Home >>Punjab

CM Bhagwant Mann:ਸੀਐਮ ਮਾਨ ਦਿੱਲੀ ਹਵਾਈ ਅੱਡੇ ਉਪਰ ਪੰਜਾਬ ਦੇ ਲੋਕਾਂ ਲਈ ਸਪੈਸ਼ਲ ਕਾਊਂਟਰ ਦਾ ਅੱਜ ਕਰਨਗੇ ਉਦਘਾਟਨ

CM Bhagwant Mann:  ਸੀਐਮ ਭਗਵੰਤ ਮਾਨ ਅੱਜ ਦਿੱਲੀ ਹਵਾਈ ਅੱਡੇ ਉਪਰ ਪੰਜਾਬ ਦੇ ਲੋਕਾਂ ਦੀ ਸਹੂਲਤਾਂ ਲਈ ਸਪੈਸ਼ਲ ਕਾਊਂਟਰ ਦਾ ਉਦਘਾਟਨ ਕਰਨਗੇ। 

Advertisement
CM Bhagwant Mann:ਸੀਐਮ ਮਾਨ ਦਿੱਲੀ ਹਵਾਈ ਅੱਡੇ ਉਪਰ ਪੰਜਾਬ ਦੇ ਲੋਕਾਂ ਲਈ ਸਪੈਸ਼ਲ ਕਾਊਂਟਰ ਦਾ ਅੱਜ ਕਰਨਗੇ ਉਦਘਾਟਨ
Stop
Ravinder Singh|Updated: Aug 08, 2024, 01:27 PM IST

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਹਵਾਈ ਅੱਡੇ ਉਪਰ ਪੰਜਾਬ ਦੇ ਲੋਕਾਂ ਦੀ ਸਹੂਲਤਾਂ ਲਈ ਸਪੈਸ਼ਲ ਕਾਊਂਟਰ ਦਾ ਉਦਘਾਟਨ ਕਰਨਗੇ। ਇਸ ਕਾਊਂਟਰ ਉਪਰ ਪੰਜਾਬੀਆਂ ਨੂੰ ਵਿਸ਼ੇਸ਼ ਸਹੂਲਤਾਂ ਮਿਲਣਗੀਆਂ। ਇਹ ਕਾਊਂਟਰ ਪੰਜਾਬੀ ਐਨਆਰਆਈਜ਼ ਲਈ ਕਾਫੀ ਲਾਭਦਾਇਕ ਸਾਬਿਤ ਹੋਵੇਗਾ। ਪੰਜਾਬ ਅਤੇ ਐਨਆਰਆਈਜ਼ ਯਾਤਰੀਆਂ ਨੂੰ ਇਸ ਕਾਊਂਟਰ ਤੋਂ ਵੱਡੀ ਗਿਣਤੀ ਵਿਚ ਸਹੂਲਤਾਂ ਮਿਲਣਗੀਆਂ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦਿੱਲੀ ਏਅਰਪੋਰਟ 'ਤੇ ਪੰਜਾਬੀਆਂ ਲਈ ਸਪੈਸ਼ਲ ਕਾਊਂਟਰ ਖੁੱਲ੍ਹੇਗਾ ਅਤੇ ਪੰਜਾਬੀਆਂ ਨੂੰ ਵਿਸ਼ੇਸ਼ ਸਹੂਲਤਾਂ ਮਿਲਣਗੀਆਂ -
1. ਪੰਜਾਬ ਸਰਕਾਰ ਦਿੱਲੀ ਏਅਰਪੋਰਟ 'ਤੇ ਸੁਵਿਧਾ ਕੇਂਦਰ ਸ਼ੁਰੂ ਕਰ ਰਹੀ ਹੈ। ਇਹ ਆਈਜੀਆਈ ਏਅਰਪੋਰਟ ਟਰਮੀਨਲ-3, ਨਵੀਂ ਦਿੱਲੀ ਵਿਖੇ ਸਥਿਤ ਹੋਵੇਗਾ।
2. ਪੰਜਾਬ ਸਰਕਾਰ ਅਤੇ GMR, ਨਵੀਂ ਦਿੱਲੀ ਵਿਚਕਾਰ 12 ਜੂਨ, 2024 ਨੂੰ ਦੋ ਸਾਲਾਂ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ।
3. ਇਹ ਸਹੂਲਤ 24*7 ਕੰਮ ਕਰੇਗੀ
4. ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ।
5. ਇਸ ਕੇਂਦਰ ਵਿੱਚ 2 ਇਨੋਵਾ ਕਾਰਾਂ ਹੋਣਗੀਆਂ ਜੋ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਮਦਦ ਕਰਨ ਲਈ ਉਪਲਬਧ ਹੋਣਗੀਆਂ।
6. ਯਾਤਰੀ/ਰਿਸ਼ਤੇਦਾਰ ਹਵਾਈ ਅੱਡੇ 'ਤੇ ਲਾਈਟਾਂ, ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਦੀਆਂ ਸਹੂਲਤਾਂ ਅਤੇ ਹੋਰ ਲੋੜੀਂਦੀ ਸਹਾਇਤਾ ਲਈ ਮਦਦ ਲੈ ਸਕਦੇ ਹਨ।
7. ਐਮਰਜੈਂਸੀ ਦੀ ਸਥਿਤੀ ਵਿੱਚ, ਉਪਲਬਧਤਾ ਦੇ ਅਧਾਰ 'ਤੇ, ਪੰਜਾਬ ਭਵਨ, ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਉਪਲਬਧ ਕਰਵਾਏ ਜਾਣਗੇ।
8. ਸਹਾਇਤਾ ਕੇਂਦਰ ਨੰਬਰ (011-61232182) ਜਾਰੀ ਕੀਤਾ ਗਿਆ ਹੈ, ਜਿਸ ਦੀ ਵਰਤੋਂ ਯਾਤਰੀ ਕਿਸੇ ਵੀ ਸਮੇਂ ਸਹਾਇਤਾ ਪ੍ਰਾਪਤ ਕਰਨ ਲਈ ਕਰ ਸਕਦੇ ਹਨ।

ਇਹ ਵੀ ਪੜ੍ਹੋ : Punjab High Court: ਪੈਂਡਿੰਗ ਸ਼ਿਕਾਇਤਾਂ ਨੂੰ ਲੈ ਕੇ ਹਾਈ ਕੋਰਟ ਨੇ ਤਿੰਨ ਸੂਬਿਆਂ ਦੇ ਡੀਜੀਪੀ ਨੂੰ ਲਗਾਈ ਤਾੜਨਾ

Read More
{}{}