Home >>Punjab

Chandigarh Mayor Election Result 2023: ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਨੇ ਨਵੇਂ ਮੇਅਰ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਵੱਲੋਂ ਜਿੱਤ ਦਰਜ ਕੀਤੀ ਗਈ।

Advertisement
Chandigarh Mayor Election Result 2023: ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਨੇ ਨਵੇਂ ਮੇਅਰ
Stop
Rajan Nath|Updated: Jan 17, 2023, 01:31 PM IST

Chandigarh Mayor Election Result 2023 and new Mayor Anup Gupta: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਜਿੱਤ ਦਰਜ ਕੀਤੀ ਗਈ। ਭਾਜਪਾ ਨੂੰ ਕੁੱਲ 15 ਵੋਟਾਂ ਮਿਲੀਆਂ ਹਨ ਜਦਕਿ 'AAP' ਨੂੰ 14 ਵੋਟਾਂ ਮਿਲੀਆਂ ਹਨ। ਇਸ ਦੌਰਾਨ ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ।

ਮਿਲੀ ਜਾਣਕਾਰੀ ਮੁਤਾਬਕ ਕੁੱਲ 29 ਵੋਟਾਂ ਪਾਈਆਂ ਜਿਨ੍ਹਾਂ ਵਿੱਚੋਂ ਅਨੂਪ ਗੁਪਤਾ ਨੂੰ 15 ਵੋਟ ਮਿਲੇ ਜਦਕਿ ਆਮ ਆਦਮੀ ਪਾਰਟੀ ਨੂੰ 14 ਵੋਟਾਂ ਮਿਲੀਆਂ ਹਾਲਾਂਕਿ ਇਸ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੋਟਿੰਗ ਤੋਂ ਦੂਰ ਰਹੇ।

ਦੱਸ ਦਈਏ ਕਿ Chandigarh Mayor Election 2023 ਦੀ ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਅਤੇ result 'ਚ ਸਾਹਮਣੇ ਆਇਆ ਕਿ ਅਨੂਪ ਗੁਪਤਾ (Chandigarh new Mayor Anup Gupta) ਨੇ ਇੱਕ ਵੋਟ ਨਾਲ ਜਿੱਤ ਹਾਸਿਲ ਕੀਤੀ। 

ਇਹ ਵੀ ਪੜ੍ਹੋ: ਜੇਲ੍ਹ ਤੋਂ ਮੁੜ ਬਾਹਰ ਆਵੇਗਾ ਡੇਰਾ ਮੁਖੀ ਰਾਮ ਰਹੀਮ! ਪੈਰੋਲ ਲਈ ਦਿੱਤੀ ਅਰਜ਼ੀ

ਦੱਸਣਯੋਗ ਹੈ ਕਿ ਅਨੂਪ ਗੁਪਤਾ ਪਹਿਲਾਂ ਡਿਪਟੀ ਮੇਅਰ ਸਨ ਅਤੇ ਉਹ ਪਹਿਲੀ ਵਾਰ 2021 ਵਿੱਚ ਕੌਂਸਲਰ ਚੁਣੇ ਗਏ ਸਨ। 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਉਮੀਦਵਾਰ ਨੂੰ ਮੇਅਰ ਬਣਨ ਲਈ 15 ਵੋਟਾਂ ਦੀ ਲੋੜ ਸੀ। ਇਸ ਦੌਰਾਨ 'ਆਪ' ਕੋਲ 14 ਅਤੇ ਭਾਜਪਾ ਕੋਲ 15 ਵੋਟ ਸਨ। ਇਸਦੇ ਨਾਲ ਹੀ ਕਾਂਗਰਸ ਕੋਲ 6 ਅਤੇ ਅਕਾਲੀ ਦਲ ਕੋਲ ਇੱਕ ਵੋਟ ਸੀ ਹਾਲਾਂਕਿ ਉਨ੍ਹਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ।  

ਇਹ ਵੀ ਪੜ੍ਹੋ: ਜਲਦ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ ਪੰਜਾਬੀ ਕਾਮੇਡੀ ਫ਼ਿਲਮ 'Carry On Jatta 3', ਸ਼ੂਟਿੰਗ ਹੋਈ ਪੂਰੀ

Read More
{}{}