Home >>Punjab

Battle of Saragarhi: CM ਮਾਨ ਨੇ ਸਾਰਾਗੜ੍ਹੀ ਜੰਗ ਦੇ ਬਹਾਦਰ ਹੌਲਦਾਰ ਇਸ਼ਰ ਸਿੰਘ ਦੇ ਬੁੱਤ ਦਾ ਰੱਖਿਆ ਨੀਂਹ ਪੱਥਰ

Battle of Saragarhi: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰਾਗੜ੍ਹੀ ਜੰਗ ਦੀ ਯਾਦਗਾਰ ਵਜੋਂ ਹੌਲਦਾਰ ਇਸ਼ਰ ਸਿੰਘ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ।  

Advertisement
Battle of Saragarhi: CM ਮਾਨ ਨੇ ਸਾਰਾਗੜ੍ਹੀ ਜੰਗ ਦੇ ਬਹਾਦਰ ਹੌਲਦਾਰ ਇਸ਼ਰ ਸਿੰਘ ਦੇ ਬੁੱਤ ਦਾ ਰੱਖਿਆ ਨੀਂਹ ਪੱਥਰ
Stop
Riya Bawa|Updated: Sep 12, 2023, 08:44 PM IST

Battle of Saragarhi: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰਾਗੜ੍ਹੀ ਦੀ ਲੜਾਈ ਦੇ ਸ਼ਹੀਦਾਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨ ਲਈ ਫਿਰੋਜ਼ਪੁਰ ਛਾਉਣੀ ਦੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਪੁੱਜੇ। ਇੱਥੇ ਸਭ ਤੋਂ ਪਹਿਲਾਂ ਉਨ੍ਹਾਂ 21 ਯੋਧਿਆਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸ੍ਰੀ ਅਖੰਡ ਸਾਹਿਬ ਦੇ ਪਾਠ ਸਰਵਣ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਗੜ੍ਹੀ ਜੰਗ ਦੀ ਯਾਦਗਾਰ ਵਜੋਂ ਹੌਲਦਾਰ ਇਸ਼ਰ ਸਿੰਘ ਦਾ ਬੁੱਤ ਲਗਾਇਆ ਹੈ। ਸੀਐਮ ਮਾਨ ਨੇ ਬੀਤੇ ਦਿਨੀ ਵੱਡਾ ਐਲਾਨ ਕਰਦਿਆਂ ਸੀ ਕਿਹਾ ਕਿ ਪੰਜਾਬ ਸਰਕਾਰ ਸਾਰਾਗੜ੍ਹੀ ਜੰਗੀ ਯਾਦਗਾਰ ਬਣਾ ਰਹੇ ਹਾਂ ਇਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ।

ਇਸ ਮੌਕੇ ਸੀਐਮ ਮਾਨ ਨੇ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਕੋਈ ਵੀ ਜਸ਼ਨ ਵਾਲਾ ਸਮਾਗਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਖੁਸ਼ੀ ਵਾਲਾ ਸਰਕਾਰੀ ਸਮਾਗਮ ਨਹੀਂ ਮਨਾਇਆ ਜਾਵੇਗਾ
ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇੱਥੇ ਸਾਰਾਗੜ੍ਹੀ ਵਾਰ ਮੈਮੋਰੀਅਲ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਸਾਲ 2019 ਵਿੱਚ ਇੱਕ ਕਰੋੜ ਰੁਪਏ ਜਾਰੀ ਕੀਤੇ ਸਨ, ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਇਸ ਲਈ ਹੋਰ 25 ਲੱਖ ਰੁਪਏ ਦੀ ਲੋੜ ਸੀ, ਜੋ ਜਾਰੀ ਨਹੀਂ ਕੀਤੀ ਗਈ। ਇਹ ਸ਼ਹੀਦਾਂ ਪ੍ਰਤੀ ਪਿਛਲੀਆਂ ਸਰਕਾਰਾਂ ਦੇ ਵਤੀਰੇ ਨੂੰ ਦਰਸਾਉਂਦਾ ਹੈ।

