Home >>Punjab

Jalandhar News: ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਚੋਣਾਂ ਦੌਰਾਨ ਸੱਤਾ ਦੀ ਦੁਰਵਰਤੋਂ ਕਰਨ ਦਾ ਲਗਾਇਆ ਇਲਜ਼ਾਮ

Jalandhar News: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਉੱਤੇ ਜੰਮੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਪੰਜਾਬ ਦੇ ਹਾਲਾਤ ਸਭ ਨੂੰ ਨਜ਼ਰ ਆ ਰਹੇ ਹਨ।

Advertisement
Jalandhar News: ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਚੋਣਾਂ ਦੌਰਾਨ ਸੱਤਾ ਦੀ ਦੁਰਵਰਤੋਂ ਕਰਨ ਦਾ ਲਗਾਇਆ ਇਲਜ਼ਾਮ
Stop
Manpreet Singh|Updated: Jul 08, 2024, 05:52 PM IST

Jalandhar News (ਰੋਹਿਤ ਬਾਂਸਲ): ਜਲੰਧਰ ਦੇ ਵੈਸਟ ਹਲਕੇ ਲਈ ਅੱਜ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਸਮਾਪਤ ਹੋ ਜਾਵੇਗਾ। ਇਸ ਤੋਂ ਪਹਿਲਾਂ ਜਲੰਧਰ ਵਿੱਚ ਕਾਂਗਰਸ ਪਾਰਟੀ ਦੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਜੀਤ ਸਿੰਘ ਔਜਲਾ ਸਮੇਤ ਕਾਂਗਰਸ ਦੇ ਕਈ ਹੋਰ ਸੀਨੀਅਰ ਆਗੂ ਮੌਜੂਦ ਰਹੇ।

ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਉੱਤੇ ਜੰਮੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਪੰਜਾਬ ਦੇ ਹਾਲਾਤ ਸਭ ਨੂੰ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਅਤੇ ਗਈਆਂ ਹਨ ਪਰ ਮੈਂ ਕਦੇ ਵੀ ਕਿਸੇ ਸਰਕਾਰ ਨੂੰ ਹਰ ਫਰੰਟ 'ਤੇ ਇਸ ਤਰ੍ਹਾਂ ਫੇਲ੍ਹ ਹੁੰਦਿਆਂ ਨਹੀਂ ਦੇਖਿਆ।

ਅੱਜ ਹਰ ਇੱਕ ਆਮ ਆਦਮੀ ਕਹਿ ਰਿਹਾ ਹੈ ਕਿ ਪੰਜਾਬ ਸਰਕਾਰ ਫੇਲ੍ਹ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਸੀ ਪਰ ਇਨ੍ਹਾਂ ਨੇ ਗੰਦਾ ਪੰਜਾਬ ਬਣਾ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਸਾਰੀ ਕਾਨੂੰਨ ਵਿਵਸਥਾ ਨੂੰ ਛੱਕੇ 'ਤੇ ਟੰਗ ਦਿੱਤਾ ਹੈ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਗੈਂਗਸਟਰ ਦਲਜੀਤ ਸਿੰਘ ਭਾਣਾ ਨੂੰ ਜੇਲ੍ਹ ਤੋਂ ਸਿਰਫ਼ ਇਸ ਲਈ ਰਿਹਾਅ ਕੀਤਾ ਗਿਆ ਸੀ ਕਿਉਂਕਿ ਉਹ ‘ਆਪ’ ਲਈ ਪ੍ਰਚਾਰ ਕਰ ਸਕੇ।

