Home >>Punjab

NIA Raid in Punjab: ਐਕਸ਼ਨ ਮੋਡ 'ਚ ਆਈ ਐਨਆਈਏ; ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਜਾਰੀ

NIA Raid in Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਸਵੇਰੇ ਤੋਂ ਹੀ ਪੰਜਾਬ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। NIA ਨੇ ਜਲੰਧਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ।  

Advertisement
NIA Raid in Punjab: ਐਕਸ਼ਨ ਮੋਡ 'ਚ ਆਈ ਐਨਆਈਏ; ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਜਾਰੀ
Stop
Riya Bawa|Updated: Aug 01, 2023, 11:03 AM IST

NIA Raid in Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਸਵੇਰੇ ਤੋਂ ਹੀ ਪੰਜਾਬ 'ਚ ਕਈ ਥਾਵਾਂ 'ਤੇ (NIA Raid in Punjab) ਛਾਪੇਮਾਰੀ ਕੀਤੀ। ਪੰਜਾਬ 'ਚ ਮੋਗਾ ਦੇ ਅਧੀਨ ਆਉਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਅਤੇ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ) 'ਚ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸਬੰਧਾਂ ਨੂੰ ਲੈ ਕੇ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਜਲੰਧਰ 'ਚ ਦੋ ਥਾਵਾਂ 'ਤੇ ਛਾਪੇਮਾਰੀ
NIA ਨੇ ਜਲੰਧਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਕਿਸ਼ਨਗੜ੍ਹ ਨੇੜੇ ਦੌਲਤਪੁਰ ਪਿੰਡ ਵਿੱਚ ਸਾਬਕਾ ਸਰਪੰਚ ਦੇ ਘਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਰਾਤ 3 ਵਜੇ NIA ਨੇ ਛਾਪਾ ਮਾਰਿਆ ਗਿਆ ਹੈ। ਮਲਕੀਤ ਸਿੰਘ ਦੌਲਤਪੁਰ ਅਕਾਲੀ ਦਲ ਦੇ ਆਗੂ ਹਨ। ਇਸ ਦੌਰਾਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। 

ਇਸ ਦੇ ਨਾਲ ਹੀ ਐਨਆਈਏ ਨੇ ਪਿੰਡ ਡੱਲੇਵਾਲ ਦੇ ਲਵਸ਼ਿੰਦਰ ਸਿੰਘ ਦੇ ਘਰ ਵੀ ਛਾਪਾ ਮਾਰਿਆ। ਲਵਸ਼ਿੰਦਰ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸਬੰਧਤ ਹੈ। NIA ਨੇ ਇੱਕ ਸ਼ੱਕੀ ਫੋਨ ਕਾਲ 'ਤੇ ਛਾਪਾ ਮਾਰਿਆ।

ਸ੍ਰੀ ਮੁਕਤਸਰ ਸਾਹਿਬ ਵਿੱਚ NIA ਦਾ ਛਾਪੇਮਾਰੀ 
ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਮਲੌਟ ਦੇ ਨਜ਼ਦੀਕ ਪਿੰਡ ਸਰਾਵਾਂ ਬੋਦਲਾ ਵਿਖੇ ਅੱਜ ਸਵੇਰ ਵੇਲੇ NIA ਨੇ (NIA Raid in Punjab) ਛਾਪੇਮਾਰੀ ਕੀਤੀ। ਕਰੀਬ ਢਾਈ ਘੰਟੇ ਚੱਲੀ ਰੇਡ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਸਤਨਾਮ ਸਿੰਘ ਦਾ ਮੋਬਾਈਲ ਨਾਲ ਲੈ ਗਏ ਆਏ 7 ਅਗਸਤ ਨੂੰ ਦਿੱਲੀ ਪਹੁੰਚਣ ਦਾ ਨੋਟਿਸ ਦੇ ਕੇ ਚੱਲੇ ਗਏ।

