Home >>Punjab

ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ’ਚ ਬਿਕਰਮ ਮਜੀਠੀਆ ਨੇ ਮੰਤਰੀ ਗਗਨ ਅਨਮੋਲ ਮਾਨ ਨੂੰ ਘੇਰਿਆ

ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਕਿ " ਪੰਜਾਬ ਦਾ ਅਸਲੀ ਡੀ. ਜੀ. ਪੀ ਕੌਣ? ਅਜੇ ਤੱਕ ਫ਼ੋਟੋ ਡੀਲੀਟ ਨਾ ਕਰਨ ਵਾਲੀ ਅਨਮੋਲ ਗਗਨ ਮਾਨ ਜਾਂ ਹੁਕਮ ਦੇਣ ਵਾਲੇ ਡੀ. ਜੀ. ਪੀ. ਗੌਰਵ ਯਾਦਵ? 

Advertisement
ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ’ਚ ਬਿਕਰਮ ਮਜੀਠੀਆ ਨੇ ਮੰਤਰੀ ਗਗਨ ਅਨਮੋਲ ਮਾਨ ਨੂੰ ਘੇਰਿਆ
Stop
Zee Media Bureau|Updated: Nov 30, 2022, 02:08 PM IST

News on Gun Culture: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਥਿਆਰਾਂ ਦੀ ਪ੍ਰਮੋਸ਼ਨ ਕਰਨ ਦੇ ਮਾਮਲੇ ’ਚ ਮੰਤਰੀ ਗਗਨ ਅਨਮੋਲ ਮਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। 

ਮਜੀਠੀਆ ਨੇ ਇੱਕ ਜਾਰੀ ਬਿਆਨ ’ਚ ਕਿਹਾ ਕਿ ਭਾਵੇਂ ਪੁਲਿਸ ਮੁਖੀ ਗੌਰਵ ਯਾਦਵ ਨੇ ਆਪੋ-ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਗੰਨ ਕਲਚਰ (Gun Culture) ਨੂੰ ਉਤਸ਼ਾਹਿਤ ਕਰਨ ਵਾਲੀਆਂ ਤਸਵੀਰਾਂ ਹਟਾਉਣ ਲਈ 72 ਘੰਟਿਆਂ ਦੀ ਮੌਹਲਤ ਦਿੱਤੀ ਸੀ। ਪਰ ਮੰਤਰੀ ਅਨਮੋਲ ਮਾਨ (Gagan Anmol Maan) ਨੂੰ ਇਸ ਚਿਤਾਵਨੀ ਦੀ ਪ੍ਰਵਾਹ ਨਹੀਂ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਤੁੰਰਤ ਕਾਰਵਾਈ ਹੋਣੀ ਚਾਹੀਦੀ ਹੈ।  

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਆਮ ਲੋਕਾਂ ’ਚ ਸਪੱਸ਼ਟ ਸੁਨੇਹਾ ਜਾਵੇਗਾ ਕਿ 'ਖ਼ਾਸ ਆਦਮੀ' ਲਈ ਕੋਈ ਵੱਖਰਾ ਕਾਨੂੰਨ ਨਹੀਂ ਹੈ। 

ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਕਿ " ਪੰਜਾਬ ਦਾ ਅਸਲੀ ਡੀ. ਜੀ. ਪੀ ਕੌਣ? ਅਜੇ ਤੱਕ ਫ਼ੋਟੋ ਡੀਲੀਟ ਨਾ ਕਰਨ ਵਾਲੀ ਅਨਮੋਲ ਗਗਨ ਮਾਨ ਜਾਂ ਹੁਕਮ ਦੇਣ ਵਾਲੇ ਡੀ. ਜੀ. ਪੀ. ਗੌਰਵ ਯਾਦਵ? ਦੌਹਰਾ ਮਾਪਦੰਡ ਕਿਉਂ? ਆਮ ਲੋਕਾਂ (Public) ਪਰਚੇ ਕਿਉਂ? ਭਗਵੰਤ ਮਾਨ ਇਹ ਕਾਨੂੰਨ (Law) ਨਹੀਂ ਬਦਲਾਅ ਹੈ?

 

ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦਰੁੱਸਤ ਕਰਨ ਲਈ ਕਦਮ ਚੁੱਕਣ ਦੀ ਬਜਾਏ ਗੰਨ ਕਲਚਰ ਖ਼ਿਲਾਫ਼ ਮੁਹਿੰਮ ਚਲਾ ਬਹਾਨੇ ਨਾਲ ਨਾਬਾਲਗਾਂ ’ਤੇ ਪਰਚੇ ਕੀਤੇ ਜਾ ਰਹੇ ਹਨ। ਮਜੀਠੀਆ ਨੇ 10 ਸਾਲਾਂ ਦੇ ਬੱਚੇ ਦੀ ਉਦਹਾਰਣ ਦਿੰਦਿਆ ਦੱਸਿਆ ਕਿ ਕਿਵੇਂ ਹਲਕਾ ਮਜੀਠਾ ’ਚ 2015 ’ਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਤਸਵੀਰ ਲਈ ਕੇਸ ਦਰਜ ਕੀਤਾ ਗਿਆ। 

ਬਿਕਰਮ ਮਜੀਠੀਆ (Bikram Majithia) ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕਰਦਿਆਂ ਕਿਹਾ ਕਿ ਮਸਲੇ ਦੀ ਜੜ੍ਹ ਉੱਪਰ ਕਾਰਵਾਈ ਕਰਨ ਅਤੇ ਇਸ ਦੇ ਨਾਲ ਹੀ ਸੂਬੇ ਵਿੱਚ ਕਾਨੂੰਨ ਵਿਵਸਥਾ ’ਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

 

Read More
{}{}