ਭਗਵੰਤ ਮਾਨ ਨੇ ਐਲਾਨ ਕੀਤਾ ਕਿ 21 ਸਿੱਖ ਯੋਧਿਆਂ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਦੀ ਉਸਾਰੀ ਦਾ ਕੰਮ 6 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਯਾਦਗਾਰ ਦਾ ਕੰਮ ਹਰ ਹਾਲਤ ਵਿੱਚ 6 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਹ ਜੰਗ ਦੀ ਯਾਦਗਾਰ ਦੇ ਕੰਮ ਦੀ ਖੁਦ ਨਿਗਰਾਨੀ ਕਰਨਗੇ। ਸਾਰਾਗੜ੍ਹੀ ਦੀ ਲੜਾਈ ਦੌਰਾਨ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਕਹਾਣੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।

ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਵਿੱਚ ਯਾਦਗਾਰ 'ਚ ਹੌਲਦਾਰ ਇਸ਼ਰ ਸਿੰਘ ਦਾ ਵੱਡਾ ਬੁੱਤ ਲੱਗਿਆ ਹੈ, ਦੇਸ਼ 'ਚ ਸਾਰਾਗੜ੍ਹੀ ਦੀ ਜੰਗ ਦੀ ਪਹਿਲੀ ਯਾਦਗਾਰ ਹੋਵੇਗੀ। ਮਾਨ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਵੀ ਵੱਡਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਕੈਪਟਨ ਨੇ ਸਿਰਫ਼ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: Battle of Saragarhi: ਜਾਣੋ ਕੌਣ ਸਨ ਸਾਰਾਗੜ੍ਹੀ ਜੰਗ ਦੇ ਮਹਾਂਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ

ਫੰਡ ਦੀ ਘਾਟ ਕਰਕੇ ਸਾਰਾਗੜ੍ਹੀ ਜੰਗੀ ਯਾਦਗਾਰ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਮਾਨ ਨੇ ਕਿਹਾ ਕਿ ਯਾਦਗਾਰ ਸਿਰਫ਼ ਰਾਜਨੀਤਿਕ ਐਲਾਨ ਤੱਕ ਹੀ ਸੀਮਿਤ ਰਹਿ ਗਈ ਸੀ ਪਰ ਹੁਣ ਅਸੀਂ ਇਸ ਸਾਰਾਗੜ੍ਹੀ ਜੰਗੀ ਯਾਦਗਾਰ ਨੂੰ ਬਣਾਉਣ ਜਾ ਰਹੇ ਹਾਂ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਦਰਅਸਲ 12 ਸਤੰਬਰ 1897 ਨੂੰ ਜ਼ਿਲ੍ਹਾ ਕੋਹਾਟ (ਪਾਕਿਸਤਾਨ) ਵਿੱਚ ਇੱਕ ਉੱਚੀ ਪਹਾੜੀ 'ਤੇ ਸਥਿਤ ਸਾਰਾਗੜ੍ਹੀ ਪੋਸਟ 'ਤੇ 21 ਸਿੱਖ ਫੌਜੀਆਂ ਦੀ 10 ਹਜ਼ਾਰ ਕਬਾਇਲੀਆਂ (ਅਫਗਾਨਾਂ) ਨਾਲ ਜੰਗ ਹੋਈ। ਇਹ ਦੁਨੀਆ ਦੀਆਂ ਅੱਠ ਬੇਮਿਸਾਲ ਜੰਗਾਂ ਵਿੱਚ ਸ਼ਾਮਲ ਹੈ। ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜ਼ਿਲ੍ਹੇ 'ਚ ਲਗਭਗ 6 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ 'ਤੇ ਅੱਜ ਤੱਕ ਕਿਸੇ ਵੀ ਸਰਕਾਰ ਦਾ ਰਾਜ਼ ਨਹੀਂ ਹੋ ਸਕਿਆ।

Read More
{}{}