Home >>Punjab

Dhuri News: ਕਤਲ ਕੇਸ ਦੀ ਗੁੱਥੀ ਨੂੰ ਪੁਲਿਸ ਨੇ ਮਹਿਜ 48 ਘੰਟੇ ਵਿਚ ਕੀਤਾ ਟਰੇਸ

Dhuri News:  ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭੜੀ ਮਾਨਸਾ ਅਮਰਗੜ੍ਹ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ। ਜਾਣਕਾਰੀ ਅਨੁਸਾਰ ਪਸ਼ੂ ਫੀਡ ਤਿਆਰ ਕਰਨ ਵਾਲੀ ਬੀਕੇ ਐਗਰੋ ਇੰਡਸਟਰੀ ਦੇ ਚੌਕੀਦਾਰ ਗੁਰਜੰਟ ਸਿੰਘ (65) ਦਾ ਕਤਲ ਕਰ ਦਿੱਤਾ ਗਿਆ।

Advertisement
Dhuri News: ਕਤਲ ਕੇਸ ਦੀ ਗੁੱਥੀ ਨੂੰ ਪੁਲਿਸ ਨੇ ਮਹਿਜ 48 ਘੰਟੇ ਵਿਚ ਕੀਤਾ ਟਰੇਸ
Stop
Manpreet Singh|Updated: Jul 01, 2024, 05:30 PM IST

Dhuri News: ਧੂਰੀ ਨੇੜੇ ਬੇਨੜਾ-ਮਾਨਵਾਲਾ ਸੜਕ ’ਤੇ ਸਥਿਤ ਫੀਡ ਫੈਕਟਰੀ ’ਚ ਤਾਇਨਾਤ ਚੌਕੀਦਾਰ ਦਾ ਦੋ ਦਿਨ ਪਹਿਲਾਂ ਭੇਤਭਰੇ ਹਾਲਾਤ ’ਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 48 ਘੰਟਿਆ ਦੇ ਅੰਦਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਕਤਲ ਦੌਰਾਨ ਵਰਤੀ ਕੁਹਾੜੀ ਅਤੇ ਸਕੂਟੀ ਨੂੰ ਬਰਾਮਦ ਕੀਤਾ ਗਿਆ ਹੈ ।

ਐਸ ਐਸ ਪੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭੜੀ ਮਾਨਸਾ ਅਮਰਗੜ੍ਹ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ। ਜਾਣਕਾਰੀ ਅਨੁਸਾਰ ਪਸ਼ੂ ਫੀਡ ਤਿਆਰ ਕਰਨ ਵਾਲੀ ਬੀਕੇ ਐਗਰੋ ਇੰਡਸਟਰੀ ਦੇ ਚੌਕੀਦਾਰ ਗੁਰਜੰਟ ਸਿੰਘ (65) ਦਾ ਕਤਲ ਕਰ ਦਿੱਤਾ ਗਿਆ।

