Home >>Punjab

ਭਾਜਪਾ ਆਗੂ ਸੰਨੀ ਕੈਂਥ ਨੂੰ ਮਿਲੀ ਧਮਕੀ, “ਪਿੰਡਾਂ ’ਚ ਪ੍ਰਚਾਰ ਕਰਨ ਗਿਆ ਤਾਂ ਪੈਰਾਂ ’ਤੇ ਵਾਪਸ ਨਹੀਂ ਆਵੇਂਗਾ”

ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਨੇ ਵਟਸਐਪ ’ਤੇ ਭੇਜੇ ਵੁਆਇਸ ਮੈਸੇਜ ’ਚ ਕਿਹਾ ਕਿ ਤੇਰੇ ਸਿਰ ’ਚ ਗੋਲੀ ਮਾਰਾਂਗੇ।  

Advertisement
ਭਾਜਪਾ ਆਗੂ ਸੰਨੀ ਕੈਂਥ ਨੂੰ ਮਿਲੀ ਧਮਕੀ, “ਪਿੰਡਾਂ ’ਚ ਪ੍ਰਚਾਰ ਕਰਨ ਗਿਆ ਤਾਂ ਪੈਰਾਂ ’ਤੇ ਵਾਪਸ ਨਹੀਂ ਆਵੇਂਗਾ”
Stop
Harmandeep Singh|Updated: Jan 29, 2023, 03:47 PM IST

Threat Call to BJP Leader: ਭਾਜਪਾ ਆਗੂ ਗਗਨਦੀਪ ਸਿੰਘ ਉਰਫ਼ ਸੰਨੀ ਕੈਂਥ ਨੂੰ ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਵਲੋਂ ਧਮਕੀ ਦਿੱਤੀ ਗਈ ਹੈ। ਧਮਕੀ ’ਚ ਲਿਖਿਆ ਗਿਆ ਹੈ ਕਿ ਅਸੀਂ ਕਾਇਰ ਨਹੀਂ ਕਿ ਪਿੱਠ ’ਤੇ ਵਾਰ ਕਰਾਂਗੇ ਅਤੇ ਤੇਰੀ ਛਾਤੀ ’ਤੇ ਭੰਗੜਾ ਪਾਵਾਂਗੇ।

ਦੱਸ ਦੇਈਏ ਕਿ ਸਾਲ 2019 ’ਚ ਸੰਨੀ ਕੈਂਥ ਕਾਂਗਰਸ ਪਾਰਟੀ ਛੱਡ ਸਿਮਰਜੀਤ ਬੈਂਸ ਦੀ ਲੋਕ ਇਨਸਾਫ਼ ਪਾਰਟੀ ’ਚ ਸ਼ਾਮਲ ਹੋਇਆ ਸੀ। ਜ਼ਿਕਰਯੋਗ ਹੈ ਕਿ ਸੰਨੀ ਕੈਂਥ ਨੇ ਲੋਕ ਇਨਸਾਫ਼ ਪਾਰਟੀ ’ਚ ਸ਼ਾਮਲ ਹੋਣ ਵੇਲੇ ਕਿਹਾ ਸੀ ਕਿ ਉਹ ਸਿਮਰਜੀਤ ਬੈਂਸ ਵਲੋਂ ਨਸ਼ਿਆਂ ਖ਼ਿਲਾਫ਼ ਕੀਤੇ ਗਏ ਸਟਿੰਗ ਆਪ੍ਰੇਸ਼ਨ ਤੋਂ ਕਾਫ਼ ਪ੍ਰਭਾਵਿਤ ਹੋਏ ਹਨ। ਕੈਂਥ ਨੇ ਕਿਹਾ ਸੀ ਕਿ ਉਹ ਵੀ ਨਸ਼ਿਆ ਖ਼ਿਲਾਫ਼ ਮੁਹਿੰਮ ’ਚ ਸਿਮਰਜੀਤ ਬੈਂਸ ਦਾ ਸਾਥ ਦੇਣਗੇ। ਪਰ ਅੱਜ ਤੱਕ ਇੱਕ ਵੀ ਨਸ਼ਾ ਤਸਕਰ ਦਾ ਨਾਮ ਉਨ੍ਹਾਂ ਜਨਤਕ ਨਹੀਂ ਕੀਤਾ।

