Home >>Punjab

CBSE Fake Date Sheet: ਸਾਵਧਾਨ! ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ 10ਵੀਂ ਤੇ 12ਵੀਂ ਪ੍ਰੀਖਿਆਵਾਂ ਦੀ FAKE ਡੇਟਸ਼ੀਟ

CBSE Fake Date Sheet news: ਸੋਸ਼ਲ ਮੀਡਿਆ 'ਤੇ ਹਾਲ ਹੀ ਦੇ ਵਿਚ CBSE ਬੋਰਡ ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ  ਵਾਇਰਲ ਹੋ ਰਹੀ ਹੈ ਜੋ ਕਿ ਪੂਰਾ ਤਰ੍ਹਾਂ ਫ਼ਰਜ਼ੀ ਦੱਸੀ ਜਾ ਰਹੀ ਹੈ। ਜੋ ਬੱਚੇ ਇਸ ਸਾਲ ਪ੍ਰੀਖਿਆ ਦੇਣ ਵਾਲੇ ਇਹ ਨਿਊਜ਼ ਉਨ੍ਹਾਂ ਲਈ ਬਹੁਤ ਜਿਆਦਾ ਜ਼ਰੂਰੀ ਹੈ। 

Advertisement
CBSE Fake Date Sheet: ਸਾਵਧਾਨ! ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ 10ਵੀਂ ਤੇ 12ਵੀਂ ਪ੍ਰੀਖਿਆਵਾਂ ਦੀ FAKE ਡੇਟਸ਼ੀਟ
Stop
Updated: Dec 12, 2022, 09:23 AM IST

CBSE Fake Date Sheet news: ਸਟੂਡੈਂਟਸ ਲਈ ਬਹੁਤ ਅਹਿਮ ਖ਼ਬਰ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਇਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ। ਦਰਅਸਲ, CBSE ਨੇ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਬਿਲਕੁਲ ਫਰਜ਼ੀ ਹੈ। ਬੋਰਡ ਨੇ ਅਜੇ ਡੇਟਸ਼ੀਟ ਦਾ ਐਲਾਨ ਕਰਨਾ ਹੈ। ਇਹ ਡੇਟਸ਼ੀਟ ਬਿਲਕੁਲ ਫੇਕ ( CBSE Fake Date Sheet )ਹੈ ਅਤੇ ਇਸ ਨੂੰ ਬਹੁਤ ਵਾਇਰਲ ਕੀਤਾ ਜਾ ਰਿਹਾ ਹੈ। 

ਇਸ ਫਰਜ਼ੀ ਵਾਇਰਲ ਹੋ ਰਹੀ ਡੇਟਸ਼ੀਟ( CBSE Fake Date Sheet ) ਨੂੰ ਸਟੂਡੈਂਟ ਅਸਲੀ ਨਾ ਸਮਝਣ।  ਅਧਿਕਾਰੀਆਂ ਨੇ ਕਿਹਾ ਕਿ CBSE  ਡੇਟਸ਼ੀਟ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਡੇਟਸ਼ੀਟ ਦੇ ਕਈ ਸੰਸਕਰਣ ਜਾਅਲੀ ਹਨ। ਪ੍ਰੀਖਿਆ ਦੇ ਕਾਰਜਕ੍ਰਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਧਿਕਾਰਤ ਜਾਣਕਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।"

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਤੋਂ ਅਚਾਨਕ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 15 ਫਰਵਰੀ, 2023 ਤੋਂ ਅਕਾਦਮਿਕ ਸਾਲ ਲਈ 10ਵੀਂ ਅਤੇ 12ਵੀਂ ਜਮਾਤਾਂ ਲਈ ਥਿਊਰੀ ਪ੍ਰੀਖਿਆਵਾਂ ਕਰਵਾਏਗਾ। "ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ ਅਤੇ ਸਕੂਲਾਂ ਨੂੰ ਉਦੋਂ ਤੱਕ ਸਿਲੇਬਸ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 12ਵੀਂ ਜਮਾਤ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਬੋਰਡ ਦੁਆਰਾ ਨਿਯੁਕਤ ਕੀਤੇ ਗਏ ਬਾਹਰੀ ਪਰੀਖਿਅਕਾਂ ਦੁਆਰਾ ਹੀ ਕਰਵਾਈਆਂ ਜਾਣਗੀਆਂ, ਜਦੋਂ ਕਿ 10ਵੀਂ ਜਮਾਤ ਲਈ ਉਹ ਅੰਦਰੂਨੀ ਪ੍ਰੀਖਿਆਰਥੀਆਂ ਦੁਆਰਾ ਕਰਵਾਈਆਂ ਜਾਣਗੀਆਂ।" ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਸਾਰੇ ਵਿਸ਼ਿਆਂ ਲਈ ਮਾਰਕਿੰਗ ਸਕੀਮ ਦੇ ਨਾਲ-ਨਾਲ ਸੀਬੀਐਸਈ ਕਲਾਸ 10 ਅਤੇ ਕਲਾਸ 12 ਦੇ ਨਮੂਨੇ ਦੇ ਪੇਪਰ ਵੀ ਜਾਰੀ ਕੀਤੇ ਹਨ।

ਜੇਕਰ ਬੱਚਿਆਂ ਨੂੰ ਪ੍ਰੀਖਿਆਵਾਂ ( CBSE Fake Date Sheet )ਨਾਲ ਸਬੰਧਤ ਕੋਈ ਵੀ ਜਾਣਕਾਰੀ ਵੇਖਣੀ ਹੈ ਤਾਂ ਸੀਬੀਐਸਈ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਦੇਖਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਇਕ ਸਲਾਹ ਦੇ ਤੌਰ 'ਤੇ ਦੱਸ ਦੇਈਏ ਕਿ ਪ੍ਰੀਖਿਆਵਾਂ ਨਾਲ ਸਬੰਧਤ  ਕੋਈ ਵੀ ਜਾਣਕਾਰੀ ਸਿਰਫ਼ ਅਧਿਕਾਰਤ ਵੈੱਬਸਾਈਟ 'ਤੇ ਵੇਖਣ ਅਤੇ ਉਸ 'ਤੇ ਭਰੋਸਾ ਕਰਨ ਤਾਂ ਜੋ ਫਰਜ਼ੀ ਖਬਰਾਂ ਤੋਂ ਬੱਚਿਆਂ ਜਾ ਸਕੇ। 

Read More
{}{}