Home >>Punjab

'ਆਪ' ਦੇ ਇਹਨਾਂ ਵਿਧਾਇਕਾਂ ਨੂੰ ਆਏ ਭਾਜਪਾ ਵਾਲਿਆਂ ਦੇ ਫੋਨ, ਵਧਣ ਵਾਲਾ ਹੈ ਕਲੇਸ਼ !

ਪੰਜਾਬ ਵਿਚ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿੱਚ 92 ਵਿਧਾਇਕ ਹਨ ਸਰਕਾਰ ਬਣਾਉਣ ਦੇ ਲਈ ਕੇਵਲ 59 ਵਿਧਾਇਕ ਚਾਹੀਦੇ ਹਨ ਤਾਂ ਫਿਰ ਇਹਨੇ ਵਿਧਾਇਕਾਂ ਨੂੰ ਤੋੜਨਾ ਸਰਕਾਰ ਗਿਰਾਉਣੀ ਆਪਣੇ 'ਆਪ' ਦੇ ਵਿਚ ਇਕ ਵੱਡਾ ਸਵਾਲ ਹੈ।

Advertisement
'ਆਪ' ਦੇ  ਇਹਨਾਂ ਵਿਧਾਇਕਾਂ ਨੂੰ ਆਏ ਭਾਜਪਾ ਵਾਲਿਆਂ ਦੇ ਫੋਨ, ਵਧਣ ਵਾਲਾ ਹੈ ਕਲੇਸ਼ !
Stop
Zee Media Bureau|Updated: Sep 14, 2022, 03:02 PM IST

ਚੰਡੀਗੜ: ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਲੰਘੇ ਦਿਨੀਂ ਵਿੱਤ ਮੰਤਰੀ ਹਰਪਾਲ ਚੀਮਾ ਨੇ 25 ਕਰੋੜ ਬਦਲੇ ਆਪ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਪਰ ਅੱਜ ਹਰਪਾਲ ਚੀਮਾ ਨੇ ਉਹਨਾਂ ਵਿਧਾਇਕਾਂ ਦੇ ਨਾਂ ਵੀ ਉਜਾਗਰ ਕੀਤੇ ਅਤੇ ਵਿਧਾਇਕਾਂ ਨੂੰ ਡੀ. ਜੀ. ਪੀ. ਗੌਰਵ ਯਾਦਵ ਕੋਲ ਲੈ ਕੇ ਜਾਣ ਦੀ ਗੱਲ ਕਹੀ।

 

'ਆਪ' ਵਿਧਾਇਕਾਂ ਨੇ ਸੁਣਾਇਆ ਆਪਣਾ ਹਾਲ

ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਦਾ ਦਾਅਵਾ ਹੈ ਕਿ ਭਾਜਪਾ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜੇਕਰ ਉੇਹ ਭਾਜਪਾ ਵਿਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦਾ ਬੁਰਾ ਹਸ਼ਰ ਹੋਵੇਗਾ। ਉਧਰ 'ਆਪ' ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਵੱਲੋਂ ਵੀ ਭਾਜਪਾ ਦਾ ਫੋਨ ਆਉਣ ਦਾ ਦਾਅਵਾ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਤਾਂ ਜੰਗ ਦਾ ਐਲਾਨ ਕਰ ਦਿੱਤਾ ਹੈ ਕਿ ਉਹ ਚੁੱਪ ਬੈਠਣ ਵਾਲੇ ਨਹੀਂ ਅਤੇ ਇਹਨਾਂ ਸਾਰੇ ਵਿਧਾਇਕਾਂ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਦੇ ਕੋਲ ਜਾਵਾਂਗੇ।

 

ਵਿੱਤ ਮੰਤਰੀ ਹਰਪਾਲ ਚੀਮਾ ਹੋਏ ਤੱਤੇ

ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਰੱਖਿਆ ਅਤੇ ਉਹਨਾਂ ਦਾ ਦਾਅਵਾ ਹੈ ਕਿ ਭਾਜਪਾ ਆਪ੍ਰੇਸ਼ਨ ਲੋਟਸ ਤਹਿਤ ਕੰਮ ਕਰਦੀ ਹੈ ਅਤੇ ਆਪ ਦੇ 35 ਵਿਧਾਇਕ ਖਰੀਦਣਾ ਚਾਹੁੰਦੀ ਹੈ। ਚੀਮਾ ਨੇ ਕਿਹਾ ਕਿ ਭਾਜਪਾ ਨੇ ਇਸ ਤੋਂ ਪਹਿਲਾਂ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼ ਅਤੇ ਗੋਆ ਵਿਚ ਆਪਰੇਸ਼ਨ ਲੋਟਸ ਚਲਾਇਆ ਸੀ। ਹੁਣ ਭਾਜਪਾ ਪੰਜਾਬ ਵਿਚ ਵੀ ਇਹ ਕੋਸ਼ਿਸ਼ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਣ ਵਾਲੇ ਨਹੀਂ ਹਨ।

 

ਡੀ. ਜੀ. ਪੀ. ਕੋਲ ਜਾਣਗੇ ਆਪ ਵਿਧਾਇਕ

ਹਰਪਾਲ ਚੀਮਾ ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ, ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਦਿਨੇਸ਼ ਚੱਢਾ, ਰਮਨ ਅਰੋੜਾ, ਪੁਸ਼ਪਿੰਦਰ ਹੈਪੀ, ਨਰਿੰਦਰ ਕੌਰ, ਸ਼ੀਤਲ ਅੰਗੁਰਾਲ ਆਦਿ ਵਿਧਾਇਕ ਮਿਲਕੇ ਡੀ. ਜੀ. ਪੀ. ਤੱਕ ਪਹੁੰਚ ਕਰਨਗੇ।

 

WATCH LIVE TV 

Read More
{}{}