Home >>Punjab

Vijay Diwas News: ਭਾਰਤ-ਪਾਕਿਸਤਾਨ ਜੰਗ ਦੇ ਯੋਧੇ ਲੈਫਟੀਨੈਂਟ ਕਰਤਾਰ ਸਿੰਘ ਗਿੱਲ ਦੀ ਯਾਦਗਰ ਉਸਾਰੀ

 Vijay Diwas News: ਤਹਿਸੀਲ ਨਾਭਾ ਦੇ ਨੇੜਲੇ ਪਿੰਡ ਪੇਧਨ ਵਿਖੇ ਦੂਜੀ ਸੰਸਾਰ ਜੰਗ ਅਤੇ 1947-48 ਦੌਰਾਨ ਹੋਈ ਭਾਰਤ ਪਾਕਿਸਤਾਨ ਜੰਗ ਦੇ ਯੋਧੇ ਦੀ ਯਾਦਗਾਰ ਉਸਾਰੀ ਗਈ।

Advertisement
Vijay Diwas News: ਭਾਰਤ-ਪਾਕਿਸਤਾਨ ਜੰਗ ਦੇ ਯੋਧੇ ਲੈਫਟੀਨੈਂਟ ਕਰਤਾਰ ਸਿੰਘ ਗਿੱਲ ਦੀ ਯਾਦਗਰ ਉਸਾਰੀ
Stop
Ravinder Singh|Updated: Dec 16, 2023, 02:59 PM IST

Vijay Diwas News:  ਤਹਿਸੀਲ ਨਾਭਾ ਦੇ ਨੇੜਲੇ ਪਿੰਡ ਪੇਧਨ ਵਿਖੇ ਦੂਜੀ ਸੰਸਾਰ ਜੰਗ ਅਤੇ 1947-48 ਦੌਰਾਨ ਹੋਈ ਭਾਰਤ ਪਾਕਿਸਤਾਨ ਜੰਗ ਦੇ ਜੰਗੀ ਯੋਧੇ ਰਸਾਲਦਾਰ ਆਨਰੇਰੀ ਲੈਫਟੀਨੈਂਟ ਕਰਤਾਰ ਸਿੰਘ ਗਿੱਲ ਵੀ ਆਰ ਸੀ ਐਂਡ ਬਾਰ (Vrc&Bar) ਦੀ ਯਾਦਗਾਰ ਵਿੱਚ ਗਿੱਲ ਪਰਿਵਾਰ ਵੱਲੋਂ ਉਨ੍ਹਾਂ ਦੀ ਇਕ ਪ੍ਰਭਾਵਸ਼ਾਲੀ ਯਾਦਗਾਰ ਉਸਾਰੀ ਗਈ।

ਜਿੱਥੇ ਉਹਨਾਂ ਦਾ ਪਿੰਡ ਦੇ ਵਿੱਚ ਇੱਕ ਬੁੱਤ ਲਗਾਇਆ ਗਿਆ, ਬੁੱਤ ਦੀ ਘੁੰਡ ਚੁਕਾਈ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ! ਕਰਤਾਰ ਸਿੰਘ ਗਿੱਲ ਨੂੰ 1947-48 ਦੀ ਲੜਾਈ ਦੌਰਾਨ ਇਕ ਹੀ ਲੜਾਈ ਵਿਚ ਦੋ ਵੀਰ ਚੱਕਰਾਂ ਸਨਮਾਨਿਤ ਗਿਆ ਸੀ। ਅਜਿਹਾ ਭਾਰਤੀ ਫੌਜ ਦੇ ਇਤਿਹਾਸ ਵਿਚ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਯੋਧੇ ਨੂੰ ਇਕ ਹੀ ਲੜਾਈ ਵਿਚ ਦੋ ਵੀਰ ਚੱਕਰਾਂ ਨਾਲ ਸਨਮਾਨਿਤ ਕੀਤਾ ਗਿਆ ਹੋਵੇ।

ਕਰਤਾਰ ਸਿੰਘ ਸ ਅਜਿਹੇ ਯੋਧੇ ਹਨ ਜਿਨ੍ਹਾਂ ਨੇ 7ਵੀਂ ਲਾਈਟ ਕੈਵਲਰੀ ਦੇ ਚਾਰਲੀ (ਸਿੱਖ) ਸਕਾਊਡਰਨ ਵਿੱਚ ਦੁਸ਼ਮਣ ਤੋਂ ਜੋਜੀਲਾ ਦੇ ਪਹਾੜਾਂ ਨੂੰ ਖੋਹ ਕੇ ਆਜ਼ਾਦ ਕਰਵਾਇਆ ਸੀ। ਉਨ੍ਹਾਂ ਦਾ ਟੈਂਕ ਸਟੂਅਰਟ ਮਾਰਕ-4 ਹੀ ਇੱਕੋ-ਇੱਕ ਅਜਿਹਾ ਟੈਂਕ ਹੈ ਜਿਸ ਨੇ ਦੁਨੀਆਂ ਦੇ ਸਭ ਤੋਂ ਉਚੇ ਅਤੇ ਬਰਫ਼ੀਲੇ 11575 ਫੁੱਟ ਦੀ ਉਚਾਈ ਤੇ ਟੈਂਕ ਯੁੱਧ ਕੀਤਾ ਸੀ ਅਤੇ ਜਿੱਤਿਆ ਹੈ।