ਥਾਣਾ ਸਦਰ ਧੂਰੀ ਵਿੱਚ ਮ੍ਰਿਤਕ ਦੇ ਵੱਡੇ ਭਰਾ ਬਲਦੇਵ ਸਿੰਘ ਵਾਸੀ ਪਿੰਡ ਭੜੀ ਮਾਨਸਾ ਨੇ ਫੈਕਟਰੀ ਮਾਲਕਾਂ ’ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ 26 ਜੂਨ ਦੀ ਸ਼ਾਮ ਨੂੰ ਫੈਕਟਰੀ ਵਾਲੇ ਧੱਕੇ ਨਾਲ ਉਸ ਦੇ ਭਰਾ ਗੁਰਜੰਟ ਸਿੰਘ ਨੂੰ ਪਿੰਡੋਂ ਲੈ ਕੇ ਗਏ ਅਤੇ ਅੱਜ ਸਵੇਰੇ ਫੈਕਟਰੀ ਮਾਲਕ ਦੇ ਮੁੰਡੇ ਨੇ ਉਸ ਦੇ ਭਰਾ (ਮ੍ਰਿਤਕ) ਦੇ ਜਾਣ ਪਛਾਣ ਵਾਲੇ ਵਿਅਕਤੀ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਗੁਰਜੰਟ ਸਿੰਘ ਫੈਕਟਰੀ ’ਚ ਜ਼ਖਮੀ ਹਾਲਤ ’ਚ ਪਿਆ ਹੈ ਅਤੇ ਸੁਨੇਹਾ ਮਿਲਣ ਮਗਰੋਂ ਉਸ ਦਾ ਭਤੀਜਾ ਫੈਕਟਰੀ ਪੁੱਜਿਆ। ਜਦੋਂ ਉਹ ਉਸਨੂੰ ਫੈਕਟਰੀ ਵਾਲਿਆਂ ਵੱਲੋਂ ਬੁਲਾਈ 108 ਨੰਬਰ ਐਂਬੂਲੈਂਸ ’ਚ ਗੁਰਜੰਟ ਨੂੰ ਸੰਗਰੂਰ ਲਿਜਾ ਰਿਹਾ ਸੀ ਕਿ ਰਸਤੇ ’ਚ ਹੀ ਉਸ ਨੇ ਦਮ ਤੋੜ ਦਿੱਤਾ।

ਮੁਕੱਦਮੇ ਨੂੰ ਟ੍ਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ ਸੰਗਰੂਰ ਦੀ ਅਗਵਾਈ ਹੇਠ ਤਲਵਿੰਦਰ ਸਿੰਘ ਗਿੱਲ ਡੀ ਐਸ ਪੀ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਪ ਸਿੰਘ ਥਾਣਾ ਸਦਰ ਧੁਰੀ ਅਤੇ ਇੰਸਪੈਕਟਰ ਸੰਦੀਪ ਸਿੰਘ ਸੀ ਆਈ ਏ ਸੰਗਰੂਰ ਨੇ ਟੀਮਾਂ ਬਣਾ ਕੇ ਟੈਕਨੀਕਲ ਤੌਰ 'ਤੇ ਤਫਤੀਸ਼ ਅਮਲ ਵਿੱਚ ਲਿਆਂਦੀ ।

ਤਫਤੀਸ਼ ਦੌਰਾਨ ਗੁਰਵਿੰਦਰ ਸਿੰਘ ਉਰਫ ਗਿੰਦਾ ਅਤੇ ਹਰਵਿੰਦਰਪਾਲ ਸਿੰਘ ਉਰਫ ਪ੍ਰਿੰਸ ਵਾਸੀ ਸ਼ੇਰਪੁਰ ਸੋਢੀਆਂ ਨੂੰ ਨਾਮਜਦ ਕਰਕੇ ਗਿਰਫ਼ਤਾਰ ਕੀਤਾ ਗਿਆ। ਦੋਸ਼ੀਆਂ ਪਾਸੋ ਵਰਤੀ ਗਈ ਕੁਹਾੜੀ ਅਤੇ ਸਕੂਟੀ ਜੋ ਕਿ ਗਿੰਦੇ ਦੇ ਚਾਚੇ ਦੇ ਮੁੰਡੇ ਦੀ ਸੀ ਮੰਗ ਕਿ ਲਿਆਏ ਸਨ ਬਰਾਮਦ ਕੀਤੀ ਗਈ ।

ਇਸ ਤੋਂ ਇਲਾਵਾ ਮਿਤੀ 29 .6.2024 ਨੂੰ ਦੋਸ਼ੀਆਂ ਤੋਂ ਪੁੱਛ ਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਦੇਹੀ 'ਤੇ ਚੋਰੀ ਕੀਤੀ ਸਕੂਟੀ ਜੂਪੀਟਰ ਪੀ ਬੀ.13 .ਬੀ ਐਨ.0255 ਅਤੇ ਮੋਟਰ ਸਾਈਕਲ ਡਿਸਕਵਰ ਪੀ ਬੀ -13 ਏ ਏ -6119 ਬਰਾਮਦ ਕਰਕੇ ਲਿਆ ਗਿਆ। 

{}{}