ਇਹ ਵੀ ਪੜ੍ਹੋ: Punjab News: ਦੋ ਨੌਜਵਾਨਾਂ ਦੀਆਂ ਭੇਦਭਰੇ ਹਾਲਾਤਾਂ ਵਿੱਚ ਮਿਲੀਆਂ ਲਾਸ਼ਾਂ, ਪੁਲਿਸ ਕਰ ਰਹੀ ਹਰ ਪੱਖੋਂ ਜਾਂਚ

ਸਤਨਾਮ ਸਿੰਘ ਨੇ ਦਸਿਆ ਕਿ ਉਹ ਇਕ ਕਿਸਾਨ ਹੈ ਅਤੇ ਖੇਤੀਬਾੜੀ ਕਰਦਾ ਹੈ ਅੱਜ ਸਵੇਰੇ ਟੀਮ ਆਈ ਅਤੇ ਸਾਨੂੰ ਕਈ ਸਵਾਲ ਕਰਨ ਲੱਗੇ ਊਂਸ ਨੇ ਇਹ ਵੀ ਦੱਸਿਆ ਕਿ ਮੇਰਾ ਇਕ ਭਰਾ ਵਦੇਸ ਗਿਆ ਹੋਇਆ ਹੈ ਉਹ ਜਾਂਦੇ ਸਮੇ ਮੇਰਾ ਮੋਬਾਈਲ ਨਾਲ ਲੈ ਗਏ ਆਏ 7 ਤਰੀਕ ਨੂੰ ਦਿੱਲੀ ਪਹੁੰਚਨ ਦਾ ਨੋਟਿਸ ਦੇ ਗਏ ਹਨ।

ਮੁਹਾਲੀ ਵਿੱਚ NIA ਦਾ ਛਾਪੇਮਾਰੀ 
ਯੂ.ਕੇ 'ਚ ਰਹਿ ਰਹੇ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਪਰਮਜੀਤ ਸਿੰਘ ਉਰਫ ਪੰਮਾ ਦੇ (NIA Raid in Punjab) ਮੋਹਾਲੀ ਸਥਿਤ ਘਰ 'ਤੇ NIA ਨੇ ਛਾਪਾ ਮਾਰਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੇ ਮਾਤਾ-ਪਿਤਾ ਇੱਥੇ ਰਹਿੰਦੇ ਹਨ।

ਮੋਗਾ ਵਿੱਚ NIA ਦਾ ਛਾਪੇਮਾਰੀ 
ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਧੂਰਕੋਟ ਰੰਸੀਹ ਵਿਖੇ NIA ਦੀ ਰੇਡ ਹੋਈ । ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ NIA ਵੱਲੋਂ ਇਹ ਰੇਡ ਸਵ: ਜਸਵਿੰਦਰ ਸਿੰਘ ਦੇ ਘਰ ਹੋਈ ਹੈ ਜਿਸਦਾ ਪਰਿਵਾਰ ਕਾਫ਼ੀ ਲੰਬੇ ਸਮੇਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਹੈ । ਇਸ ਪਰਿਵਾਰ ਦਾ ਪਿੱਛਾ ਮੋਗਾ ਦੇ ਪਿੰਡ ਰੋਡੇ ਤੋਂ ਦੱਸਿਆ ਜਾ ਰਿਹਾ ਹੈ ਅਤੇ ਐਨਆਈਏ ਵੱਲੋਂ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਪਰ ਇਸ ਸੰਬੰਧ ਵਿੱਚ ਹਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ।

ਇਹ ਵੀ ਪੜ੍ਹੋ: CM Bhagwant Mann ਨੇ ਮਨਪ੍ਰੀਤ ਬਾਦਲ 'ਤੇ ਕੱਸਿਆ ਤੰਜ; ''ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ, ਕਾਂਗਰਸ ਵੇਲੇ ਕਾਂਗਰਸ ਨਾਲ, ਭਾਜਪਾ ਵੇਲੇ ਭਾਜਪਾ 'ਚ ਚਲੇ ਜਾਂਦੇ''
 

Read More
{}{}