Home >>Punjab

Corona Cases: ਭਾਰਤ 'ਚ ਫਿਰ ਰੰਗ ਦਿਖਾਉਣ ਲੱਗਿਆ ਕੋਰੋਨਾ; ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ!

Corona Cases Updates: ਦੇਸ਼ ਦੇ ਕੁਝ ਸੂਬਿਆਂ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਸਿਹਤ ਮੰਤਰਾਲੇ ਦੀ ਚਿੰਤਾ ਵਧਾ ਦਿੱਤੀ ਹੈ। ਦਿਸ਼ਾ-ਨਿਰਦੇਸ਼ ਜਾਰੀ ਕਰਕੇ, ਮੰਤਰਾਲੇ ਨੇ ਲੋਕਾਂ ਨੂੰ ਕਈ ਚੀਜ਼ਾਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਦੇਸ਼ ਇੱਕ ਵਾਰ ਫਿਰ ਕੋਰੋਨਾ ਨੂੰ ਲੈ ਕੇ ਅਲਰਟ 'ਤੇ ਹੈ।

Advertisement
Corona Cases: ਭਾਰਤ 'ਚ ਫਿਰ ਰੰਗ ਦਿਖਾਉਣ ਲੱਗਿਆ ਕੋਰੋਨਾ; ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ!
Stop
Riya Bawa|Updated: Mar 20, 2023, 12:33 PM IST

Corona Cases Updates: ਭਾਰਤ 'ਚ ਕੋਰੋਨਾ ਨੇ ਇੱਕ ਵਾਰ ਫਿਰ ਤੋਂ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕੋਵਿਡ-19 ਦੇ ਮਾਮਲੇ ਰੋਜ਼ਾਨਾ ਵਧਦੇ ਨਜ਼ਰ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ ਨਵੇਂ (Corona Cases) ਕੇਸਾਂ ਦੀ ਗਿਣਤੀ 1000 ਨੂੰ ਪਾਰ ਕਰ ਗਈ ੜਹੈ। 130 ਦਿਨਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੱਕ ਦਿਨ ਵਿੱਚ ਇਸ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1,000 ਨੂੰ ਪਾਰ ਕਰ ਗਈ ਹੈ। ਪਿਛਲੇ ਸੱਤ ਦਿਨਾਂ ਵਿੱਚ ਕੋਰੋਨਾ ਦੇ ਮਾਮਲੇ (Corona Cases) ਤੇਜ਼ੀ ਨਾਲ ਵਧੇ ਹਨ। ਸ਼ਨੀਵਾਰ ਨੂੰ, ਭਾਰਤ ਵਿੱਚ 1,071 ਨਵੇਂ ਕੇਸ ਦਰਜ ਕੀਤੇ ਗਏ, ਜੋ ਕਿ ਪਿਛਲੇ ਸਾਲ 9 ਨਵੰਬਰ ਤੋਂ ਬਾਅਦ ਸਭ ਤੋਂ ਵੱਧ ਹੈ।

ਦੇਸ਼ ਦੇ ਕੁਝ  ਸੂਬਿਆਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਸਿਹਤ ਮੰਤਰਾਲੇ ਦੀ ਚਿੰਤਾ ਵਧਾ ਦਿੱਤੀ ਹੈ। ਦਿਸ਼ਾ-ਨਿਰਦੇਸ਼ ਜਾਰੀ ਕਰਕੇ, ਮੰਤਰਾਲੇ ਨੇ ਲੋਕਾਂ ਨੂੰ ਕਈ ਚੀਜ਼ਾਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਦੇਸ਼ ਇੱਕ  ਵਾਰ ਫਿਰ ਕੋਰੋਨਾ ਨੂੰ ਲੈ ਕੇ ਅਲਰਟ 'ਤੇ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਕੀ ਅੰਮ੍ਰਿਤਪਾਲ ਸਿੰਘ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ ? ਮਾਮਲਾ ਪਹੁੰਚਿਆ ਹਾਈ ਕੋਰਟ; ਜਾਣੋ ਕੀ ਹੈ ਨਵੀਂ ਅਪਡੇਟ

ਮੰਤਰਾਲੇ ਨੇ ਕਿਹਾ, ਜੇਕਰ ਤੁਹਾਨੂੰ 5 ਦਿਨਾਂ ਤੋਂ ਵੱਧ ਸਮੇਂ ਤੱਕ ਸਾਹ ਲੈਣ ਵਿੱਚ ਮੁਸ਼ਕਲ, ਬੁਖਾਰ ਅਤੇ ਖੰਘ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਗੰਭੀਰ ਲੱਛਣਾਂ ਜਾਂ ਤੇਜ਼ ਬੁਖਾਰ ਦੀ ਸਥਿਤੀ ਵਿੱਚ, ਤੁਸੀਂ ਡਾਕਟਰ ਦੀ ਸਲਾਹ 'ਤੇ ਪੰਜ ਦਿਨਾਂ ਲਈ ਰੈਮਡੇਸਿਵਿਰ ਦੇਣ ਬਾਰੇ ਵਿਚਾਰ ਕਰ ਸਕਦੇ ਹੋ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ 'ਤੇ ਜਨਵਰੀ ਦੇ ਮਹੀਨੇ ਚਰਚਾ ਕੀਤੀ ਗਈ ਸੀ।

ਰਾਸ਼ਟਰੀ ਰਾਜਧਾਨੀ 'ਚ ਵੀ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਦਿੱਲੀ ਵਿੱਚ ਇਸ ਸਮੇਂ ਦੌਰਾਨ 235 ਨਵੇਂ ਕੇਸ ਦਰਜ ਕੀਤੇ ਗਏ ਹਨ। ਐਤਵਾਰ ਨੂੰ ਦਿੱਲੀ ਵਿੱਚ 72 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਵਿੱਚ ਵੀ ਸੰਕਰਮਣ ਵੱਧ ਰਿਹਾ ਹੈ।

Read More
{}{}