Home >>Punjab

Nabha News: ਅਮਰੀਕਾ ਤੋਂ ਪੁੱਤਰ ਦੀ ਪੁੱਜੀ ਲਾਸ਼ ਵੇਖ ਮਾਪਿਆਂ ਦੇ ਨਹੀਂ ਰੁਕ ਰਹੇ ਹੰਝੂ; ਖੁਸ਼ੀਆਂ ਮਾਤਮ 'ਚ ਬਦਲੀਆਂ

Nabha News: ਨਾਭਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਤੋਂ ਬਾਅਦ ਅੱਜ ਪਿੰਡ ਲਾਸ਼ ਪੁੱਜਣ ਉਤੇ ਮਾਹੌਲ ਗਮਗੀਨ ਹੋ ਗਿਆ।

Advertisement
Nabha News: ਅਮਰੀਕਾ ਤੋਂ ਪੁੱਤਰ ਦੀ ਪੁੱਜੀ ਲਾਸ਼ ਵੇਖ ਮਾਪਿਆਂ ਦੇ ਨਹੀਂ ਰੁਕ ਰਹੇ ਹੰਝੂ; ਖੁਸ਼ੀਆਂ ਮਾਤਮ 'ਚ ਬਦਲੀਆਂ
Stop
Ravinder Singh|Updated: Jul 07, 2024, 05:07 PM IST

Nabha News: ਨਾਭਾ ਪਟਿਆਲਾ ਰੋਡ ਉਤੇ ਸਥਿਤ ਪਿੰਡ ਖੇੜੀ ਗੋੜੀਆਂ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਸੀ। ਮਾਤਾ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਹਰਿੰਦਰ ਪਾਲ ਸਿੰਘ (24) ਨੂੰ ਜਾਇਦਾਦ ਵੇਚ ਕੇ ਭੇਜਿਆ ਸੀ। ਅਮਰੀਕਾ ਤੋਂ ਨੌਜਵਾਨ ਦੀ ਅੱਜ ਲਾਸ਼ ਪੰਜਾਬ ਪੁੱਜ ਗਈ।

 ਪੁੱਤਰ ਦੀ ਲਾਸ਼ ਪਿੰਡ ਪੁੱਜਣ ਉਤੇ ਮਾਤਾ-ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣਾ ਪੁੱਤ ਨੂੰ ਬਹੁਤ ਲਾਡਾਂ ਨਾਲ ਪਾਲਿਆ ਸੀ। ਹੁਣ ਉਨ੍ਹਾਂ ਦਾ ਘਰ ਉਜੜ ਗਿਆ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਪੁੱਤਰ ਦੀ ਕਾਲ ਆਈ ਉਸ ਨੇ ਆਖਿਆ ਪਿਤਾ ਜੀ ਮੈਂ ਨੌਵੇਂ ਮਹੀਨੇ ਵਿੱਚ ਬਾਹਰ ਬੁਲਾ ਲਵਾਂਗਾ ਪਰ ਪਤਾ ਨਹੀਂ ਸੀ ਕਿ ਪੁੱਤ ਦੀ ਲਾਸ਼ ਹੀ ਪੁੱਜੇਗੀ।

ਇਹ ਵੀ ਪੜ੍ਹੋ : Fazilka News: ਘਰੇਲੂ ਕਲੇਸ਼ ਦੇ ਚਲਦੇੇ ਅਧਿਆਪਕ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ

ਉਨ੍ਹਾਂ ਨੇ ਕਿਹਾ ਨਾ ਪੁੱਤ ਰਿਹਾ ਨਾ ਜ਼ਮੀਨ ਰਹੀ। ਅੱਜ ਘਰ ਸੁੰਨਾ ਹੋ ਚੁੱਕਿਆ ਹੈ। ਅਮਰੀਕਾ ਤੋਂ ਲਾਸ਼ ਮੰਗਵਾਉਣ ਲਈ ਸੂਬਾ ਕਾਰਜਕਾਰੀ ਮੈਂਬਰ ਬੀਜੇਪੀ ਗੁਰਤੇਜ ਸਿੰਘ ਢਿੱਲੋਂ ਨੇ ਪਰਿਵਾਰ ਦੀ ਅਹਿਮ ਮਦਦ ਕੀਤੀ ਹੈ।

ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਨਾਭਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਨਾਭਾ ਦੇ ਨਜ਼ਦੀਕੀ ਪਟਿਆਲਾ ਰੋਡ ਉਤੇ ਪਿੰਡ ਖੇੜੀ ਗੌੜੀਆਂ ਦੇ ਹਰਿੰਦਰ ਪਾਲ ਸਿੰਘ ਦੀ ਮੌਤ ਹੋ ਗਈ ਸੀ। ਮਾਪਿਆਂ ਨੇ ਭਾਵੁਕ ਹੁੰਦੇ ਦੱਸਿਆ ਕਿ ਪਹਿਲਾਂ ਇਟਲੀ ਲਈ 15 ਲੱਖ ਲਗਾਇਆ ਸੀ।

ਫਿਰ ਅਮਰੀਕਾ ਭੇਜਣ ਲਈ 25 ਲੱਖ ਰੁਪਏ ਲਗਾਏ ਸਨ। ਇੱਕ ਸਾਲ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ।

ਮ੍ਰਿਤਕ ਨੌਜਵਾਨ ਦੀ ਦਾਦੀ ਨੇ ਕਿਹਾ ਕਿ ਘਰ ਨੂੰ ਜਿੰਦਾ ਲੱਗ ਗਿਆ ਹੈ ਹੁਣ ਅੱਗੇ ਪਿੱਛੇ ਕੋਈ ਨਹੀਂ ਰਿਹਾ।  ਉਨ੍ਹਾਂ ਨੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਤੱਕ ਪਹੁੰਚ ਕੀਤੀ ਸੀ। ਗੁਰਤੇਜ ਸਿੰਘ ਢਿੱਲੋਂ ਬੀਜੇਪੀ ਦੇ ਸੂਬਾ ਕਾਰਜਕਾਰੀ ਮੈਂਬਰ ਹਨ ਅਤੇ ਉਹ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ ਸੀ।

ਇਹ ਵੀ ਪੜ੍ਹੋ : Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ

{}{}