Home >>Punjab

Canada death News: ਕੈਨੇਡਾ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੀ 18 ਦਿਨ ਬਾਅਦ ਪਿੰਡ ਪਹੁੰਚੀ ਮ੍ਰਿਤਕ ਦੇਹ

Canada death News: ਲੰਘੀ 13 ਮਾਰਚ ਨੂੰ ਇੱਕ ਸੜਕ ਹਾਦਸੇ ਦੌਰਾਨ ਮੌਤ ਹੋਈ ਸੀ। ਨੌਜਵਾਨ ਸੁਖਚੈਨ ਸਿੰਘ ਦੀ 18 ਦਿਨ ਬਾਅਦ ਮ੍ਰਿਤਕ ਦੇਹ ਪਿੰਡ ਭਦੌੜ ਪਹੁੰਚੀ  ਹੈ। ਗਮਗੀਨ ਮਾਹੌਲ 'ਚ ਸੰਸਕਾਰ ਹੋਇਆ।  

Advertisement
Canada death News: ਕੈਨੇਡਾ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੀ 18 ਦਿਨ ਬਾਅਦ ਪਿੰਡ ਪਹੁੰਚੀ ਮ੍ਰਿਤਕ ਦੇਹ
Stop
Riya Bawa|Updated: Apr 01, 2024, 09:00 AM IST

Canada death News: ਭਦੌੜ ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਸੁਖਚੈਨ ਸਿੰਘ ਦੀ ਕਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਸਟੱਡੀ ਵੀਜੇ ਉੱਤੇ ਕਨੇਡਾ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਵਰਕ ਪਰਮਟ ਦੀ ਟ੍ਰੇਨਿੰਗ ਲੱਗੀ ਹੋਈ ਸੀ। ਜਿਸ ਦੇ ਚਲਦਿਆਂ ਉਹ ਕਲੋਨਾ ਤੋਂ ਸਰੀ ਆਪਣੀ ਕਾਰ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ। ਜਿਸ ਨੂੰ ਇੱਕ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਇੱਕ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਸ ਤੋਂ ਬਾਅਦ ਸੁਖਚੈਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਜਿਸ ਤੋਂ ਬਾਅਦ ਉਸਦੇ ਕਲੋਨਾ ਰਹਿੰਦੇ ਦੋਸਤਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਭਦੌੜ ਲੈ ਕੇ ਆਉਣ ਲਈ ਆਪਣੇ ਤੌਰ ਉੱਤੇ ਸਾਰੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਅੱਜ 18 ਦਿਨ ਬਾਅਦ ਉਸ ਦੀ ਮ੍ਰਿਤਕ ਦੇ ਅੰਮ੍ਰਿਤਸਰ ਹਵਾਈ ਅੱਡੇ ਦੁਪਹਿਰ 12 ਵਜੇ ਪਹੁੰਚੀ ਜਿਸ ਤੋਂ ਬਾਅਦ ਕਾਗਜੀ ਕਾਰਵਾਈ ਪੂਰੀ ਕਰਨ ਉਪਰੰਤ ਲਾਸ਼ ਦੇਰ ਸ਼ਾਮ ਭਦੌੜ ਘਰ ਪਹੁੰਚੀ

ਜਿਸ ਤੋਂ ਬਾਅਦ ਗਮਗੀਨ ਮਾਹੌਲ ਵਿੱਚ ਸਸਕਾਰ ਕੀਤਾ ਗਿਆ
ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਸੀ ਅਤੇ ਸੰਸਕਾਰ ਮੌਕੇ ਲੋਕਾਂ ਦਾ ਵੱਡਾ ਹਜੂਮ ਪਹੁੰਚਿਆ ਹੋਇਆ ਸੀ ਅਤੇ ਹਰ ਅੱਖ ਨਮ ਸੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਆਉਣ ਵਾਲੀ ਦੋ ਅਪ੍ਰੈਲ ਨੂੰ ਸੁਖਚੈਨ ਸਿੰਘ ਦਾ ਜਨਮਦਿਨ ਸੀ ਜਿਸ ਦੇ ਚਲਦਿਆਂ ਉਸ ਦੇ ਮਾਤਾ ਪਿਤਾ ਵੱਲੋਂ ਟਿਕਟ ਲੈ ਕੇ ਉਸ ਕੋਲ ਕੈਨੇਡਾ ਜਾਣਾ ਸੀ ਅਤੇ ਟਿਕਟ ਲੈਣ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਮੰਦਭਾਗੀ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ: PGI Liver Cancer Treatment: ਲੀਵਰ ਕੈਂਸਰ ਦਾ ਇਲਾਜ! PGI ਨਿਊਕਲੀਅਰ ਮੈਡੀਸਨ ਨੇ 10 ਲੱਖ ਰੁਪਏ ਦੀ ਦਵਾਈ 5 ਹਜ਼ਾਰ ਰੁਪਏ 'ਚ ਬਣਾਈ

ਉਸ ਦੇ ਕੈਨੇਡਾ ਰਹਿੰਦੇ ਦੋਸਤਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਭਦੌੜ ਵਿਖੇ ਲਿਆਉਣ ਲਈ ਕਾਗਜੀ ਕਾਰਵਾਈ ਆਰੰਭ ਕੀਤੀ ਸੀ । ਜਿਸ ਤੋਂ ਬਾਅਦ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ ਨੂੰ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੀ।

ਸਸਕਾਰ ਮੌਕੇ ਲੋਕਾਂ ਵਿੱਚ ਇਹ ਰੋਹ ਦੇਖਣ ਨੂੰ ਮਿਲਿਆ ਕੇ ਇਨੀ ਵੱਡੀ ਘਟਨਾ ਘਟਨ ਅਤੇ ਪਰਿਵਾਰ ਤੇ ਇਨਾ ਵੱਡਾ ਦੁੱਖਾਂ ਦਾ ਪਹਾੜ ਟੁੱਟਣ ਦੇ ਬਾਵਜੂਦ ਵੀ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਅਧਿਕਾਰੀ ਪਰਿਵਾਰ ਨਾਲ ਦੁੱਖ ਤੱਕ ਸਾਂਝਾ ਕਰਨ ਦੀ ਨਹੀਂ ਪਹੁੰਚਿਆ।

{}{}