Home >>Punjab

Indigo Flight News: ਕੋਚੀ ਤੋਂ ਦਿੱਲੀ ਆ ਰਹੀ ਫਲਾਈਟ ਦੀ ਭੋਪਾਲ 'ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ! ਜਾਣੋ ਕਿਉਂ

Indigo Flight News: ਫਲਾਈਟ ਦੌਰਾਨ ਇੱਕ ਯਾਤਰੀ ਦੀ ਅਚਾਨਕ ਸਿਹਤ ਖ਼ਰਾਬ ਹੋ ਜਾਣ ਕਾਰਨ ਕੋਚੀ ਤੋਂ ਦਿੱਲੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਨੂੰ ਭੋਪਾਲ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

Advertisement
Indigo Flight News: ਕੋਚੀ ਤੋਂ ਦਿੱਲੀ ਆ ਰਹੀ ਫਲਾਈਟ ਦੀ ਭੋਪਾਲ 'ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ! ਜਾਣੋ ਕਿਉਂ
Stop
Riya Bawa|Updated: Feb 25, 2023, 11:41 AM IST

Indigo Flight News: ਮੈਡੀਕਲ ਐਮਰਜੈਂਸੀ ਕਾਰਨ ਕੋਚੀ ਤੋਂ ਦਿੱਲੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਨੂੰ ਭੋਪਾਲ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਭੋਪਾਲ 'ਚ ਉਤਰੇ ਜਹਾਜ਼ ਵਿੱਚੋਂ ਬੀਮਾਰ ਯਾਤਰੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 

ਇੰਡੀਗੋ ਏਅਰਲਾਈਨਜ਼ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਇੰਡੀਗੋ ਦੇ ਬਿਆਨ 'ਚ ਕਿਹਾ ਗਿਆ ਹੈ, 'ਕੋਚੀ ਤੋਂ ਦਿੱਲੀ ਜਾ ਰਹੀ ਫਲਾਈਟ 6E 2407 ਨੂੰ ਮੈਡੀਕਲ ਐਮਰਜੈਂਸੀ ਕਾਰਨ ਭੋਪਾਲ ਵੱਲ ਮੋੜਨਾ ਪਿਆ। ਅਸੀਂ ਹੋਰ ਯਾਤਰੀਆਂ (Indigo Flight emergency landing in Bhopal)ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗਦੇ ਹਾਂ।

ਇਸ ਦੇ ਨਾਲ ਹੀ ਭੋਪਾਲ ਦੇ ਰਾਜਭੋਜ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਵੀ ਇੱਕ ਬਿਆਨ ਵਿੱਚ ਕਿਹਾ ਕਿ,“ਇੰਡੀਗੋ ਦੀ ਕੋਚੀ-ਦਿੱਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ, ਸਾਡੀ ਟੀਮ ਨੇ ਇੱਕ ਵੀ ਸਕਿੰਟ ਬਰਬਾਦ ਕੀਤੇ ਬਿਨਾਂ, ਬੀਮਾਰ ਯਾਤਰੀ (Indigo Flight emergency landing in Bhopal)ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। 

 ਇਹ ਵੀ ਪੜ੍ਹੋ:  ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਅੰਮ੍ਰਿਤਪਾਲ ਵਿਚਾਲੇ ਜ਼ੁਬਾਨੀ ਜੰਗ ਮੁੜ ਹੋਈ ਸ਼ੁਰੂ, ਕਹੀ ਇਹ ਵੱਡੀ ਗੱਲ

ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਿਸਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਨੂੰ ਫਲਾਈਟ ਦੌਰਾਨ ਸਾਹ ਦੀ ਤਕਲੀਫ ਮਹਿਸੂਸ ਹੋ ਰਹੀ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਵਿਅਕਤੀ ਆਪਣੇ 3 ਰਿਸ਼ਤੇਦਾਰਾਂ ਨਾਲ ਸਫਰ ਕਰ ਰਿਹਾ ਸੀ। ਉਸ ਦੇ ਨਾਲ ਆਏ (Indigo Flight emergency landing in Bhopal)ਤਿੰਨ ਯਾਤਰੀਆਂ ਨੂੰ ਵੀ ਭੋਪਾਲ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ। ਫਾਇਰ ਕਰਮਚਾਰੀਆਂ ਦੀ (Indigo Flight emergency landing in Bhopal)ਮਦਦ ਨਾਲ ਵਿਅਕਤੀ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

Read More
{}{}