Home >>Punjab

ਦੇਸ਼ ਭਰ 'ਚ ਹੋ ਰਹੀ ਮੌਕ ਡਰਿੱਲ; ਦੇਖੋ ਵੱਖ- ਵੱਖ ਸੂਬਿਆਂ ਦੀ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ

Mockdrill Corona preparations News: ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਲੈ ਕੇ ਅੱਜ ਦੇਸ਼ ਭਰ ਦੇ ਕੋਵਿਡ ਸਿਹਤ ਕੇਂਦਰਾਂ ਵਿੱਚ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਕਈ ਥਾਵਾਂ 'ਤੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਅਧੂਰੀਆਂ ਪਾਈਆਂ ਗਈਆਂ, ਜਦਕਿ ਕਈ ਥਾਵਾਂ 'ਤੇ ਤਿਆਰੀਆਂ ਨਹੀਂ ਹੋਈਆਂ। 

Advertisement
ਦੇਸ਼ ਭਰ 'ਚ ਹੋ ਰਹੀ ਮੌਕ ਡਰਿੱਲ; ਦੇਖੋ ਵੱਖ- ਵੱਖ ਸੂਬਿਆਂ ਦੀ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ
Stop
Zee News Desk|Updated: Dec 27, 2022, 02:28 PM IST

Corona Mockdrill preparations News:  ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ। ਇਸ ਦੇ ਚੱਲਦਿਆਂ ਭਾਰਤ ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਸਾਰੇ ਸੂਬਿਆਂ ਨੇ ਕੋਰੋਨਾ ਦੇ ਇਸ ਨਵੇਂ ਰੂਪ ਨਾਲ ਨਜਿੱਠਣ ਲਈ ਜ਼ਿਲ੍ਹੇ ਵਿਚ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਦੌਰਾਨ ਕੋਰੋਨਾ ਦੇ ਵਧਦੇ ਖਤਰੇ ਨੂੰ ਵੇਖਦਿਆਂ ਅੱਜ ਪੂਰੇ ਦੇਸ਼ ਵਿਚ ਮੌਕ ਡਰਿੱਲ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਇਸ ਦੌਰਾਨ ਦੇਸ਼ ਦੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕੌਮੀ ਰਾਜਧਾਨੀ ਦਿੱਲੀ ਤੇ ਇਸ ਦੇ ਨਾਲ ਨੇੜੇ ਹਸਪਤਾਲਾਂ ਦਾ ਜਾਇਜ਼ਾ ਲਿਆ ਅਤੇ ਕੋਰੋਨਾ ਸਬੰਧੀ ਤਿਆਰੀਆਂ ਵੇਖੀਆਂ।  

ਇਸ ਤਰ੍ਹਾਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸਿਹਤ ਮੰਤਰੀਆਂ ਵੱਲੋਂ ਮੌਕ ਡਰਿੱਲ ਕੀਤੀ ਗਈ ਅਤੇ ਹਸਪਤਾਲਾਂ ਦਾ ਜਾਇਜ਼ਾ ਲਿਆ ਗਿਆ ਹੈ। ਇਸ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਵੀ ਮੁਹਾਲੀ ਦੇ ਹਸਪਤਾਲ ਦਾ ਜਾਇਜ਼ਾ ਲਿਆ। ਲੁਧਿਆਣਾ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਵੱਲੋਂ ਜਾਰੀ ਮੌਕ ਡਰਿੱਲ ਦੇ ਹੁਕਮਾਂ ਅਨੁਸਾਰ ਐਸ.ਐਮ.ਓ ਅਤੇ ਨੋਡਲ ਅਫ਼ਸਰ ਨੇ ਆਈ.ਸੀ.ਯੂ ਦਾ ਨਿਰੀਖਣ ਕਰਦਿਆਂ ਕਿਹਾ ਕਿ ਪ੍ਰਬੰਧ ਮੁਕੰਮਲ ਹਨ। 

ਨੋਡਲ ਅਫਸਰ ਨੇ ਦੱਸਿਆ ਕਿ 2 ਵਾਰਡ ਬਣਾਏ ਗਏ ਹਨ, ਜਿਸ ਵਿੱਚ ਆਈਸੋਲੇਸ਼ਨ ਵਾਰਡ ਅਤੇ ਆਈ.ਸੀ.ਯੂ. ਸ਼ਾਮਲ ਹਨ, ਜਿਸ ਵਿੱਚ 180 ਬੈੱਡ ਅਤੇ 48 ਵੈਂਟੀਲੇਟਰ ਹਨ। ਇਸ ਤੋਂ ਇਲਾਵਾ ਐਨ 95 ਮਾਸਕ ਅਤੇ ਪੀਪੀ ਕਿੱਟਾਂ ਦਾ ਵੀ ਪੂਰਾ ਸਟਾਕ ਮੌਜੂਦ ਹੈ। ਲੁਧਿਆਣਾ ਦੇ ਸਿਵਲ ਹਸਪਤਾਲ 'ਚ ਆਕਸੀਜਨ ਪਲਾਂਟ ਵੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦਵਾਈਆਂ ਸਬੰਧੀ ਵੀ ਮੰਗ ਭੇਜੀ ਗਈ ਹੈ।

ਇਹ ਵੀ ਪੜ੍ਹੋ: Visakhapatnam Gas Leak: ਫਾਰਮਾ ਫੈਕਟਰੀ 'ਚ ਗੈਸ ਲੀਕ ਹੋਣ ਹੋਇਆ ਵੱਡਾ ਧਮਾਕਾ; 4 ਲੋਕਾਂ ਦੀ ਹੋਈ ਮੌਤ

ਇਸ ਦੌਰਾਨ ਕਈ ਥਾਵਾਂ 'ਤੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਅਧੂਰੀਆਂ ਪਾਈਆਂ ਗਈਆਂ, ਜਦਕਿ ਕਈ ਥਾਵਾਂ 'ਤੇ ਤਿਆਰੀਆਂ ਹੋਈਆਂ ਹੀ ਨਹੀਂ। ਰਾਜਸਥਾਨ ਦੇ ਅਜਮੇਰ ਦੇ ਜਵਾਹਰ ਲਾਲ ਨਹਿਰੂ ਹਸਪਤਾਲ 'ਚ ਆਕਸੀਜਨ ਪਲਾਂਟ ਬੰਦ ਪਾਇਆ ਗਿਆ। ਇਸ ਨੂੰ ਜਲਦ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਦੂਜੇ ਪਾਸੇ ਭੋਪਾਲ ਦੇ ਜ਼ਿਲ੍ਹਾ ਹਸਪਤਾਲ 'ਚ ਮੌਕਡ੍ਰਿਲ ਦੌਰਾਨ ਪਤਾ ਲੱਗਾ ਹੈ ਕਿ ਆਕਸੀਜਨ ਪਲਾਂਟ 'ਚ ਡੇਢ ਮਹੀਨੇ ਤੋਂ ਬਿਜਲੀ ਦਾ ਕੱਟ ਲੱਗਾ ਹੋਇਆ ਹੈ।

 

ਚੰਡੀਗੜ੍ਹ 
ਕੇਂਦਰ ਦੇ ਹੁਕਮਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਵੱਲੋਂ ਅੱਜ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਐਮਰਜੈਂਸੀ ਮੌਕ ਡਰਿੱਲ ਕਰਵਾਈ ਗਈ। ਹਾਲ ਹੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤੇ ਸਨ। ਇਸ ਦੇ ਨਾਲ ਹੀ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਲੱਛਣਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ। 

Read More
{}{}