Home >>Punjab

Punjab Buses Strike: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ! ਘਰ ਤੋਂ ਨਿਕਲਣ ਦਾ ਹੈ Plan ਤਾਂ ਪੜ੍ਹ ਲਵੋ ਇਹ ਖ਼ਬਰ

Punjab Buses Strike News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਹੈ ਅਤੇ ਜੇਕਰ ਘਰ ਤੋਂ ਨਿਕਲਣ ਦਾ Plan ਹੈ ਤਾਂ ਇਹ ਖ਼ਬਰ ਹਰ ਕਿਸੇ ਲਈ ਬਹੁਤ ਜ਼ਰੂੂਰੀ ਹੈ।  

Advertisement
Punjab Buses Strike: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ! ਘਰ ਤੋਂ ਨਿਕਲਣ ਦਾ ਹੈ Plan ਤਾਂ ਪੜ੍ਹ ਲਵੋ ਇਹ ਖ਼ਬਰ
Stop
Riya Bawa|Updated: Mar 11, 2024, 03:36 PM IST

Punjab Buses Strike News:  ਪੰਜਾਬ ਵਿੱਚ ਅਕਸਰ ਲੋਕ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹਨ। ਇਹ ਖ਼ਬਰ ਉਹਨਾਂ ਲੋਕਾਂ ਲਈ ਬੇਹੱਦ ਖਾਸ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਅਗਲੇ ਦੋ ਦਿਨਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਕੱਲ੍ਹ 12 ਵਜੇ ਤੋਂ ਪੀਆਰਟੀਸੀ ਪਨਬਸ ਬੱਸਾਂ ਦਾ ਚੱਕਾ ਜਾਮ ਹੋਵੇਗਾ।  ਪੀਆਰਟੀਸੀ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ (PRTC Punbus Employees Strike) ਵੱਲੋਂ ਹੜਤਾਲ ਦੀ ਕਾਲ ਹੈ ਅਤੇ ਉਹਨਾਂ ਦੀ ਮੰਗ ਹੈ ਕਿ  ਤਨਖਾਹ ਵਾਧਾ, ਕੱਚਾ ਮੁਲਾਜ਼ਮਾਂ ਨੂੰ ਪੱਕਾ, ਕਿਲੋਮੀਟਰ ਸਕੀਮ ਬੱਸਾਂ ਬੰਦ ਦੀ ਕੀਤੀ ਜਾ ਰਹੀ ਹੈ।

 12 ਤੇ 13 ਨੂੰ ਬੱਸਾਂ ਨਾ ਚਲਾਉਣ ਦਾ ਐਲਾਨ 
ਪਨਬੱਸ ਅਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੱਚੇ ਮੁਲਾਜ਼ਮਾਂ ਨੇ 12 ਅਤੇ 13 ਮਾਰਚ ਨੂੰ ਸਰਕਾਰੀ ਬੱਸਾਂ (Punjab Buses Strike)  ਨਾ ਚਲਾਉਣ ਦਾ ਐਲਾਨ ਕੀਤਾ ਹੈ। ਲੁਧਿਆਣਾ ਵਿੱਚ ਕੱਚਾ ਮੁਲਾਜ਼ਮਾਂ ਦੀ ਗੇਟ ਰੈਲੀ ਕੀਤੀ ਗਈ ਅਤੇ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ:  Kisan Andolan: ਵੱਡੀ ਖ਼ਬਰ! ਖਿਨੌਰੀ ਬਾਰਡਰ 'ਤੇ ਕਿਸਾਨ ਦੀ ਮੌਤ

ਇਸ ਦੇ ਨਾਲ ਹੀ ਕਿਹਾ ਹੈ ਕਿ  13 ਮਾਰਚ ਨੂੰ ਜੱਥੇਬੰਦੀਆਂ ਵਿਧਾਨ ਸਭਾ ਦਾ ਘਿਰਾਓ ਕਰੇਨਗੀਆਂ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਵਾਅਦਿਆਂ ਨੂੰ ਤੋੜ-ਮਰੋੜ ਕੇਪੇਸ਼ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭਲਕੇ 12 ਵਜੇ ਤੋਂ ਬਾਅਦ ਪੂਰੇ ਪੰਜਾਬ ਅੰਦਰ (Punjab Buses Strike) ​ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ।

ਇਹ ਵੀ ਪੜ੍ਹੋ: Hola Mohalla 2024: ਹੋਲਾ ਮਹੱਲਾ ਲਈ ਹੋ ਜਾਓ ਤਿਆਰ! ਸੜਕਾਂ ਦੀ ਮੁਰੰਮਤ ਲਈ ਬਾਬਾ ਬਲਬੀਰ ਸਿੰਘ ਨੇ ਚੁੱਕਿਆ ਕਦਮ

ਹੜਤਾਲ ਤੋਂ ਬਾਅਦ ਭਰੋਸਾ ਦੇ ਕੇ ਵਾਪਸ ਭੇਜਿਆ ਜਾਂਦਾ ਹੈ
ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੇ ਠੋਸ ਕੰਮ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕ ਰਹੀ। ਹਰ ਵਾਰ ਹੜਤਾਲ ਤੋਂ ਬਾਅਦ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਪਰ ਇਸ ਵਾਰ ਉਹ ਸਰਕਾਰ ਖਿਲਾਫ ਡਟ ਕੇ ਡਟਣਗੇ।

 

Read More
{}{}