Home >>Punjab

Punjab News: ਬਾਜ ਨਹੀਂ ਆ ਰਿਹਾ ਪਾਕਿਸਤਾਨ! BSF ਨੂੰ ਮਿਲਿਆ ਡਰੋਨ ਤੇ ਢਾਈ ਕਿੱਲੋ ਹੈਰੋਇਨ ਵਾਲਾ ਬੈਗ

Punjab News: ਫਿਰੋਜ਼ਪੁਰ ਵਿੱਚ ਬੀਐਸਐਫ ਨੇ ਸ਼ੱਕੀ ਇਲਾਕੇ ਵਿੱਚੋਂ ਇੱਕ ਬੈਗ ਬਰਾਮਦ ਕੀਤਾ ਹੈ। ਬੈਗ 'ਚੋਂ ਢਾਈ ਕਿਲੋ ਹੈਰੋਇਨ ਬਰਾਮਦ ਹੋਈ ਹੈ। ਬੈਗ ਨੂੰ ਇੱਕ ਹੁੱਕ ਅਤੇ ਇਸਦੇ ਨਾਲ ਸੰਕੇਤਕ ਨਾਲ ਫਿੱਟ ਕੀਤਾ ਗਿਆ ਹੈ।  

Advertisement
Punjab News: ਬਾਜ ਨਹੀਂ ਆ ਰਿਹਾ ਪਾਕਿਸਤਾਨ! BSF ਨੂੰ ਮਿਲਿਆ ਡਰੋਨ ਤੇ ਢਾਈ ਕਿੱਲੋ ਹੈਰੋਇਨ ਵਾਲਾ ਬੈਗ
Stop
Riya Bawa|Updated: May 01, 2023, 04:17 PM IST

Punjab News: ਆਏ ਦਿਨ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ।  ਅੱਜ ਤਾਜਾ ਮਾਮਲਾ ਫਿਰੋਜ਼ਪੁਰ ਸਰਹੱਦ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਵੇਲੇ ਡਰੋਨ ਗਤੀਵਿਧੀ ਦੇਖੀ ਗਈ। ਇੱਥੋਂ ਇੱਕ ਬੈਗ ਵੀ ਮਿਲਿਆ ਹੈ। ਬੈਗ 'ਚੋਂ ਢਾਈ ਕਿਲੋ ਹੈਰੋਇਨ ਬਰਾਮਦ ਹੋਈ ਹੈ।

ਦੱਸ ਦੇਈਏ ਕਿ ਪੰਜਾਬ ਦੇ ਫ਼ਿਰੋਜ਼ਪੁਰ ਇਲਾਕੇ ਵਿੱਚ ਬੀ.ਐਸ.ਐਫ ਦੇ ਬੀਓਪੀ ਲੱਖਾ ਸਿੰਘ ਵਾਲਾ ਹਿਠਾੜ ਨੇੜੇ ਰਾਤ ਵੇਲੇ ਡਰੋਨ ਗਤੀਵਿਧੀ ਦੇਖੀ ਗਈ। ਸੋਮਵਾਰ ਸਵੇਰੇ ਬੀਐਸਐਫ ਦੀ 182 ਬਟਾਲੀਅਨ ਨੇ ਸ਼ੱਕੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇੱਥੋਂ ਉਸ ਨੂੰ ਇੱਕ ਬੈਗ ਮਿਲਿਆ। ਬੈਗ 'ਚੋਂ ਢਾਈ ਕਿਲੋ ਹੈਰੋਇਨ ਬਰਾਮਦ ਹੋਈ ਹੈ। 

ਇਹ ਵੀ ਪੜ੍ਹੋ; PM Modi Security Breach: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ!  ਰੋਡ ਸ਼ੋਅ ਦੌਰਾਨ ਵਿਅਕਤੀ ਨੇ ਫੁੱਲ ਨਾਲ ਸੁੱਟਿਆ ਮੋਬਾਈਲ

ਬੈਗ ਨੂੰ ਇੱਕ ਹੁੱਕ ਅਤੇ ਇਸਦੇ ਨਾਲ ਸੰਕੇਤਕ ਨਾਲ ਫਿੱਟ ਕੀਤਾ ਗਿਆ ਹੈ ਤਾਂ ਜੋ ਭਾਰਤੀ ਸਮੱਗਲਰਾਂ ਨੂੰ ਪਤਾ ਲੱਗ ਸਕੇ ਕਿ ਇਹ ਪੈਕਟ ਕਿੱਥੇ ਪਿਆ ਹੈ। ਪਾਕਿਸਤਾਨੀ ਡਰੋਨ ਹੈਰੋਇਨ ਸੁੱਟ ਕੇ ਸੁਰੱਖਿਅਤ ਪਾਕਿਸਤਾਨ ਵਿੱਚ ਦਾਖਲ ਹੋਇਆ।

{}{}