ਪਰ ਹੁਣ ਸੰਨੀ ਕੈਂਥ ਨੂੰ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਨੰਬਰ ਤੋਂ ਵਟਸਐਪ ਕਾਲਾਂ ਆ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਨੇ ਵਟਸਐਪ ’ਤੇ ਭੇਜੇ ਵੁਆਇਸ ਮੈਸੇਜ (Voice messege) ’ਚ ਕਿਹਾ ਕਿ ਤੇਰੇ ਸਿਰ ’ਚ ਗੋਲੀ ਮਾਰਾਂਗੇ।    

ਧਮਕੀ ਭਰੇ ਵਟਸਐਪ ਮੈਸੇਜ ’ਚ ਲਿਖਿਆ ਕਿ ਸਿੱਖਾਂ ਅਤੇ ਪੰਜਾਬ ਵਿਰੋਧੀ ਪਾਰਟੀ ’ਚ ਜਾਣ ਲਈ ਤੁਸੀਂ ਆਪਣੀ ਜ਼ਮੀਰ ਕਿੰਨੇ ’ਚ ਆਰ. ਐੱਸ. ਐੱਸ. (RSS) ਨੂੰ ਵੇਚੀ। ਹੁਣ ਜੇਕਰ ਤੁਸੀਂ ਭਾਜਪਾ ਦੇ ਪ੍ਰਚਾਰ ਜਾ ਮੀਟਿੰਗਾਂ ਕਰਨ ਲਈ ਕਿਸੇ ਵੀ ਪਿੰਡ ’ਚ ਜਾਓਗੇ ਤਾਂ ਤੁਸੀਂ ਆਪਣੇ ਪੈਰਾਂ ’ਤੇ ਵਾਪਸ ਨਹੀਂ ਆਓਗੇ।

ਦੱਸ ਦੇਈਏ ਕਿ ਪੰਜਾਬ ’ਚ ਭਾਜਪਾ ਆਗੂਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਬਠਿੰਡਾ ’ਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਫ਼ੋਨ ਕਰਨ ਵਾਲੇ ਨੇ ਸਿੰਗਲਾ ਨੂੰ ਧਮਕੀ ’ਚ ਕਿਹਾ ਸੀ ਕਿ ਜੇਕਰ 22 ਜਨਵਰੀ ਨੂੰ ਅੰਮ੍ਰਿਤਸਰ ’ਚ ਮੀਟਿੰਗ ਲਈ ਜਾਣਾ ਹੈ ਤਾਂ ਉਹ ਪੂਰੀ ਤਿਆਰੀ ਨਾਲ ਜਾਣ। ਧਮਕੀ ਦੇਣ ਵਾਲੇ ਨੇ ਕਿਹਾ ਕਿ ਕਰੀਬ 20-25 ਦਿਨ ਪਹਿਲਾਂ ਵੀ ਉਸਨੂੰ ਸਤਿਕਾਰ ਨਾਲ ਸਮਝਾਇਆ ਗਿਆ ਸੀ, ਪਰ ਇਸਦੇ ਬਾਵਜੂਦ ਤੁਸੀਂ 14-15 ਨੂੰ ਭਾਜਪਾ ਵਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ ’ਚ ਸ਼ਾਮਲ ਹੋਏ।

ਇਸ ਤੋਂ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਵੀ ਖ਼ਾਲਿਸਤਾਨ ਸਮਰਥਕ ਵਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੂਰੀ ਦਾ ਲਗਾਤਾਰ ਸਿੱਖ ਜਥੇਬੰਦੀਆਂ ਨਾਲ ਟਕਰਾਅ ਰਿਹਾ, ਉਸ ਵਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ’ਚ ਉਹ ਆਪਣੇ ਸਮਰਥਕਾਂ ਸਣੇ ਇੱਕ ਖ਼ਾਸ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਬੋਲਦੇ ਨਜ਼ਰ ਆ ਰਹੇ ਸਨ। 

ਇਹ ਵੀ ਪੜ੍ਹੋ: ਨਾਇਬ ਤਹਿਸੀਲਦਾਰ ਭਰਤੀ ਹੋਣ ਵਾਲਿਆਂ ਦੇ ਹੱਥ ਖਾਲੀ, ਪਰ ਸਰਕਾਰ ਨੇ ਕਮਾਏ 23.40 ਕਰੋੜ!

{}{}