Home >>Punjab

Ludhiana ਦੇ ਨਿੱਜੀ ਕਾਲਜ ਵਿੱਚ ਪਾਣੀ ਦੀ ਟੈਂਕੀ ਚੋਂ ਮਿਲੀ ਵਾਰਡਨ ਦੀ ਲਾਸ਼, ਵਿਦਿਆਰਥੀਆਂ ਨੇ ਚੁੱਕੇ ਕਾਲਜ ਪ੍ਰਬੰਧਕਾਂ 'ਤੇ ਸਵਾਲ

ਲੁਧਿਆਣਾ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਦੇ ਮੁੰਡਿਆਂ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਵਾਰਡਨ ਦੀ ਲਾਸ਼ ਮਿਲਣ ਨਾਲ ਕਾਲਜ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।  ਕਾਲਜ ਵੱਲੋਂ ਇਸ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਤਾਂ ਦੂਸਰੇ ਪਾਸੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ।   

Advertisement
Ludhiana ਦੇ ਨਿੱਜੀ ਕਾਲਜ ਵਿੱਚ ਪਾਣੀ ਦੀ ਟੈਂਕੀ ਚੋਂ ਮਿਲੀ ਵਾਰਡਨ ਦੀ ਲਾਸ਼,  ਵਿਦਿਆਰਥੀਆਂ ਨੇ ਚੁੱਕੇ ਕਾਲਜ ਪ੍ਰਬੰਧਕਾਂ 'ਤੇ ਸਵਾਲ
Stop
Zee News Desk|Updated: Sep 25, 2022, 11:21 AM IST

ਭਰਤ ਸ਼ਰਮਾ ( ਲੁਧਿਆਣਾ)-  ਲੁਧਿਆਣਾ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਦੇ ਮੁੰਡਿਆਂ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਲਾਸ਼ ਮਿਲਣ ਨਾਲ ਕਾਲਜ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਲਾਸ਼ ਦੀ ਪਹਿਚਾਣ ਬੀਰ ਸਿੰਘ ਵਜੋਂ ਹੋਈ ਹੈ ਜੋ ਕਿ ਇਸੇ ਹੋਸਟਲ ਦਾ ਵਾਰਡਨ ਸੀ। ਹੋਸਟਲ ਦੀ ਚੋਥੀ ਮੰਜ਼ਿਲ 'ਤੇ ਪਈ ਟੈਂਕੀ ਵਿੱਚੋਂ ਵਿਦਿਆਰਥੀਆਂ ਨੂੰ ਇਹ ਲਾਸ਼ ਦਿਖਾਈ ਦਿੱਤੀ ਜਿਸਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ। ਦੱਸਦੇਈਏ ਕਿ ਮ੍ਰਿਤਕ ਬੀਰ ਸਿੰਘ ਕਾਲਜ ਵਿੱਚ ਹੀ ਪਹਿਲਾ ਲਾਈਬ੍ਰੇਰੀਅਨ ਸੀ ਤੇ ਬਾਅਦ ਵਿੱਚ ਉਸ ਨੂੰ ਮੁੰਡਿਆਂ ਦੇ ਹੋਸਟਲ ਦਾ ਅਸਿਸਟੈਂਟ ਵਾਰਡਨ ਬਣਾ ਦਿੱਤਾ ਗਿਆ ਸੀ। 

ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ ਪਰ ਦੂਜੇ ਪਾਸੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਸਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਬੀਰ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਰ ਸਿੰਘ ਨੂੰ ਕਾਲਜ ਤੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਇਸ ਲਈ ਉਸ ਨੂੰ ਲਾਈਬ੍ਰੇਰੀਅਨ ਤੋਂ ਹੋਸਟਲ ਦਾ ਅਸਿਸਟੈਂਟ ਵਾਰਡਨ ਬਣਾ ਦਿੱਤਾ ਗਿਆ। ਪਰ ਪ੍ਰਸ਼ਾਸਨ ਵੱਲੋਂ ਬੀਰ ਸਿੰਘ ਨੂੰ ਇੱਥੋ ਵੀ ਕੱਢਣ ਦੀ ਤਿਆਰੀ ਸੀ।  

ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦਕੁਸ਼ੀ ਹੈ ਜਾਂ ਫਿਰ ਕੁਝ ਹੋਰ ਇਸ ਬਾਰੇ ਪੁਲਿਸ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। 

WATCH LIVE TV

Read More
{}{}