Home >>Punjab

ਜਾਣੋ ਸ਼ਰਾਬ ਪੀਣ ਦੌਰਾਨ ਕਿਉਂ ਗਿਲਾਸ ਟਕਰਾ ਕੇ ਬੋਲਿਆ ਜਾਂਦਾ ਹੈ ਚੀਅਰਸ

ਖੂਬ ਮਹਿਫ਼ਿਲ ਲੱਗਦੀ ਹੈ ਜਦੋਂ ਲੋਕ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹਨ। ਸ਼ਰਾਬ ਪੀਣ ਦੀ ਇੱਕ ਪ੍ਰਥਾ ਕਾਫ਼ੀ ਪਹਿਲਾਂ ਤੋਂ ਚਲਦੀ ਆ ਰਹੀ ਹੈ ਕਿ ਸ਼ਰਾਬ ਦੀ ਪਹਿਲੀ ਸਿਪ ਲੈਣ ਤੋਂ ਪਹਿਲਾਂ ਸਾਰੇ ਆਪਣੇ-ਆਪਣੇ ਗਲਾਸ ਨੂੰ ਇੱਕ ਦੂਜੇ ਦੇ ਗਲਾਸ ਨਾਲ ਟਕਰਾਉਂਦੇ ਹਨ ਅਤੇ ਕਹਿੰਦੇ ਹਨ 'ਚੀਅਰਸ'। ਇਹ ਨਾ ਸਿਰਫ਼ ਫਿਲਮਾਂ 'ਚ ਸਗੋਂ ਅਸਲ ਜਿੰਦਗੀ 'ਚ ਵੀ ਹੁੰਦਾ

Advertisement
ਜਾਣੋ ਸ਼ਰਾਬ ਪੀਣ ਦੌਰਾਨ ਕਿਉਂ ਗਿਲਾਸ ਟਕਰਾ ਕੇ ਬੋਲਿਆ ਜਾਂਦਾ ਹੈ ਚੀਅਰਸ
Stop
Zee Media Bureau|Updated: Nov 17, 2022, 02:01 PM IST

Drinking alcohol facts: ਖੂਬ ਮਹਿਫ਼ਿਲ ਲੱਗਦੀ ਹੈ ਜਦੋਂ ਲੋਕ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹਨ। ਸ਼ਰਾਬ ਪੀਣ ਦੀ ਇੱਕ ਪ੍ਰਥਾ ਕਾਫ਼ੀ ਪਹਿਲਾਂ ਤੋਂ ਚਲਦੀ ਆ ਰਹੀ ਹੈ ਕਿ ਸ਼ਰਾਬ ਦੀ ਪਹਿਲੀ ਸਿਪ ਲੈਣ ਤੋਂ ਪਹਿਲਾਂ ਸਾਰੇ ਆਪਣੇ-ਆਪਣੇ ਗਲਾਸ ਨੂੰ ਇੱਕ ਦੂਜੇ ਦੇ ਗਲਾਸ ਨਾਲ ਟਕਰਾਉਂਦੇ ਹਨ ਅਤੇ ਕਹਿੰਦੇ ਹਨ 'ਚੀਅਰਸ'। ਇਹ ਨਾ ਸਿਰਫ਼ ਫਿਲਮਾਂ 'ਚ ਸਗੋਂ ਅਸਲ ਜਿੰਦਗੀ 'ਚ ਵੀ ਹੁੰਦਾ ਹੈ।  

ਜੇਕਰ ਤੁਸੀਂ ਵੀ ਸ਼ਰਾਬ ਪੀਂਦੇ ਹੋ ਤਾਂ ਤੁਸੀਂ ਵੀ ਅਜਿਹਾ ਜ਼ਰੂਰ ਕੀਤਾ ਹੋਵੋਗਾ। ਦੇਖਣ 'ਚ ਤਾਂ ਬੜਾ ਕੂਲ ਲੱਗਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਲੋਕ ਅਜਿਹਾ ਕਿਉਂ ਕਰਦੇ ਹਨ? 

ਕੁਝ ਥਿਓਰੀਆਂ ਦੀ ਗੱਲ ਕਰੀਏ ਤਾਂ ਉਸ ਦੇ ਮੁਤਾਬਕ ਗਲਾਸ ਨਾਲ ਗਲਾਸ ਟਾਕਰਾ ਕੇ ਚੀਅਰਸ ਕਹਿਣਾ ਦੇ ਪਿੱਛੇ ਦਾ ਕਾਰਨ ਸ਼ਰਾਬ ਦੀ ਪਾਰਟੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣਾ ਜਾਂ ਸ਼ਾਮਲ ਕਰਨਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਸ਼ਰਾਬ ਪੀਤੀ ਜਾਂਦੀ ਹੈ ਤਾਂ ਉਸ ਵੇਲੇ ਪੰਜ ਇੰਦਰੀਆਂ ਵਿੱਚੋਂ ਚਾਰ ਇੰਦਰੀਆਂ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੀਆਂ ਹਨ। 

