Home >>Punjab

Health Officers Rally: ਕਮਿਊਨਿਟੀ ਹੈਲਥ ਅਫ਼ਸਰ 6 ਜੁਲਾਈ ਨੂੰ ਜਲੰਧਰ 'ਚ ਕਰਨਗੇ ਰੈਲੀ

Health Officers Rally: ਪੰਜਾਬ ਦੇ ਸਿਹਤ ਅਫ਼ਸਰਾਂ ਨੇ ਜਲੰਧਰ ਵਿੱਚ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ।

Advertisement
Health Officers Rally: ਕਮਿਊਨਿਟੀ ਹੈਲਥ ਅਫ਼ਸਰ 6 ਜੁਲਾਈ ਨੂੰ ਜਲੰਧਰ 'ਚ ਕਰਨਗੇ ਰੈਲੀ
Stop
Ravinder Singh|Updated: Jul 04, 2024, 02:34 PM IST

Health Officers Rally:  ਪੰਜਾਬ ਦੇ 110 ਬਲਾਕਾਂ ਦੇ ਕਮਿਊਨਿਟੀ ਹੈਲਥ ਅਫ਼ਸਰ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਹੈਲਥ ਅਫਸਰਾਂ ਨੇ ਜਲੰਧਰ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੈ।  ਆਗੂਆਂ ਨੇ ਦੱਸਿਆ ਕਿ 6 ਜੁਲਾਈ ਨੂੰ ਜਲੰਧਰ ਵਿੱਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਉਨ੍ਹਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੀਐੱਚਓ ਇਸ ਰੈਲੀ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਆਪਣੀਆਂ ਮੰਗਾਂ ਦੁਹਰਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਮੌਜੂਦਾ ਤਨਖ਼ਾਹ ਵਿੱਚ 5000 ਰੁਪਏ ਦਾ ਵਾਧਾ ਕਰੇ ਤੇ ਉਨ੍ਹਾਂ ਦਾ ਪਿਛਲੇ 5 ਸਾਲ ਦਾ ਬਕਾਇਆ ਜਾਰੀ ਕਰੇ।

ਐਨਐੱਚਐਮ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗ ਸਿਹਤ ਬੀਮਾ ਦੇਵੇ, 3 ਸਾਲ ਅਤੇ 5 ਸਾਲ ਵਾਲਾ ਲਾਇਲਟੀ ਬੋਨਸ ਜਾਰੀ ਕਰੇ ਤੇ ਜੋ ਨਵਾਂ ਇਨਸੈਂਟਿਵ ਪ੍ਰੋਫਰਮਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਵਾਪਸ ਲਵੇ। ਆਗੂਆਂ ਵੱਲੋਂ ਦੱਸਿਆ ਗਿਆ ਕਿ ਆਪਣੀਆਂ ਉਕਤ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਬਹੁਤ ਵਾਰ ਮੀਟਿੰਗ ਕੀਤੀ ਗਈ ਪਰ ਕਿਸੇ ਵੱਲੋਂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਜਿਸ ਤੋਂ ਮਜਬੂਰ ਹੋਕੇ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : Exercise for Belly Fat: ਪੇਟ ਦੀ ਚਰਬੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ, ਤਾਂ ਰੋਜ਼ 10 ਮਿੰਟ ਲਈ ਕਰੋ ਇਹ 3 ਕਸਰਤਾਂ

ਅਸੀਂ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਭੇਜ ਚੁੱਕੇ ਹਾਂ ਪਰ ਉਨ੍ਹਾਂ ਵੱਲੋਂ ਵੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ। ਜੇ ਰੈਲੀ ਤੋਂ ਬਾਅਦ ਵੀ ਸਾਡੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ ਮਜਬੂਰਨ ਉਨ੍ਹਾਂ ਨੂੰ ਅਣਮਿਥੇ ਸਮੇਂ ਲਈ ਸਾਰੀਆਂ ਸਿਹਤ ਸਹੂਲਤਾਂ ਠੱਪ ਕਰਨੀਆਂ ਪੈਣਗੀਆਂ ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੋਏਗਾ ਅਤੇ ਇਸਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਅਤੇ ਸਰਕਾਰ ਦੀ ਹੋਏਗੀ।

ਇਹ ਵੀ ਪੜ੍ਹੋ : Batala News: ਪਿੰਡ ਦੇ ਸ਼ਾਮਸ਼ਾਨਘਾਟ 'ਤੇ ਬਾਬੇ ਦੇ ਕਰਿੰਦਿਆਂ ਨੇ ਕੀਤਾ ਕਬਜ਼ਾ; ਕਾਰਵਾਈ ਨਾ ਹੋਣ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ

Read More
{}{}