Home >>Punjab

ਖੀਰਾ ਖਾਣ ਤੋਂ ਬਾਅਦ ਭੁੱਲਕੇ ਵੀ ਨਾ ਖਾਓ ਇਹ ਚੀਜ਼ਾਂ

ਖੀਰਾ ਇੱਕ ਪੌਸ਼ਟਿਕ ਆਹਾਰ ਦੇ ਵਿੱਚ ਮੰਨਿਆ ਜਾਂਦਾ ਹੈ ਅਤੇ ਇਹ ਇੱਕ ਅਜਿਹਾ ਭੋਜਨ ਹੈ ਜਿਸ ਦਾ ਸੇਵਨ ਕਰ ਕੇ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਖੀਰੇ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  

Advertisement
ਖੀਰਾ ਖਾਣ ਤੋਂ ਬਾਅਦ ਭੁੱਲਕੇ ਵੀ ਨਾ ਖਾਓ ਇਹ ਚੀਜ਼ਾਂ
Stop
Zee News Desk|Updated: Sep 10, 2022, 05:04 PM IST

ਚੰਡੀਗੜ੍ਹ- ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣਾ ਖਾਣ ਪੀਣ ਗਲਤ ਰੱਖਿਆ ਜਾਂਦਾ ਹੈ ਕਈ ਵਾਰ ਕੁਝ ਲੋਕਾਂ ਦੇ ਵੱਲੋਂ ਫਾਸਟ ਫੂਡ, ਤਲਿਆ ਹੋਇਆ ਭੋਜਨ ਦੇ ਨਾਸ ਕੋਲਡ ਡਰਿੰਕਸ ਆਦਿ ਦਾ ਸੇਵਨ ਕੀਤਾ ਜਾਂਦਾ ਹੈ ਜਿਸ ਦੀ ਵਜ੍ਹਾ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਖਾਣ ਪੀਣ ਦੀਆਂ ਗਲਤ ਆਦਤਾਂ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਪੌਸ਼ਟਿਕ ਆਹਾਰ ਤਾਂ ਖਾਂਦੇ ਹਨ ਪਰ ਪੌਸ਼ਟਿਕ ਆਹਾਰ ਖਾਣ ਸਮੇਂ ਵੀ ਉਨ੍ਹਾਂ ਦੇ ਵੱਲੋਂ ਕਈ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖੀਰਾ ਵੀ ਪੌਸ਼ਟਿਕ ਆਹਾਰ ਦੇ ਵਿੱਚ ਹੀ ਮੰਨਿਆ ਜਾਂਦਾ ਹੈ ਅਤੇ ਇਹ ਇੱਕ ਅਜਿਹਾ ਭੋਜਨ ਹੈ ਜਿਸ ਦਾ ਸੇਵਨ ਕਰ ਕੇ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਗਰਮੀ ਦੇ ਮੌਸਮ ਦੇ ਵਿੱਚ ਜੇਕਰ ਅਸੀ ਸਲਾਦ ਦੇ ਰੂਪ ਵਿੱਚ ਖੀਰੇ ਦਾ ਸੇਵਨ ਕਰਦੇ ਹਾਂ ਤਾਂ ਇਸ ਦੇ ਨਾਲ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ। ਸਰੀਰ ਦੇ ਵਿੱਚ ਕਦੇ ਵੀ ਪਾਣੀ ਦੀ ਕਮੀ ਨਹੀਂ ਹੁੰਦੀ ਸਰੀਰ ਨੂੰ ਰੋਗਾਂ ਨਾਲ ਲੜਨ ਦੇ ਕਾਬਲ ਬਣਾਇਆ ਜਾ ਸਕਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਕਿਹੜੀਆਂ ਚੀਜ਼ਾਂ ਦਾ ਖੀਰੇ ਨਾਲ ਸੇਵਨ ਨਹੀਂ ਕਰਨਾ ਚਾਹੀਦਾ

ਖੀਰਾ ਖਾਣ ਤੋਂ ਬਾਅਦ ਤੁਰੰਤ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਲੱਸੀ ਤੇ ਦੁੱਧ ਦਾ ਸੇਵਨ ਵੀ ਖੀਰਾ ਖਾਣ ਤੋਂ ਬਾਅਦ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀ ਦੁੱਧ ਜਾ ਲੱਸੀ ਦਾ ਸੇਵਨ ਕਰਨਾ ਤਾਂ ਖੀਰਾ ਖਾਣ ਤੋਂ ਬਾਅਦ ਤਕਰੀਬਨ ਇੱਕ ਘੰਟੇ ਬਾਅਦ ਦੁੱਧ ਦਾ ਸੇਵਨ ਕਰੋ। ਇਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚੇ ਰਹਿ ਸਕਦੇ ਹੋ ਕਿਉਂਕਿ ਜੇਕਰ ਅਸੀਂ ਕੁਝ ਅਜਿਹੀਆਂ ਚੀਜ਼ਾਂ ਨੂੰ ਇਕੱਠਿਆਂ ਖਾਂਦੇ ਹਾਂ ਜੋ ਗਲਤ ਰਿਐਕਸ਼ਨ ਕਰਦੀਆਂ ਹਨ ਉਸਦੇ ਨਾਲ ਸਾਡੀ ਪਾਚਣ ਕਿਰਿਆ ਖਰਾਬ ਹੋ ਸਕਦੀ ਹੈ ਹੋਰ ਵੀ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਖੀਰੇ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਪਰ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।

WATCH LIVE TV

 

Read More
{}{}