲ ਇਹ ਭਾਣਾ ਵਾਪਰਿਆ ਸੀ।2 ਤੱਕ ਉਸਨੂੰ ਕਿਸੇ ਵੀ ਪਿੰਡ ਵਾਲੇ ਜਾਂ ਗੁਆਂਢੀ ਨੇ ਨਹੀਂ ਵੇਖਿਆ।ਜਿਸਤੋਂ ਬਾਅਦ ਉਹਨਾਂ ਨੂੰ ਸ਼ੱਕ ਹੋਇਆ ਕਿਉਂਕਿ ਅਕਸਰ ਸਾਬਰ ਅਲੀ ਆਪਣੀ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ। ਗੁਆਂਢੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਸਖ਼ਤੀ ਨਾਲ ਆ ਕੇ ਸਾਬਰ ਅਲੀ ਤੋਂ ਪੁੱਛਗਿੱਛ ਕੀਤੀ ਕਿ ਉਸਦੀ ਮਾਂ ਕਿਥੇ ਹੈ।ਜਿਸਤੋਂ ਬਾਅਦ ਉਸਨੇ ਆਪਣੀ ਇਹ ਸਾਰੀ ਕਰਤੂਤ ਆਪਣੇ ਮੂੰਹੋਂ ਦੱਸੀ। ਪੁਲਿਸ ਨੇ ਲਾਸ਼ ਨੂੰ ਟੋਏ ਤੋਂ ਬਾਹਰ ਕਢਵਾਇਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।ਦੱਸ ਦਈਏ ਕਿ ਕਿਰਨਾ ਦੇ ਪਤੀ ਅਤੇ ਸਾਬਰ ਅਲੀ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।

 

WATCH LIVE TV 

Read More
{}{}