Home >>Punjab

Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!

Punjab Incident News: ਬੋਰ ਵਾਲੀ ਮਸ਼ੀਨ 'ਚ ਕੁਝ ਖਰਾਬੀ ਸੀ, ਜਿਸ ਨੂੰ ਠੀਕ ਕਰਨ ਲਈ ਗਿਆ ਸੀ। ਇਸ ਦੌਰਾਨ ਸੇਫਟੀ ਬੈਲਟ ਨਾ ਲਗਾਉਣ ਕਾਰਨ ਉ਼ਥੇ ਫਸ ਗਿਆ। ਬੀਤੀ ਰਾਤ 8:30 ਤੋਂ 9 ਵਜੇ ਦੇ ਦਰਮਿਆਨ ਫਸਿਆ ਸੀ।

Advertisement
Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
Stop
Riya Bawa|Updated: Aug 13, 2023, 12:30 PM IST

Punjab Incident News: ਜਲੰਧਰ 'ਚ ਕਰਤਾਰਪੁਰ ਤੋਂ ਕਪੂਰਥਲਾ ਰੋਡ 'ਤੇ ਦਿੱਲੀ ਕਟੜਾ ਹਾਈਵੇਅ ਦੇ ਨਿਰਮਾਣ ਕਾਰਜ ਦੌਰਾਨ 60 ਫੁੱਟ ਡੂੰਘੇ ਬੋਰਵੈੱਲ 'ਚ ਇੰਜੀਨੀਅਰ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਬੋਰਵੈੱਲ 60 ਫੁੱਟ ਡੂੰਘਾ ਸੀ। ਸੁਰੇਸ਼ ਕੁਮਾਰ ਦਾ ਨਾਂ ਇੰਜੀਨੀਅਰ ਹੈ, ਉਹ ਹਰਿਆਣਾ ਦਾ ਰਹਿਣ ਵਾਲਾ ਹੈ।  ਸਥਾਨਕ ਅਧਿਕਾਰੀਆਂ ਦੁਆਰਾ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਕਿਹਾ ਜਾ ਰਿਹਾ ਹੈ ਕਿ ਬੋਰ ਵਾਲੀ ਮਸ਼ੀਨ 'ਚ ਕੁਝ ਖਰਾਬੀ ਸੀ, ਜਿਸ ਨੂੰ ਠੀਕ ਕਰਨ ਲਈ ਗਿਆ ਸੀ। ਇਸ ਦੌਰਾਨ ਸੇਫਟੀ ਬੈਲਟ ਨਾ ਲਗਾਉਣ ਕਾਰਨ ਉ਼ੱਥੇ ਫ਼ਸ ਗਿਆ। ਬੀਤੀ ਰਾਤ 8:30 ਤੋਂ 9 ਵਜੇ ਦੇ ਦਰਮਿਆਨ ਇਹ ਇੰਜੀਨੀਅਰ ਉੱਥੇ ਫ਼ਸ ਗਿਆ ਸੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਇੰਜੀਨੀਅਰ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੈੱਲ ਵਿੱਚ ਉਤਰਿਆ ਸੀ। 

ਇਹ ਵੀ ਪੜ੍ਹੋ: Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ

ਉਸ ਦੇ ਨਾਲ ਆਕਸੀਜਨ ਸਿਲੰਡਰ ਵੀ ਸੀ ਪਰ ਜਦੋਂ ਉਹ ਉੱਪਰ ਆਉਣ ਲੱਗਾ ਤਾਂ ਕਰੀਬ 20 ਫੁੱਟ ਮਿੱਟੀ ਉਸ 'ਤੇ ਡਿੱਗ ਗਈ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਬਚਾਅ ਸ਼ੁਰੂ ਕਰ ਦਿੱਤਾ। ਫਿਲਹਾਲ ਬਚਾਅ ਕਾਰਜ ਚੱਲ ਰਿਹਾ ਸੀ ਕਿ ਬੋਰਵੈੱਲ 'ਚ 40 ਫੁੱਟ ਤੋਂ ਜ਼ਿਆਦਾ ਮਿੱਟੀ ਡਿੱਗ ਗਈ।

ਇਹ ਘਟਨਾ ਜਲੰਧਰ ਨੇੜੇ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਵਾਪਰੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ, ਮੈਡੀਕਲ ਟੀਮ ਨੂੰ ਬੋਰਵੈੱਲ ਵਿੱਚ ਫਸੇ ਇੰਜਨੀਅਰ ਦੇ ਇਲਾਜ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਘਟਨਾ ਤੋਂ ਤੁਰੰਤ ਬਾਅਦ ਦੇਰ ਰਾਤ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਐਤਵਾਰ ਸਵੇਰ ਤੱਕ NDRF ਦੇ 20 ਤੋਂ ਵੱਧ ਜਵਾਨ ਬਚਾਅ ਕਾਰਜ 'ਚ ਲੱਗੇ ਹੋਏ ਸਨ। ਕੰਮ ਕਰ ਰਹੇ ਮਜ਼ਦੂਰਾਂ ਅਨੁਸਾਰ ਇਹ ਬੋਰਵੈੱਲ 80 ਫੁੱਟ ਡੂੰਘਾ ਸੀ। ਹੁਣ ਐਨਡੀਆਰਐਫ ਦੀ ਟੀਮ ਜੇਸੀਬੀ ਦੀ ਮਦਦ ਨਾਲ ਇੰਜੀਨੀਅਰ ਨੂੰ ਕੱਢਣ ਵਿੱਚ ਲੱਗੀ ਹੋਈ ਹੈ।

ਦੱਸ ਦੇਈਏ ਕਿ ਸ਼ਨੀਵਾਰ ਦੇਰ ਸ਼ਾਮ ਦੋ ਵਿਅਕਤੀ ਮਸ਼ੀਨ ਨੂੰ ਠੀਕ ਕਰਨ ਲਈ ਹੇਠਾਂ ਆਏ ਪਰ ਇੱਕ ਸੁਰੱਖਿਅਤ ਬਾਹਰ ਨਿਕਲ ਗਿਆ ਅਤੇ ਦੂਜਾ ਇਸ ਵਿੱਚ ਫਸ ਗਿਆ। ਸਵੇਰ ਤੋਂ NDRF ਦੇ ਸੁਰੇਸ਼ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਮਾਮਲੇ ਦੀ ਸੂਚਨਾ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਥਾਣਾ ਕਰਤਾਰਪੁਰ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।

Read More
{}{}