Home >>Punjab

Punjab Weather News: ਪੰਜਾਬ 'ਚ ਮੌਮਸ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤਾ ਅਲਰਟ !

Punjab Weather News:  ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ 17 ਫਰਵਰੀ ਨੂੰ ਸਰਗਰਮ ਹੋ ਰਹੀ ਹੈ। ਇਸ ਦੇ ਮੱਦੇਨਜ਼ਰ 18 ਅਤੇ 19 ਫਰਵਰੀ ਨੂੰ ਬਸੰਤ ਰੁੱਤ ਦੀ ਪਹਿਲੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

Advertisement
Punjab Weather News: ਪੰਜਾਬ 'ਚ ਮੌਮਸ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤਾ ਅਲਰਟ !
Stop
Manpreet Singh|Updated: Feb 15, 2024, 03:42 PM IST

Punjab Weather News: ਸੂਬੇ ਦੇ ਮੌਸਮ ਵਿੱਚ ਅਗਲੇ ਦੋ-ਤਿੰਨ ਦਿਨਾਂ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ 17 ਫਰਵਰੀ ਨੂੰ ਸਰਗਰਮ ਹੋ ਰਹੀ ਹੈ। ਇਸ ਦੇ ਮੱਦੇਨਜ਼ਰ 18 ਅਤੇ 19 ਫਰਵਰੀ ਨੂੰ ਬਸੰਤ ਰੁੱਤ ਦੀ ਪਹਿਲੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਇਸ ਕਾਰਨ ਸੂਬੇ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਰਹਿ ਸਕਦੀ ਹੈ ਅਤੇ ਫਿਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਤੋਂ 16 ਫਰਵਰੀ ਨੂੰ ਕਈ ਜ਼ਿਲਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਤੋਂ ਬਾਅਦ 18 ਅਤੇ 19 ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅਜੇ ਠੰਡ ਦਾ ਮੌਸਮ ਖਤਮ ਨਹੀਂ ਹੋਇਆ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ ਕਿਉਂਕਿ ਪਹਿਲਾਂ ਮੈਦਾਨੀ ਇਲਾਕਿਆਂ 'ਚ ਮੀਂਹ ਅਤੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਵੇਗੀ, ਜਿਸ ਨਾਲ ਠੰਡ 'ਚ ਹੋਰ ਵਾਧਾ ਹੋਵੇਗਾ।

ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਰਗੇ ਪਹਾੜੀ ਰਾਜਾਂ 'ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਮੁੜ ਤੋਂ ਵੱਧ ਸਕਦੀ ਹੈ। ਕਿਉਂਕਿ ਹਾਲੇ ਸਰਦੀ ਦਾ ਮੌਸਮ ਅਜੇ ਖਤਮ ਨਹੀਂ ਹੋਇਆ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ, ਕਿਉਂਕਿ ਮੈਦਾਨੀ ਇਲਾਕਿਆਂ 'ਚ ਮੀਂਹ ਤੋਂ ਪਹਿਲਾਂ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਵੇਗੀ।

ਇਹ ਵੀ ਪੜ੍ਹੋ: Kisan Andolan 2.0: ਆਪਣੇ ਹੱਕ ਮੰਗ ਰਹੇ ਕਿਸਾਨਾਂ 'ਤੇ ਸਰਕਾਰ ਸੁੱਟ ਰਹੀ ਬੰਬ, ਅਸੀਂ ਝੁਕਣ ਵਾਲੇ ਨਹੀਂ-ਪੰਧੇਰ

 

ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ 19 ਫਰਵਰੀ ਨੂੰ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। 20 ਫਰਵਰੀ ਨੂੰ ਵੀ ਪਹਾੜਾਂ 'ਤੇ ਮੀਂਹ ਅਤੇ ਬਰਫਬਾਰੀ ਦਾ ਦੌਰ ਜਾਰੀ ਰਹੇਗੀ। 21 ਫਰਵਰੀ ਨੂੰ ਵੀ ਮੀਂਹ ਪਵੇਗਾ ਪੈਣ ਦੀ ਪੂਰੀ ਸੰਭਾਵਨਾ ਦਿਖ ਰਹੀ ਹੈ। ਫਿਲਹਾਲ ਪਿਛਲੇ ਕੁੱਝ ਦਿਨਾਂ ਤੋੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਕਾਫੀ ਬਦਲ ਗਿਆ ਹੈ। ਇਨ੍ਹਾਂ ਇਲਾਕਿਆ ਵਿੱਚ ਦਿਨ ਵੇਲੇ ਗਰਮੀ ਦੇਖਣ ਨੂੰ ਮਿਲ ਰਹੀ ਹੈ, ਜਦਕਿ ਠੰਡ ਸਵੇਰ ਅਤੇ ਰਾਤ ਵੇਲੇ ਦੀ ਰਹਿ ਗਈ ਹੈ।

{}{}