Home >>Punjab

Meta On Ai Update: Deepfake ਪਹਿਚਾਣਾ ਹੋਵੇਗਾ ਆਸਾਨ! Meta ਕਰਨ ਜਾ ਰਿਹਾ ਵੱਡਾ ਬਦਲਾਅ

Meta On Ai Update: ਮੈਟਾ ਮੁਤਾਬਕ ਕੰਪਨੀ ਮਈ ਤੋਂ ਫੇਸਬੁੱਕ, ਇੰਸਟਾਗ੍ਰਾਮ ਤੇ ਥੇਡਸ 'ਤੇ ਆਰਟੀਫੀਅਸ਼ਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਏ ਗਏ ਵੀਡੀਓਜ਼, ਈਮੇਜ਼ ਤੇ ਆਡੀਓ ਲਈ Made with AI ਲੇਬਲ ਲਾਉਣਾ ਸ਼ੁਰੂ ਕਰ ਦੇਵੇਗੀ।

Advertisement
Meta On Ai Update: Deepfake ਪਹਿਚਾਣਾ ਹੋਵੇਗਾ ਆਸਾਨ! Meta ਕਰਨ ਜਾ ਰਿਹਾ ਵੱਡਾ ਬਦਲਾਅ
Stop
Manpreet Singh|Updated: Apr 10, 2024, 03:09 PM IST

Meta On Ai Update (ਰਵਨੀਤ ਕੌਰ): ਫੇਸਬੁੱਕ ਦੀ ਪੈਰੇਂਟ ਕੰਪਨੀ ਮੈਟਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੱਡਾ ਐਲ਼ਾਨ ਕੀਤਾ ਹੈ। ਦਰਅਸਲ ਕੰਪਨੀ ਇਸ ਸਾਲ ਮਈ ਮਹੀਨੇ ਆਪਣੇ ਨਿਯਮਾਂ ਚ ਕੁਝ ਨਵਾਂ ਬਦਲਾਅ ਕਰਨ ਜਾ ਰਹੀ ਹੈ। ਮੈਟਾ ਮੁਤਾਬਕ ਕੰਪਨੀ ਮਈ ਤੋਂ ਫੇਸਬੁੱਕ, ਇੰਸਟਾਗ੍ਰਾਮ ਤੇ ਥੇਡਸ 'ਤੇ ਆਰਟੀਫੀਅਸ਼ਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਏ ਗਏ ਵੀਡੀਓਜ਼, ਈਮੇਜ਼ ਤੇ ਆਡੀਓ ਲਈ Made with AI ਲੇਬਲ ਲਾਉਣਾ ਸ਼ੁਰੂ ਕਰ ਦੇਵੇਗੀ।

ਮੇਟਾ ਦੇ ਓਵਰਸਾਈਟ ਬੋਰਡ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਕੰਪਨੀ ਨੂੰ ਆਪਣਾ ਦਾਇਰਾ ਵਧਾਉਣਾ ਚਾਹੀਦਾ ਹੈ। ਅੱਜਕਲਹ ਮੌਜੂਦ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣੇ ਕੰਟੈਂਟ ਨੂੰ ਆਪਣੇ ਨਿਯਮਾਂ ਚ ਸ਼ਾਮਲ ਕਰਨਾ ਚਾਹੀਦਾ ਹੈ।

ਮੈਟਾ ਬੰਦ ਰਿਹਾ ਆਪਣਾ ਪਾਲਿਸੀ 

ਮੈਟਾ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਸਮੱਗਰੀ ਦੀ ਹੇਰਾਫੇਰੀ, ਡੀਪਫੇਕ ਅਤੇ ਝੂਠ ਨਾਲ ਨਜਿੱਠਣ ਲਈ ਆਪਣੀਆਂ ਨੀਤੀਆਂ ਨੂੰ ਬਦਲਣ ਜਾ ਰਹੇ ਹਾਂ। ਇਸ ਕਾਰਨ AI ਟੂਲ ਦੀ ਵਰਤੋਂ ਕਰਕੇ ਬਣਾਈ ਗਈ ਸਮੱਗਰੀ ਨੂੰ ਲੇਬਲ ਲਗਾ ਕੇ ਵੱਖਰੀ ਪਛਾਣ ਦਿੱਤੀ ਜਾਵੇਗੀ, ਤਾਂ ਜੋ ਯੂਜ਼ਰ ਜਾਣ ਸਕੇ ਕਿ ਇਹ ਸਮੱਗਰੀ AI ਦੀ ਮਦਦ ਨਾਲ ਬਣਾਈ ਗਈ ਹੈ, ਜਿਸ ਨਾਲ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੋ ਜਾਵੇਗਾ।

Made with AI ਲੇਬਲ ਦਿੱਤਾ ਜਾਵੇਗਾ

ਮੈਟਾ ਦੀ ਕੰਟੈਂਟ ਪਾਲਿਸੀ ਦੀ ਵਾਈਸ ਪ੍ਰਧਾਨ ਮੋਨਿਕਾ ਬਿਕਰਟ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਅਸੀਂ AI ਦੁਆਰਾ ਤਿਆਰ ਕੀਤੀਆਂ ਤਸਵੀਰਾਂ, ਏਆਈ ਦੁਆਰਾ ਤਿਆਰ ਕੀਤੇ ਵੀਡੀਓਜ਼ ਅਤੇ ਆਡੀਓਜ਼ ਨੂੰ 'ਮੇਡ ਵਿਦ ਏਆਈ' ਦੇ ਰੂਪ ਵਿੱਚ ਲੇਬਲ ਕਰਾਂਗੇ। ਤਾਂ ਜੋ ਯੂਜ਼ਰ ਨੂੰ ਪਤਾ ਲੱਗ ਸਕੇ ਕੰਟੈਂਟ AI ਦੁਆਰਾ ਤਿਆਰ ਕੀਤਾ ਗਿਆ ਹੈ।

Read More
{}{}