Home >>Punjab

CBSE Board Exams 2023: ਅੱਜ ਤੋਂ ਸ਼ੁਰੂ ਹੋਈਆਂ CBSE ਬੋਰਡ ਦੀਆਂ ਪ੍ਰੀਖਿਆਵਾਂ, 7000 ਤੋਂ ਵੱਧ ਕੇਂਦਰਾਂ 'ਤੇ ਕੀਤੇ ਗਏ ਪ੍ਰਬੰਧ

CBSE ਵੱਲੋਂ ਜਾਰੀ ਕੀਤੇ ਗਏ ਨੋਟਿਸ ਦੇ ਮੁਤਾਬਕ 10ਵੀਂ ਜਮਾਤ ਦੀ ਪ੍ਰੀਖਿਆ 76 ਵਿਸ਼ਿਆਂ ਲਈ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਕੁੱਲ 115 ਵਿਸ਼ਿਆਂ ਲਈ ਕਰਵਾਈ ਜਾਵੇਗੀ।

Advertisement
CBSE Board Exams 2023: ਅੱਜ ਤੋਂ ਸ਼ੁਰੂ ਹੋਈਆਂ CBSE ਬੋਰਡ ਦੀਆਂ ਪ੍ਰੀਖਿਆਵਾਂ, 7000 ਤੋਂ ਵੱਧ ਕੇਂਦਰਾਂ 'ਤੇ ਕੀਤੇ ਗਏ ਪ੍ਰਬੰਧ
Stop
Rajan Nath|Updated: Feb 15, 2023, 12:26 PM IST

CBSE Class 10 and 12 Board Exams 2023: CBSE ਦੀਆਂ 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਅੱਜ ਭਾਵ 15 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ। ਇਸਦੇ ਲਈ CBSE ਬੋਰਡ ਅਤੇ ਪ੍ਰੀਖਿਆ ਕੇਂਦਰਾਂ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। CBSE ਬੋਰਡ ਦੀਆਂ ਇਹ ਪ੍ਰੀਖਿਆਵਾਂ 5 ਅਪ੍ਰੈਲ ਤੱਕ ਜਾਰੀ ਰਹਿਣਗੀਆਂ।

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਲਈਆਂ ਜਾਣ ਵਾਲੀਆਂ ਬੋਰਡ ਪ੍ਰੀਖਿਆਵਾਂ ਪੰਜਾਬ ਵਿੱਚ ਸ਼ੁਰੂ ਹੋਈਆਂ ਹਨ ਅਤੇ 10ਵੀਂ ਅਤੇ 12ਵੀਂ ਜਮਾਤ ਦੀਆਂ ਇਹ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ 5 ਅਪ੍ਰੈਲ ਤੱਕ ਚੱਲਣਗੀਆਂ। ਇਸ ਸਾਲ ਦੇਸ਼ ਭਰ 'ਚ ਹੋ ਰਹੀਆਂ CBSE ਬੋਰਡ ਪ੍ਰੀਖਿਆਵਾਂ 'ਚ 38 ਲੱਖ 83 ਹਜ਼ਾਰ 710 ਵਿਦਿਆਰਥੀ ਬੈਠਣਗੇ। ਬੋਰਡ ਦੀ ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ।

CBSE ਵੱਲੋਂ ਜਾਰੀ ਕੀਤੇ ਗਏ ਨੋਟਿਸ ਮੁਤਾਬਿਕ ਇਸ ਸਾਲ 38 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬੈਠਣਗੇ, ਜਿਨ੍ਹਾਂ ਵਿੱਚੋਂ 21 ਲੱਖ 86 ਹਜ਼ਾਰ 940 ਵਿਦਿਆਰਥੀ 10ਵੀਂ ਜਮਾਤ ਦੀ ਪ੍ਰੀਖਿਆ ਦੇਣਗੇ ਜਦਕਿ 16 ਲੱਖ 96 ਹਜ਼ਾਰ 770 ਵਿਦਿਆਰਥੀ 12ਵੀਂ ਜਮਾਤ ਦੀ ਪ੍ਰੀਖਿਆ 'ਚ ਬੈਠਣਗੇ। 

ਸੀਬੀਐਸਈ ਵੱਲੋਂ ਦੇਸ਼-ਵਿਦੇਸ਼ ਵਿੱਚ ਬੋਰਡ ਪ੍ਰੀਖਿਆਵਾਂ ਲਈ 7 ਹਜ਼ਾਰ 250 ਤੋਂ ਵੱਧ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਦੱਸ ਦਈਏ ਕਿ 10ਵੀਂ ਦੀ ਪ੍ਰੀਖਿਆ 16 ਦਿਨਾਂ ਵਿੱਚ ਖਤਮ ਹੋ ਜਾਵੇਗੀ ਜਦਕਿ 12ਵੀਂ ਦੀ ਪ੍ਰੀਖਿਆ 36 ਦਿਨ ਤੱਕ ਚੱਲੇਗੀ। 

ਇਹ ਵੀ ਪੜ੍ਹੋ: Punjab CM Bhagwant Mann's letter to Governor: CM ਮਾਨ ਨੇ ਰਾਜਪਾਲ ਪੁਰੋਹਿਤ ਨੂੰ ਚਿੱਠੀ ਰਾਹੀਂ ਭੇਜਿਆ ਜਵਾਬ

CBSE ਵੱਲੋਂ ਜਾਰੀ ਕੀਤੇ ਗਏ ਨੋਟਿਸ ਦੇ ਮੁਤਾਬਕ 10ਵੀਂ ਜਮਾਤ ਦੀ ਪ੍ਰੀਖਿਆ 76 ਵਿਸ਼ਿਆਂ ਲਈ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਕੁੱਲ 115 ਵਿਸ਼ਿਆਂ ਲਈ ਕਰਵਾਈ ਜਾਵੇਗੀ। ਬੋਰਡ ਨੇ ਦੱਸਿਆ ਕਿ 10ਵੀਂ ਦੀ ਪ੍ਰੀਖਿਆ ਲਈ ਕੁੱਲ 7240 ਕੇਂਦਰ ਬਣਾਏ ਗਏ ਹਨ ਜਦਕਿ 12ਵੀਂ ਦੀ ਪ੍ਰੀਖਿਆ ਲਈ 6759 ਕੇਂਦਰ ਬਣਾਏ ਗਏ ਹਨ। 

CBSE ਬੋਰਡ ਨੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਾਰੇ ਕੇਂਦਰਾਂ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਵਿਦਿਆਰਥੀ ਬਿਨਾਂ ਕਿਸੇ ਮਾਨਸਿਕ ਤਣਾਅ ਦੇ ਪ੍ਰੀਖਿਆ ਵਿੱਚ ਬੈਠ ਸਕਦੇ ਹਨ ਅਤੇ ਚੰਗੀ ਤਿਆਰੀ ਕਰ ਸਕਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ CBSE ਵੱਲੋਂ ਸਮਾਂ ਸਾਰਣੀ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ: Deep Sidhu news: ਦੀਪ ਸਿੱਧੂ ਦੀ ਬਰਸੀ 'ਤੇ ਗਰਲਫਰੈਡ ਰੀਨਾ ਰਾਏ ਨੇ ਸਾਂਝੀ ਕੀਤੀ ਪੋਸਟ

(For more news apart from CBSE Class 10 and 12 Board Exams 2023, stay tuned to Zee PHH)

Read More
{}{}