Home >>Punjab

Congress and AAP Alliance: ਦਿੱਲੀ 'ਚ ਕਾਂਗਰਸ ਅਤੇ 'ਆਪ' ਦਾ ਹੋਇਆ ਗਠਜੋੜ, ਪੰਜਾਬ 'ਚ ਵੀ ਗਲੇਗੀ ਦਾਲ?

Congress and AAP Alliance: ਗਠਜੋੜ ਸਮਝੌਤੇ ਤਹਿਤ ਇਸ ਤੋਂ ਇਲਾਵਾ ਦੋ ਹੋਰ ਰਾਜਾਂ ਵਿੱਚ ਵੀ ‘ਆਪ’ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਫੈਸਲਾ ਕਰ ਲਿਆ ਗਿਆ ਹੈ।

Advertisement
Congress and AAP Alliance: ਦਿੱਲੀ 'ਚ ਕਾਂਗਰਸ ਅਤੇ 'ਆਪ' ਦਾ ਹੋਇਆ ਗਠਜੋੜ, ਪੰਜਾਬ 'ਚ ਵੀ ਗਲੇਗੀ ਦਾਲ?
Stop
Manpreet Singh|Updated: Feb 22, 2024, 01:24 PM IST

Congress and AAP Alliance:  ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਅਤੇ ਵਿਚਾਲੇ ਗਠਜੋੜ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਜਾਣਕਾਰੀ ਮਿਲੀ ਰਹੀ ਹੈ ਕਿ 'ਆਪ' 4 ਸੀਟਾਂ 'ਤੇ ਚੋਣ ਲੜ ਸਕਦੀ ਹੈ। ਜਦਕਿ ਕਾਂਗਰਸ ਪਾਰਟੀ ਤਿੰਨ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ। ਕਾਂਗਰਸ ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ ਅਤੇ ਚਾਂਦਨੀ ਚੌਕ ਸੀਟਾਂ ਤੋਂ ਚੋਣ ਲੜ ਸਕਦੀ ਹੈ। ਜਦਕਿ ਆਮ ਆਮਦੀ ਪਾਰਟੀ ਨਵੀਂ ਦਿੱਲੀ, ਉੱਤਰੀ-ਪੱਛਮੀ ਦਿੱਲੀ, ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਦੀਆਂ ਸੀਟਾਂ 'ਤੇ ਚੋਣ ਲੜ ਸਕਦੀ ਹੈ।

ਸੂਤਰਾਂ ਮੁਤਾਬਿਕ ਗਠਜੋੜ ਸਮਝੌਤੇ ਤਹਿਤ ਇਸ ਤੋਂ ਇਲਾਵਾ ਦੋ ਹੋਰ ਰਾਜਾਂ ਵਿੱਚ ਵੀ ‘ਆਪ’ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਫੈਸਲਾ ਕਰ ਲਿਆ ਗਿਆ ਹੈ।। ਵੰਡ ਦੇ ਜਿਸ ਫਾਰਮੂਲੇ 'ਤੇ ਕੰਮ ਕੀਤਾ ਗਿਆ ਹੈ, ਉਸ ਮੁਤਾਬਿਕ 'ਆਪ' ਦਿੱਲੀ 'ਚ 4 ਸੀਟਾਂ 'ਤੇ ਚੋਣ ਲੜੇਗੀ, ਜਦਕਿ ਕਾਂਗਰਸ ਨੂੰ 3 ਸੀਟਾਂ ਦਿੱਤੀਆਂ ਜਾਣਗੀਆਂ। ਜਦਕਿ ਹਰਿਆਣਾ ਵਿੱਚ ਕਾਂਗਰਸ ਇੱਕ ਸੀਟ ਆਮ ਆਦਮੀ ਪਾਰਟੀ ਨੂੰ ਅਤੇ 2 ਸੀਟਾਂ ਗੁਜਰਾਤ ਵਿੱਚ ਦੇਵੇਗੀ। ਇਸ ਦਾ ਅਧਿਕਾਰਕ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab Cabinet Meeting: 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਪੰਜਾਬ ਦਾ ਬਜਟ, ਕੈਬਨਿਟ ਦੀ ਮੀਟਿੰਗ 'ਚ ਲਿਆ ਫ਼ੈਸਲਾ

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਲਈ ਦਿੱਲੀ 'ਚ ਸੀਟਾਂ ਦੇ ਤਾਲਮੇਲ ਨੂੰ ਲੈ ਕੇ 'ਆਪ' ਅਤੇ ਕਾਂਗਰਸ ਵਿਚਾਲੇ ਗੱਲਬਾਤ 'ਚ ਕਾਫੀ ਲੰਬੀ ਚਰਚਾ ਹੋਈ ਹੈ। ਸੀਟ ਐਡਜਸਟਮੈਂਟ ਲਈ ਗੱਲਬਾਤ 'ਆਖਰੀ ਪੜਾਅ' 'ਚ ਹੈ ਅਤੇ ਜਲਦ ਹੀ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Bathinda News: ਪਰਿਵਾਰ ਵੱਲੋਂ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ

ਫਿਲਹਾਲ ਪੰਜਾਬ ਵਿੱਚ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਵੱਖ-ਵੱਖ ਲੜਨ ਦਾ ਐਲਾਨ ਕਰ ਚੁੱਕੀਆਂ ਹਨ। ਪਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਆਪ ਅਤੇ ਕਾਂਗਰਸ ਪੰਜਾਬ ਵਿੱਚ ਮਿਲਕੇ ਚੋਣਾਂ ਲੜਦੇ ਹਨ ਤਾਂ ਪੰਜਾਬ ਦੀਆਂ 13-13 ਸੀਟਾਂ 'ਤੇ ਜਿੱਤ ਹਾਸਿਲ ਕਰ ਸਕਦੀਆਂ ਹਨ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਪੰਜਾਬ ਸਮੇਤ ਚੰਡੀਗੜ੍ਹ ਦੀ ਚੋਣ ਇੱਕਲੇ ਲੜਨ ਦਾ ਦਾਅਵਾ ਠੋਕ ਚੁੱਕੇ ਹਨ। ਪਰ ਦਿੱਲੀ ਅਤੇ ਬਾਕੀ ਸੂਬਿਆਂ ਵਿੱਚ ਵੋਟ ਸ਼ੇਅਰਿੰਗ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਹੋ ਚਰਚਾ ਚੱਲ ਰਹੀ ਹੈ ਕਿ ਪੰਜਾਬ ਵਿੱਚ ਵੀ ਦੋਵੇਂ ਪਾਰਟੀਆਂ ਦੀ ਘਿਓ ਖਿਚੜੀ ਹੋ ਸਕਦੀਆਂ ਹਨ। 

 

Read More
{}{}