ਰਾਜਾ ਵੜਿੰਗ ਨੇ ਕਿਹਾ ਕਿ ਦਲਜੀਤ ਸਿੰਘ ਭਾਣਾ ਨੂੰ ਇੱਕ ਸਾਜ਼ਿਸ਼ ਤਹਿਤ ਜੇਲ੍ਹ ਵਿੱਚੋਂ ਬਾਹਰ ਕੱਢਿਆ ਗਿਆ ਸੀ। ਪਰ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਉਸ ਦੀ ਪੈਰੋਲ ਖ਼ਤਮ ਕਰ ਦਿੱਤੀ ਹੈ, ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਸ਼ਰਾਬ ਪਿਲਾ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ- ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਸਖ਼ਤੀ ਦਿਖਾਉਣੀ ਚਾਹੀਦੀ ਹੈ, ਤਾਂ ਜੋ ਸਾਫ ਸੁਥਰੀਆਂ ਚੋਣਾਂ ਕਰਵਾਈਆਂ ਜਾ ਸਕਣ।

ਉਨ੍ਹਾਂ ਨੇ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਸਿਖਰ 'ਤੇ ਪਹੁੰਚ ਗਿਆ ਹੈ। ‘ਆਪ’ ਸਰਕਾਰ ਦੌਰਾਨ ਸੂਬੇ ਵਿੱਚ ਚਾਰ ਗੁਣਾ ਨਸ਼ਾ ਫੈਲ ਚੁੱਕਾ ਹੈ। ਲੁਧਿਆਣਾ 'ਚ ਹਿੰਦੂ ਨੇਤਾ 'ਤੇ ਹਮਲਾ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਉਹ ਵੀ ਮੁੱਖ ਮੰਤਰੀ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ। ਅਜਿਹੇ 'ਚ ਲੋਕਾਂ ਦਾ ਤੁਹਾਡੇ ਤੋਂ ਵਿਸ਼ਵਾਸ ਉੱਠ ਗਿਆ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਗਵਨਰ ਬਨਵਾਰੀ ਲਾਲ ਪਰੋਹਿਤ ਵੱਲੋਂ ਲੁਧਿਆਣਾ ਵਿੱਚ ਸ਼ਿਵ ਸੈਨਾ ਦੇ ਆਗੂ ਨਾਲ ਮੁਲਕਾਤ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸ਼ਿਵ ਸੈਨਾ ਦੇ ਜ਼ਖਮੀ ਵਰਕਰ ਦਾ ਹਾਲ-ਚਾਲ ਪੁੱਛਣ ਗਏ ਸੀ ਅਤੇ ਬਿਆਨ ਦਿੱਤਾ ਕਿ ਮੈਂ ਖੁਦ ਇਸ ਮਾਮਲੇ ਨੂੰ ਦੇਖਣ ਰਿਹਾ ਹਾਂ, ਪਰ ਕਿ ਤੁਸੀਂ ਸਿੱਧੂ ਮੂਸੇਵਾਲਾ ਦੇ ਮਾਮਲੇ 'ਤੇ ਧਿਆਨ ਦਿਓਗੇ? ਕੀ ਗਵਰਨਰ ਪੰਜਾਬ ਕਦੇ ਪਿੰਡ ਮੂਸੇ 'ਚ ਜਾਣਗੇ? ਤੁਸੀਂ ਸਿਰਫ਼ ਇੱਕ ਵਰਗ ਦਾ ਨਹੀਂ, ਪੂਰੇ ਪੰਜਾਬ ਦੇ ਗਵਰਨਰ ਹੋ।

ਗੁਰਦਾਸਪੁਰ ਵਿੱਚ ਕੱਲ੍ਹ 30 ਮਿੰਟ ਤੱਕ ਫਾਇਰਿੰਗ ਹੋਈ ਹੈ। 250 ਤੋਂ ਵੱਧ ਗੋਲੀਆਂ ਚੱਲੀਆਂ, 4 ਦੀ ਮੌਤ 7 ਜਖ਼ਮੀ ਹੋਏ ਹਨ। ਗਵਨਰ ਪੰਜਾਬ ਕੀ ਇਸ ਮਾਮਲੇ 'ਚ  ਉਨ੍ਹਾਂ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਹਨ। ਉਸ ਇਸ ਮੁੱਦੇ 'ਤੇ ਕਾਰਵਾਈ ਕਰਨਗੇ? ਗੈਂਗਸਟਰ ਨੂੰ ਗਲਤ ਤਰੀਕੇ ਨਾਲ ਪੈਰੋਲ ਮਿਲਣ ਅਤੇ ਉਸ ਗੈਂਗਸਟਰ ਦਾ ਘਰ ਗਲਤ ਢੰਗ ਨਾਲ ਆਦਮਪੁਰ ਵਿੱਚ ਦਿਖਾਏ ਜਾਣ ਨੂੰ ਲੈਕੇ ਡੀਸੀ ਅਤੇ ਪੁਲਿਸ ਤੇ ਗਵਰਨਰ ਕਾਰਵਾਈ ਕਰਨਗੇ?

ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਕੋਲ ਅੱਜ ਸਰਕਾਰ ਨੂੰ ਸਬਕ ਸਿਖਾਉਣ ਦਾ ਮੌਕਾ ਹੈ। ਅੱਜ ਜਲੰਧਰ ਵਿਚ 25 ਡੀਐਸਪੀ ਨਿਯੁਕਤ ਕੀਤੇ ਗਏ ਹਨ ਅਤੇ ਇਸ ਥਾਂ 'ਤੇ ਸਿਰਫ 24 ਵਾਰਡ ਸਨ, 2 ਸੀਨੀਅਰ ਅਧਿਕਾਰੀ ਔਰਤਾਂ ਨੂੰ 12 ਹਜ਼ਾਰ ਸੂਟ ਦੇਣ ਲਈ ਡਿਊਟੀ 'ਤੇ ਲਗਾ ਦਿੱਤੇ ਗਏ ਹਨ।

ਗੁਰਜੀਤ ਔਜਲਾ ਨੇ ਕਿਹਾ ਕਿ ਅੱਜ ਸਰਕਾਰ ਦੀ ਹਾਲਤ ਸਭ ਦੇ ਸਾਹਮਣੇ ਹੈ। ਅੱਜ ਸੂਬੇ ਵਿੱਚ ਕਾਨੂੰਨ ਦੀ ਕੋਈ ਵੀ ਵਿਅਕਤੀ ਪਾਲਣਾ ਨਹੀਂ ਕਰ ਰਿਹਾ। ਮੁੱਖ ਮੰਤਰੀ ਦੇ ਪਰਿਵਾਰ 'ਤੇ ਦੋਸ਼ ਲੱਗ ਰਹੇ ਹਨ ਅਤੇ ਮੁੱਖ ਮੰਤਰੀ ਇਸ ਬਾਰੇ ਗੱਲ ਨਹੀਂ ਕਰ ਰਹੇ। ਇਸ ਸਰਕਾਰ ਦੇ ਕਾਰਜਕਾਲ ਵਿੱਚ ਐਮ.ਸੀ. ਚੋਣਾਂ 2 ਸਾਲਾਂ ਤੋਂ ਨਹੀਂ ਹੋਈਆਂ ਹਨ। ਸਰਕਾਰ ਪਹਿਲਾਂ ਹੀ ਚੋਣਾਂ ਤੋਂ ਭੱਜ ਰਹੀ ਹੈ, ਕਿਉਂਕਿ ਸਰਕਾਰ ਜਾਣਦੀ ਹੈ ਕਿ ਉਹ ਚੋਣਾਂ ਜਿੱਤਣ ਵਾਲੀ ਨਹੀਂ ਹੈ। CM ਅੱਜ ਲੋਕਾਂ ਨੂੰ ਧਮਕੀ ਦੇ ਰਹੇ ਹਨ ਕਿ ਜੇਕਰ MLA ਨਾ ਜਿੱਤੇ ਤਾਂ ਵਿਕਾਸ ਨਹੀਂ ਹੋਵੇਗਾ, ਲੋਕਾਂ ਨੂੰ ਇਸ ਬਾਰੇ ਸੋਚਣਾ ਪਵੇਗਾ।

Read More
{}{}