ਅੱਜ ਉਨ੍ਹਾਂ ਦੇ ਗਿੱਲ ਪਰਿਵਾਰ ਨੇ ਸੇਵਾ ਪੰਜਾਬ ਦੇ ਸਹਿਯੋਗ ਨਾਲ ਅਤੇ ਰੈਜੀਮੈਂਟ ਦੇ ਕਮਾਂਡੈਂਟ ਰਹੇ ਕਰਨਲ ਜੇ ਡੀ ਐਸ ਜਿੰਦ ਸਾਬ ਜੀ ਦੀ ਨਿਗਰਾਨੀ ਹੇਠ ਟੈਂਕ ਤੇ ਬੁੱਤ ਸਥਾਪਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕੇ ਦੇ ਸਾਬਕਾ ਫੌਜੀਆਂ ਤੇ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੇ ਬਲਾਕਾਂ ਵਿੱਚੋਂ ਭਾਰੀ ਗਿਣਤੀ ਸੇਵਾ ਪੰਜਾਬ ਦੇ ਮੈਂਬਰ ਸਹਿਬਾਨਾਂ ਤੇ ਅਹੁਦੇਦਾਰ ਸਹਿਬਾਨਾਂ ਨੇ ਹਿੱਸਾ ਲਿਆ।

ਇਸ ਦੇ ਨਾਲ ਹੀ 1971 ਦੀ ਲੜਾਈ ਦਾ ਵਿਜੇ ਦਿਵਸ ਵੀ ਮਨਾਇਆ ਗਿਆ। ਸ਼ਹੀਦ ਕਰਤਾਰ ਸਿੰਘ ਗਿੱਲ ਦੀ ਧੀ ਇਸ ਮੌਕੇ ਉਤੇ ਭਾਵੁਕ ਹੋ ਗਈ। ਉਨ੍ਹਾਂ ਆਪਦੇ ਪਿਤਾ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਬਹੁਤ ਚੰਗੇ ਇਨਸਾਨ ਸਨ। ਸ਼ਹੀਦ ਕਰਤਾਰ ਸਿੰਘ ਦੇ ਪੁੱਤਰ ਨੇ ਕਿਹਾ ਕਿ ਸਾਡੇ ਇਸ ਪਿੰਡ ਦੀ ਨੁਹਾਰ ਬਦਲੀ ਜਾਵੇ।

ਇਹ ਵੀ ਪੜ੍ਹੋ : Parliament Security Breach: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ ਵਿੱਚ ਹੋਇਆ ਵੱਡਾ ਖੁਲਾਸਾ! ਜਾਣੋ ਪੂਰਾ ਅਪਡੇਟ

ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿੰਨਾ ਪਿੰਡ ਵਿੱਚ ਪੈਸਾ ਲੱਗੇਗਾ ਉੱਨਾ ਪੈਸਾ ਅਸੀਂ ਆਪਦੇ ਕੋਲੋਂ ਵੀ ਲਗਾ ਦੇਵਾਂਗੇ। ਸਾਬਕਾ ਸੈਨਿਕ ਹਰਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 1971 ਦੀ ਲੜਾਈ ਦਾ ਵਿਜੇ ਦਿਵਸ ਵੀ ਮਨਾਇਆ ਗਿਆ ਤੇ ਕਰਤਾਰ ਸਿੰਘ ਗਿੱਡ ਦੀਆਂ ਯਾਦਾਂ ਨੂੰ ਯਾਦ ਕੀਤਾ ਜਿਨਾਂ ਨੇ ਦੇਸ਼ ਲਈ ਵੱਡੀ ਕੁਰਬਾਨੀ ਕੀਤੀ ਸੀ।

ਇਹ ਵੀ ਪੜ੍ਹੋ : Punjab Crime News: NCRB ਨੇ ਲਾਪਤਾ ਲੋਕਾਂ ਦੇ ਅੰਕੜੇ ਕੀਤੇ ਜਾਰੀ, ਪੰਜਾਬ ਦਾ ਡਾਟਾ ਹੈਰਾਨ ਕਰਨ ਵਾਲਾ

Read More
{}{}