ਚਾਰ ਇੰਦਰੀਆਂ ਦੀ ਗੱਲ ਕਰੀਏ ਤਾਂ ਤੁਸੀਂ ਸ਼ਰਾਬ ਪੀਣ ਵੇਲੇ ਸ਼ਰਾਬ ਨੂੰ ਅੱਖਾਂ ਨਾਲ ਦੇਖ ਸਕਦੇ ਹੋ, ਉਸਨੂੰ ਛੂਹ ਸਕਦੇ ਹੋ, ਸੁੰਘ ਸਕਦੇ ਹੋ, ਜੀਭ ਨਾਲ ਪੀ ਸਕਦੇ ਹੋ। ਹਾਲਾਂਕਿ ਤੁਸੀਂ ਸੁਣ ਨਹੀਂ ਸਕਦੇ ਤਾਂ ਕਰਕੇ ਪੰਜ ਇੰਦਰੀਆਂ ਵਿੱਚੋਂ ਚਾਰ ਇੰਦਰੀਆਂ ਹੀ ਇਸਤੇਮਾਲ ਕੀਤੀ ਜਾਂਦੀ ਹੈ।  

ਹੋਰ ਪੜ੍ਹੋ: ਨਸ਼ੇ ਦਾ ਕਹਿਰ ਬਰਕਰਾਰ; ਲੁਧਿਆਣਾ ਦੀ ਸੜਕ 'ਤੇ ਸ਼ਰੇਆਮ ਨਸ਼ਾ ਵੇਚ ਰਿਹੈ ਬਜ਼ੁਰਗ, ਦੇਖੋ ਵੀਡੀਓ

ਇਸ ਕਰਕੇ ਮਾਹਿਰਾਂ ਦਾ ਕਹਿਣਾ ਹੈ ਕਿ ਕੰਨ ਦੀਆਂ ਇੰਦਰੀਆਂ ਨੂੰ ਇਸ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਗਲਾਸ ਟਕਰਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਅਤੇ ਇਸ ਨਾਲ ਤੁਹਾਡੀ ਪੰਜਵੀਂ ਇੰਦਰੀ ਵੀ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੀ ਹੈ। ਕਈ ਦੇਸ਼ਾਂ 'ਚ ਇਹ ਮੰਨਿਆ ਜਾਂਦਾ ਹੈ ਕਿ ਗਲਾਸ ਨਾਲ ਗਲਾਸ ਟਕਰਾ ਕੇ ਬੁਰੀ ਨਜ਼ਰਾਂ ਨੂੰ ਦੂਰ ਰੱਖਿਆ ਜਾਂਦੀ ਹੈ।
 
Drinking alcohol facts: ਚੀਅਰਸ ਹੀ ਕਿਉਂ ਬੋਲਿਆ ਜਾਂਦਾ ਹੈ?

ਦੱਸ ਦਈਏ ਕਿ ਚੀਅਰਸ ਸ਼ਬਦ ਪੁਰਾਣੇ ਫਰਾਂਸੀਸੀ ਸ਼ਬਦ chiere ਤੋਂ ਲਿਆ ਗਿਆ ਹੈ. ਇਸਦਾ ਮਤਲਬ ਹੁੰਦਾ ਹੈ ਸਿਰ। ਇਸ ਦੀ ਵਰਤੋਂ ਖੁਸ਼ੀ, ਉਤੇਜਨਾ, ਜੋਸ਼ ਆਦਿ ਲਈ ਕੀਤੀ ਜਾਂਦੀ ਹੈ। ਗਲਾਸ ਟਕਰਾਉਣ ਦੌਰਾਨ ਚੀਅਰਸ ਇਸ ਲਈ ਬੋਲਿਆ ​​ਜਾਂਦਾ ਹੈ ਤਾਂ ਜੋ ਤੁਹਾਡੇ ਕੰਨ ਵੀ ਇਸ 'ਚ ਸ਼ਾਮਲ ਹੋ ਜਾਣ।

ਹੋਰ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ ’ਤੇ ਸੂਟਕੇਸ ’ਚੋਂ ਮਿਲੀ ਲਾਸ਼ ਦਾ ਖੁੱਲ੍ਹਿਆ ਭੇਤ, ਭਰਾ ਨੇ ਆਪਣੀ ਭੈਣ ਦਾ ਬਦਲਾ ਲੈਣ ਖ਼ਾਤਰ ਕੀਤਾ ਕਤਲ

Read More
{}{}