Home >>Punjab

ਮੂਸੇਵਾਲਾ ਕਤਲ ਮਾਮਲੇ 'ਚ ਵੱਡੇ ਖੁਲਾਸੇ- ਰੂਸੀ ਰਾਈਫਲ ਨਾਲ ਮਾਰੀ ਗਈ ਗੋਲੀ, ਹਮਲਾਵਰਾਂ ਦੀ ਗੱਡੀ 'ਤੇ ਲੱਗੀ ਸੀ ਫਰਜ਼ੀ ਨੰਬਰ ਪਲੇਟ

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ 'ਤੇ 30 ਗੋਲੀਆਂ ਚਲਾਈਆਂ। ਉਸਦੇ ਕਤਲਕਾਂਡ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ।  

Advertisement
ਮੂਸੇਵਾਲਾ ਕਤਲ ਮਾਮਲੇ 'ਚ ਵੱਡੇ ਖੁਲਾਸੇ- ਰੂਸੀ ਰਾਈਫਲ ਨਾਲ ਮਾਰੀ ਗਈ ਗੋਲੀ, ਹਮਲਾਵਰਾਂ ਦੀ ਗੱਡੀ 'ਤੇ ਲੱਗੀ ਸੀ ਫਰਜ਼ੀ ਨੰਬਰ ਪਲੇਟ
Stop
Zee Media Bureau|Updated: May 30, 2022, 10:52 AM IST

ਚੰਡੀਗੜ:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਖਬਰ ਨਾਲ ਪੂਰੇ ਦੇਸ਼ ਨਹੀਂ ਬਲਕਿ ਵਿਦੇਸ਼ ਤੱਕ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ 'ਤੇ 30 ਗੋਲੀਆਂ ਚਲਾਈਆਂ। ਉਸਦੇ ਕਤਲਕਾਂਡ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ।

 

ਰਸ਼ੀਅਨ ਰਾਈਫਲ ਨਾਲ ਹਮਲਾ ਹੋਇਆ

ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਇਕ AN-94 ਰਸ਼ੀਅਨ ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਹ AN-94 ਰਸ਼ੀਅਨ ਰਾਈਫਲ 1994 ਦੇ ਐਵਟੋਮੈਟ ਨਿਕੋਨੋਵਾ ਮਾਡਲ ਦੀ ਹੈ। ਪੰਜਾਬ ਗੈਂਗਵਾਰ ਵਿਚ ਪਹਿਲੀ ਵਾਰ AN-94 ਦੀ ਵਰਤੋਂ ਕੀਤੀ ਗਈ ਹੈ।

 

ਹਮਲਾਵਰ ਜਾਅਲੀ ਨੰਬਰ ਪਲੇਟ ਵਾਲੀ ਗੱਡੀ ਵਿਚ ਆਏ

ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੀਆਂ ਗਈਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਜਾਅਲੀ ਪਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਜਿਸ ਗੱਡੀ ਤੋਂ ਹਮਲਾ ਕਰਨ ਆਏ ਸਨ ਉਸ ਦੀ ਨੰਬਰ ਪਲੇਟ ਫਰਜ਼ੀ ਹੈ। 8 ਤੋਂ 10 ਹਮਲਾਵਰ ਸਨ। ਜਾਅਲੀ ਨੰਬਰ ਪਲੇਟ ਵਾਲੀ ਕਾਰ ਮਿਲਣ ਤੋਂ ਬਾਅਦ ਆਈ. ਜੀ. ਪ੍ਰਦੀਪ ਯਾਦਵ ਨੇ ਕਿਹਾ ਕਿ ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ। “

 

 

Read More
{}{}